ਫਿਰੋਜ਼ਪੁਰ 06 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=
ਜਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਫਿਰੋਜਪੁਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਫਿਰੋਜਪੁਰ ਇਕਾਈ ਵੱਲੋਂ ਟਰਸਟ ਫਿਰੋਜਪੁਰ ਟੀਮ ਦੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਬੇਵਕਤ ਮੌਤ ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਰਣਧੀਰ ਜੋਸ਼ੀ, ਸਕੱਤਰ ਬ੍ਰਿਜ ਭੂਸ਼ਣ ਧਵਨ, ਚੇਅਰਮੈਨ ਡਾ: ਕੇ ਸੀ ਅਰੋੜਾ, ਇੰਜੀਨੀਅਰ ਜਗਦੀਪ ਸਿੰਘ ਮਾਂਗਟ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰਜੀਤ ਕੌਰ,ਦਿਨੇਸ਼ ਬਹਿਲ ਨੇ ਵੀ ਕਤਨਾ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਰਣਧੀਰ ਜੋਸ਼ੀ ਅਤੇ ਬ੍ਰਿਜ ਭੂਸ਼ਣ ਧਵਣ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅਸੀਂ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ। ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਸ ਸਦੀਵੀ ਵਿਛੋੜੇ ਲਈ ਭਾਣਾ ਮੰਨਣ ਦਾ ਬਲ ਬਖਸ਼ੇ।