ਸ਼ਹੀਦ ਭਗਤ ਸਿੰਘ ਕਾਲ ਆਫ ਨਰਸਿੰਗ ਸੋਢੇਵਾਲਾ ਫਿਰੋਜਪੁਰ ਜੀ ਐਨ ਐਮ(ਜਨਰਲ ਨਰਸਿੰਗ ਐਂਡ ਮਿਡਵਾਇਫਰੀ) ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਹੀਦ ਭਗਤ ਸਿੰਘ ਕਾਲ ਆਫ ਨਰਸਿੰਗ ਸੋਢੇਵਾਲਾ ਫਿਰੋਜਪੁਰ ਜੀ ਐਨ ਐਮ(ਜਨਰਲ ਨਰਸਿੰਗ ਐਂਡ ਮਿਡਵਾਇਫਰੀ) ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
ਕਿਰਨਦੀਪ ਕੌਰ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ ਅਤੇ ਕੋਮਲ ਪ੍ਰੀਤ ਨੇ ਤੀਜਾ ਸਥਾਨ ਕੀਤਾ ਪ੍ਰਾਪਤ
(ਪੰਜਾਬ) ਫਿਰੋਜਪੁਰ 30 ਮਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਵਿਖੇ ਜੀ.ਐਨ.ਐਮ (ਜਨਰਲ ਨਰਸਿੰਗ ਐਡ ਮਿਡਵਾਇਫਰੀ )ਪਹਿਲੇ ਸਾਲ ਦੇ ਵਿਦਿਆਰਥੀਆਂ (2023-2026) ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਕ੍ਰਮਵਾਰ ਕਿਰਨਦੀਪ ਕੌਰ ਸਪੁੱਤਰੀ ਪ੍ਰਗਟ ਸਿੰਘ ਨੇ ਪਹਿਲਾ ਸਥਾਨ, ਸੰਦੀਪ ਕੌਰ ਸਪੁੱਤਰੀ ਮੇਜਾ ਸਿੰਘ ਨੇ ਦੂਜਾ ਸਥਾਨ, ਕੋਮਲਪ੍ਰੀਤ ਕੌਰ ਸਪੁੱਤਰੀ ਜਸਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼੍ਰੀ ਧਰਮਪਾਲ ਬਾਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ) ਵੱਲੋਂ ਵਿਦਿਆਰਥੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਮਨੁੱਖ ਨੂੰ ਮਾਂ ਜਿਥੇ ਚੰਗਾ ਜੀਵਣ ਜਿਉਣ, ਦੁਨੀਆ ਵਿੱਚ ਵਿਚਰਨ ਦਾ ਢੰਗ ਸਿਖਾਂਉਦੀ ਹੈ ਉੱਥੇ ਪੜ੍ਹਾਈ ਮਨੁੱਖ ਨੂੰ ਦੁਨੀਆ ਵਿੱਚ ਅਗਾਹ ਵਧਣ ਤੇ ਗਿਆਨਵਾਨ ਬਣਾ ਕੇ ਜਿੰਦਗੀ ਵਿੱਚ ਅੱਗੇ ਵਧਣ ਲਈ ਕਾਬਲ ਬਣਾਉਦੀ ਹੈ। ਅੱਜ ਦੇ ਮੋਡਰਨ ਯੁੱਗ ਵਿੱਚ ਪੜ੍ਹਾਈ ਹੀ ਮਨੁੱਖ ਦੀ ਸੱਚੀ ਦੋਸਤ ਹੈ। ਉਹਨਾਂ ਵੱਲੋਂ ਸਮੇਂ ਸਮੇਂ ਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਜਿਸ ਦੇ ਨਤੀਜੇ ਵਜੋਂ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਪ੍ਰਿੰਸੀਪਲ ਡਾਂ; ਮਨਜੀਤ ਕੌਰ ਸਲਵਾਨ ਵੱਲੋਂ ਬੱਚਿਆ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਹ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਕਿਉਂਕਿ ਹੋਣਹਾਰ ਸਟਾਫ ਅਤੇ ਸਾਰਿਆ ਦੀ ਮਿਹਨਤ ਨਾਲ ਹੀ ਸ਼ਾਨਦਾਰ ਨਤੀਜਾ ਆ ਸਕਦਾ ਹੈ। ਉਹਨਾ ਵੱਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਹੋਰ ਵੀ ਵਧੀਆ ਨਤੀਜੇ ਲਿਆਂਦੇ ਜਾ ਸਕਣ ਅਤੇ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ। ਕਾਲਜ ਵੱਲੋਂ ਸਮੇਂ ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਅਧਿਆਪਕਾਂ ਅਤੇ ਵਿਦਿਆਰਥੀਆ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ । ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਪਿਛਲੇ ਲਗਭਗ 16 ਸਾਲਾਂ ਤੋਂ ਮੈਡੀਕਲ ਖੇਤਰ ਵਿੱਚ, ਬੱਚਿਆ ਨੂੰ ਨਰਸਿੰਗ ਕਿੱਤੇ ਦੇ ਨਾਲ–ਨਾਲ ਸਮਾਜ ਵਿੱਚ ਵਿਚਰਨ ਦੀ ਸਿੱਖਿਆ ਦਿੰਦਾ ਰਿਹਾ ਹੈ ਅਤੇ ਸਟਾਫ ਦੀ ਮਿਹਨਤ ਸਦਕਾ ਤਰੱਕੀ ਕਰ ਰਿਹਾ ਹੈ ਅਤੇ ਵਿਦਿਆਰਥੀਆ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ। ਇਸ ਵਧਾਈ ਮੌਕੇ ਸਮੂਹ ਕਾਲਜ ਸਟਾਫ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਇੰਦਰਜੀਤ ਕੌਰ, ਜਸਮੀਤ ਕੌਰ, ਗੁਰਦੀਪ ਕੌਰ, ਯਮਖਮ, ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਹਰਵਿੰਦਰ ਕੋਰ, ਕੋਮਲਜੀਤ ਕੋਰ, ਮੁਸਕਾਨ, ਸੰਜੀਵੀਨੀ, ਪ੍ਰਿੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਮਮਤਾ, ਸੁਖਵੀਰ ਕੌਰ, ਰਮਨਦੀਪ ਸਿੰਘ, ਸੁਖਮਨਦੀਪ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।