ਅਰੋੜਾ/ਖਤਰੀ ਆਪਣੀ ਬਿਰਾਦਰੀ ਦੇ ਹੀ ਉਮੀਦਵਾਰ ਦੀ ਲੋਕਸਭਾ ਹਲਕਾ ਫਿਰੋਜਪੁਰ ਤੋਂ ਹਮਾਇਤ ਕਰੇਗੀ

ਫਿਰੋਜਪੁਰ 07 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਫਿਰੋਜਪੁਰ ਲੋਕ ਸਭਾ ਦੀ ਜਿਲਾ ਫਿਰੋਜਪੁਰ,ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਅਰੋੜਾ ਖਤਰੀ ਬਿਰਾਦਰੀ ਦੀ ਇੱਕ ਮੀਟਿਗ ਅੱਜ ਅਸ਼ਵਨੀ ਕੁਮਾਰ ਧੀਂਗੜਾਂ ਐਡਵੋਕੇਟ ਮੁੱਖ ਸਲਾਹਕਾਰ ਅਰੋੜਾ ਮਹਾਂਸਭਾ ਪੰਜਾਬ ਦੀ ਰਹਿਨੁਮਾਈ ਹੇਠ ਲਾਈਨ ਕਲੱਬ ਭਵਨ ਸੰਤ ਲਾਲ ਰੋਡ ਨਜਦੀਕ ਖਾਲਸਾ ਗੁਰਦੁਆਰਾ ਫਿਰੋਜਪੁਰ ਛਾਉਣੀ ਵਿਖੇ ਹੋਈ । ਜਿਸ ਵਿੱਚ ਲੋਕਸਭਾ ਹਲਕੇ ਤੋਂ ਹਰ ਸ਼ਹਿਰ ਕਸਬੇ ਤੋਂ ਪ੍ਰਤੀਨਿਧੀਆਂ ਨੇ ਭਾਗ ਲਿਆਂ।
ਮੁਖ ਰੂਪ ਵਿੱਚ ਰਾਜਨੀਤਿਕ ਮਾਮਲਿਆਂ ਦੇ ਇੰਨਚਾਰਜ ਸ੍ਰੀ ਕੁਲਵੰਤ ਕਟਾਰੀਆ ਮੁਦਕੀ,ਸ੍ਰੀ ਰਜਿੰਦਰ ਦੀਪਾ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਜਿੰਦਰ ਭਠੇਜਾ,ਰਾਜਾ ਕੁਮਾਰ,ਗੁਰੂਹਰਸਾਏ,ਸ੍ਰੀ ਪਵਨ ਭੰਡਾਰੀ ਪ੍ਰਧਾਨ ਖੱਤਰੀ ਸਭਾ,ਸ੍ਰੀ ਅਸ਼ੋਕ ਪਸਰੀਚਾ ਪ੍ਰਧਾਨ ਸਬਜੀ ਮੰਡੀ ਆੜਤ ਯੂਨੀਅਨ,ਸ੍ਰੀ ਕ੍ਰਿਸ਼ਨ ਲਾਲ ਗੁਲਾਟੀ,ਰੋਹਿਤ ਅਰੋੜਾ ਐਡਵੋਕੇਟ ਸ੍ਰੀ ਰਵਿੰਦਰ ਲੂਥਰਾ,ਸ੍ਰੀ ਇਕਬਾਲ ਸਿੰਘ ਇੰਪੀ ਛਾਬੜਾ,ਪ੍ਰਧਾਨ ਲਾਇਨਜ ਕਲੱਬ,ਸ੍ਰੀ ਅਸ਼ੋਕ ਬਹਿਲ ਸੈਕਟਰੀ ਰੈਡ ਕਰਾਸ ਨੇ ਆਪਣੇ ਸੰਬੋਧਨ ਵਿੱਚ ਪੂਰੇ ਲੋਕ ਸਭਾ ਹਲਕੇ ਵਿੱਚ ਯੂਨਿਟ ਪੱਧਰ ਤੇ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਬੁਲਾਰਿਆਂ ਨੇ ਦੱਸਿਆਂ ਕਿ ਪੂਰੇ ਲੋਕ ਸਭਾ ਹਲਕੇ ਵਿਚ ਅਰੋੜਾ / ਖਤਰੀ ਬਿਰਾਦਰੀ ਬਹੁਗਿਣਤੀ ਹੋਣ ਦੇ ਬਾਵਜੂਦ ਹਰ ਰਾਜਨੀਤੀਕ ਪਾਰਟੀ ਹੁਣ ਤੱਕ ਇਸ ਬਿਰਾਦਰੀ ਨੂੰ ਨਜਰਅੰਦਾਜ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਬੱਚਿਆਂ ਦਾ ਵੀ ਕੋਈ ਭਵਿੱਖ ਨਹੀ ਹੈ ਅਤੇ ਨਾ ਹੀ ਸਰਕਾਰ ਇਸ ਬਹੁਗਿਣਤੀ ਤਬਕੇ ਦੇ ਲੋਕਾਂ ਲਈ ਕੋਈ ਸਹੂਲਤ ਦੇ ਰਹੀ ਹੈ।ਉਹਨਾਂ ਦੱਸਿਆ ਕਿ ਸਭ ਤੋ ਵੱਧ ਗੁਰਧਾਮਾਂ ਦੀ ਸੇਵਾ ਵੀ ਇਹੀ ਬਰਾਦਰੀ ਕਰ ਰਹੀ ਹੈ ਅਤੇ ਵਪਾਰ ਵਿੱਚ ਵੀ ਇਸ ਬਿਰਾਦਰੀ ਦੇ ਲੋਕ ਸਭ ਤੋ ਅੱਗੇ ਹਨ ਅਤੇ ਸਰਕਾਰ ਦੇ ਟੈਕਸ ਵਿੱਚ ਵੀ ਇਸ ਬਿਰਾਦਰੀ ਦਾ ਹੀ ਵੱਡਾ ਯੋਗਦਾਨ ਹੈ ਪਰ ਸਰਕਾਰਾਂ ਵਿੱਚ ਇਸ ਬਿਰਾਦਰੀ ਦੀ ਭਾਗੀਦਾਰੀ ਨਾ ਦੇ ਬਰਾਬਰ ਹੋਣ ਕਾਰਣ ਇਸ ਬਿਰਾਦਰੀ ਦੀ ਕੋਈ ਸੁਣਵਾਈ ਨਹੀ ਹੈ।
ਬੁਲਾਰਿਆਂ ਨੇ ਸਾਰੀਆਂ ਰਾਜਨੀਤੀਕ ਪਾਰਟੀਆਂ ਦੇ ਮੁਖੀਆਂ ਨੂੰ ਫਿਰੋਜਪੁਰ ਲੋਕ ਸਭਾ ਸੀਟ ਕਿਸੇ ਅਰੋੜਾ /ਖੱਤਰੀ ਉਮੀਦਵਾਰ ਨੂੰ ਦੇਣ ਦੀ ਮੰਗ ਕੀਤੀ ਅਤੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਇਸ ਮੰਗ ਤੇ ਵਿਚਾਰ ਨਾ ਕੀਤਾ ਗਿਆਂ ਤਾਂ ਉਹ ਕਿਸੇ ਅਰੋੜਵੰਸ਼ੀ/ਖੱਤਰੀ ਬਿਰਾਦਰੀ ਦੇ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੇ ਹਨ। ਇਸ ਮੀਟਿੰਗ ਵਿੱਚ ਕੇਦਰ ਸਰਕਾਰ ਦਾ ਜਨਰਲ ਕੈਟਾਗਿਰੀ ਦੇ ਲੋਕਾਂ ਨੂੰ 10% ਰਿਜਰਵੇਸ਼ਨ ਦੇਣ ਦਾ ਅਤੇ ਭਗਵੰਤ ਮਾਨ ਸਰਕਾਰ ਵੱਲੋ ਸਭ ਕੈਟਾਗਿਰੀ ਨੂੰ 300 ਯੂਨਿਟ ਬਿਜਲੀ ਫਰੀ ਦੇਣ ਦਾ ਵੀ ਧੰਨਵਾਦ ਕੀਤਾ। ਫਿਰੋਜਪਰ ਸ਼ਹਿਰੀ ਅਤੇ ਛਾਉਣੀ ਅਰੋੜਾ/ਖਤਰੀ ਸਭਾ ਵਲੋ ਸਾਬਕਾ MLA ਸ੍ਰ; ਪਰਮਿੰਦਰ ਸਿੰਘ ਵੱਲੋਂ ਅਰੋੜਾ /ਖਤਰੀ ਭਵਨ ਲਈ ਜਮੀਨ ਦੇਣ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਤੇ ਮਾਸਟਰ ੳਮ ਪਰਕਾਸ਼,ਰਤਨ ਲਾਲ ਖੇੜਾ,ਬੌਬੀ ਨਰੂਲਾ,ਰਕੇਸ਼ ਸਚਦੇਵਾ,ਡਾਕਟਰ ਕੇ ਸੀ ਅਰੋੜਾ,ਸੰਜੀਵ ਧੀਂਗੜਾਂ,ਪਵਨ ਧੀਂਗੜਾਂ,ਰਜਿੰਦਰ ਧੀਂਗੜਾਂ ਭੂਸਣ ਗੁਲਾਟੀ,ਰਸ਼ਨੀਸ਼ ਕਾਲੜਾ,ਸੁਰਿੰਦਰ ਬੇਰੀ ਗੁਰੂਹਰਸਾਏ ਤੋ ਰਜੇਸ਼ ਪੁੱਗਲ,ਪਵਨ ਗੱਖੜ,ਗੋਰਾ ਮੱਕੜ,ਵਰਿੰਦਰ ਸੱਚਦੇਵ,ਤਿਲਕ ਰਾਜ ਆੜਤੀ ਫਿਰੋਜਪੁਰ ਸ਼ਹਿਰ ਪ੍ਰਧਾਨ ਆੜਤੀ ਯੂਨੀਅਨ,ਕੇਵਲ ਮੋਗਾਂ ਸੁਨੀਲ ਅਰੋੜਾ,ਰਾਜ ਮੋਗਾਂ,ਅਜੇ ਕਾਠਪਾਲ,ਮਨੋਰ ਲਾਲ,ਰਿਕੂ ਕਾਠਪਾਲ ਮਨੀਸ਼ ਅਰੋੜਾ,ਪ੍ਰਿਥੀ ਅਰੋੜਾ,ਰਾਜ ਕੁਮਾਰ ਕੁੱਕੜ,ਬੱਬੂ ਸਰਪੰਚ,ੳਮ ਪ੍ਰਕਾਸ਼ ਮੁਦਕੀ,ਅਮਨਦੀਪ ਸਿੰਘ ਛਾਬੜਾਂ ਵਰਿੰਦਰ ਸੱਚਦੇਵਾ ਅਤੇ ਹੋਰ ਵੀ ਮੈਬਰ ਹਾਜਰ ਰਹੇ।ਰਾਜਨੀਤੀਕ ਮਾਮਲਿਆਂ ਦੀ ਕਮੇਟੀ ਜਲਦੀ ਹੀ ਸ੍ਰੀ ਕੁਲਵੰਤ ਕਟਾਰੀਆ ਦੀ ਅਗਵਾਈ ਵਿੱਚ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰੇਗੀ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: संविधान सम्मान रैली निकाली, बाबा साहब की याद में,

Mon Apr 8 , 2024
जफर अंसारी डॉ भीमराव अंबेडकर की जयंती के उपलक्ष्य में क्षेत्र के युवाओं ने डॉ भीमराव अंबेडकर जन्म दिवस समिति के बैनर तले यहां संविधान सम्मान रैली का आयोजन किया गया, जिसमें दो पहिया और चार पहिया वाहनों में सवार होकर शहर के विभिन्न क्षेत्रों में रैली निकाली गई। रैली […]

You May Like

Breaking News

advertisement