ਅਰੋੜਾ ਮਹਾਂਸਭਾ ਕੋਰ ਕਮੇਟੀ ਹਲਕਾ ਫਿਰੋਜਪੁਰ ਲੋਕ ਸਭਾ ਦੀ ਮੀਟਿੰਗ ਵਿੱਚ ਅਰੋੜਾ ਅਤੇ ਖੱਤਰੀ ਸਮਾਜ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ

ਫਿਰੋਜਪੁਰ 31 ਮਾਰਚ { ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਅਰੋੜਾ ਮਹਾਂਸਭਾ ਕੋਰ ਕਮੇਟੀ ਹਲਕਾ ਫਿਰੋਜਪੁਰ ਲੋਕਸਭਾ ਦੀ ਇੱਕ ਮੀਟਿੰਗ ਅੱਜ ਫਿਰੋਜਪੁਰ ਵਿਖੇ ਹੋਈ। ਜਿਸ ਵਿੱਚ ਸਰਵ ਸ੍ਰੀ ਕੁਲਵੰਤ ਕਟਾਰੀਆਂ ਮੁੱਦਕੀ,ਰਤਨ ਲਾਲ ਖੇੜਾ,ਸਤਪਾਲ ਅਰੋੜਾ,ਅਸ਼ਵਨੀ ਧੀਂਗੜਾਂ ਐਡਵੋਕੇਟ,ਸਤੀਸ਼ ਅਰੋੜਾ,ਵਿਜੇ ਸਤੀਜਾ ਪ੍ਰਧਾਨ ਫਿਰੋਜਪੁਰ ਛਾਉਣੀ,ਅਸ਼ੋਕ ਪਸ਼ਰੀਚਾ,ਮਿੰਟੂ ਚਾਵਲਾ,ਰਵਿੰਦਰ ਲੂਥਰਾ,ਅਨੀਸ਼ ਸਿਡਾਨਾ ਜਲਾਲਾਬਾਦ,ਕਮਲ ਦੂਮੜਾਂ ਵਿਜੇ ਕੁਮਾਰ ਜਲਾਲਾਬਾਦ,ਰਜਿੰਦਰ ਭਟੇਜਾ ਗੁਰੂਹਰਸਾਏ,
ਕਰਿਸ਼ਨ ਲਾਲ ਗੁਲਾਟੀ,ਵਿੱਕੀ ਨਰੂਲਾ ਤਲਵੰਡੀ ਸ਼ਾਮਿਲ ਹੋਏ।ਬੁਲਾਰਿਆਂ ਨੇ ਦੱਸਿਆਂ ਕਿ ਲੋਕ ਸਭਾ ਹਲਕਾ ਫਿਰੋਜਪੁਰ ਤਹਿਤ ਆਉਦੇ ਤਿੰਨ ਜਿਲਿਆਂ ਫਿਰੋਜਪੁਰ,ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਰੋੜਵੰਸ਼ੀ ਅਤੇ ਖੱਤਰੀ ਬਿਰਾਦਰੀ ਦੀ ਵਿਸ਼ਾਲ ਮੀਟਿੰਗ 6 ਅਪਰੈਲ ਨੂੰ ਕੀਤੀ ਜਾਵੇਗੀ।
ਬੁਲਾਰਿਆਂ ਨੇ ਦੱਸਿਆਂ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ ਅਤੇ ਉਹਨਾਂ ਦੱਸਿਆਂ ਕਿ ਲੋਕ ਸਭਾ ਹਲਕਾ ਫਿਰੋਜਪੁਰ ਵਿੱਚ ਅਰੋੜਾ ਖੱਤਰੀ ਬਿਰਾਦਰੀ ਬਹੁਗਿਣਤੀ ਵਿਚ ਹੋਣ ਦੇ ਬਾਵਜੂਦ ਰਾਜਨੀਤੀਕ ਪਾਰਟੀਆਂ ਵੱਲੋ ਹਮੇਸ਼ਾਂ ਨਜਰਅੰਦਾਜ ਕੀਤਾ ਗਿਆ।
ੳੇੁਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋ ਅਰੋੜਾਂ ਖੱਤਰੀ ਵੈਲਫੇਅਰ ਬੋਰਡ ਨੂੰ ਵੀ ਮੌਜੂਦਾ ਸਰਕਾਰ ਵੱਲੋ ਹੁਣ ਤੱਕ ਦੁਬਾਰਾ ਗਠਿਤ ਨਹੀ ਕੀਤਾ ਗਿਆਂ
ਉਹਨਾਂ ਨੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਤੋ ਚੰਡੀਗੜ/ਮੁਹਾਲੀ ਵਿਖੇ ਅਰੋੜਾ/ ਖਤਰੀ ਭਵਨ ਬਨਾਉਣ ਲਈ ਜਗਾਂ ਦੇਣ ਦੀ ਵੀ ਮੰਗ ਕੀਤੀ।
ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਜੋ ਰਾਜਨੀਤਿਕ ਪਾਰਟੀ ਅਰੋੜਵੰਸ਼ੀ/ਖੱਤਰੀ ਵਿਅਕਤੀ ਨੂੰ ਲੋਕ ਸਭਾ ਦੀ ਟਿਕਟ ਦੇਵੇਗੀ ਉਸਨੂੰ ਤਨ ਮਨ ਧਨ ਲਾ ਕੇ ਜਿਤਾਇਆ ਜਾਵੇਗਾ।
ਮੀਟਿੰਗ ਵਿੱਚ ਰਾਜਨੀਤਿਕ ਫੈਸਲੇ ਲੈਣ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਸਰਵ ਸ੍ਰੀ ਕੁਲਵੰਤ ਕਟਾਰਿਆਂ,ਰਵਿੰਦਰ ਲੂਥਰਾ,ਰਤਨ ਲਾਲ ਖੇੜਾ,ਵਿਜੇ ਸਤੀਜਾ,ਅਸ਼ੋਕ ਪਸਰੀਚਾ,ਰਜਿੰਦਰ ਭਠੇਜਾ,ਅਨੀਸ਼ ਸਿਡਾਨਾ ਨੂ ਸ਼ਾਮਿਲ ਕੀਤਾ ਗਿਆ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

होली मिलन समारोह के साथ संपन्न

Mon Apr 1 , 2024
रमेश चंद्र यादव (संवाददाता) तहबरपुर -आजमगढ़ तहबरपुर (आजमगढ़ )31 मार्च, 2024भारतीय राष्ट्रीय पत्रकार महासंघ की मासिक बैठक कप्तानगंज बाजार स्थित पंचदेव मंदिर में दिन रविवार समय 11:00 बजे होली मिलन समारोह के साथ संपन्न हुई। नए सदस्यों के सदस्यता फॉर्म भरवारा गया पुराने सदस्यों के नवीनीकरण के लिए अविलंब निर्देशित […]

You May Like

Breaking News

advertisement