ਪਾਰਕ ਦੀ ਸਾਂਭ—ਸੰਭਾਲ ਲਈ ਅਧਿਕਾਰੀਆਂ ਕੋਲ ਲਾਈ ਗੁਹਾਰ

ਪਾਰਕ ਦੀ ਸਾਂਭ—ਸੰਭਾਲ ਲਈ ਅਧਿਕਾਰੀਆਂ ਕੋਲ ਲਾਈ ਗੁਹਾਰ
(ਪੰਜਾਬ) ਫਿ਼ਰੋਜ਼ਪੁਰ, 19 ਜੂਨ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ:—
ਪਿਛਲੇ ਲੰਬੇ ਅਰਸੇ ਤੋਂ ਭਗਵਾਨ ਸ੍ਰੀ ਪਰਸ਼ੂਰਾਮ ਵਾਟਿਕਾ ਨੇੜੇ ਬੱਸ ਸਟੈਂਡ ਫਿ਼ਰੋਜ਼ਪੁਰ ਸ਼ਹਿਰ ਦੀ ਹੋਈ ਭੰੜ—ਤੋੜ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਫਿਰ ਸ੍ਰੀ ਬ੍ਰਾਹਮਣ ਸਭਾ ਫਿ਼ਰੋਜ਼ਪੁਰ ਦੇ ਮੈਂਬਰਾਂ ਨੇ ਉੱਚ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਪੰਡਿਤ ਰਾਜੇਸ਼ ਕੁਮਾਰ ਦੱਤਾ, ਜਨਰਲ ਸਕੱਤਰ ਪੰਡਿਤ ਹਰੀ ਰਾਮ ਖਿੰਦੜੀ ਅਤੇ ਸਾਥੀਆਂ ਨੇ ਦੱਸਿਆ ਕਿ ਸਾਲ 2017—18 ਵਿਚ ਬਣੇ ਪਾਰਕ ਦੀ ਸਾਂਭ—ਸੰਭਾਲ ਦਾ ਜਿੰਮਾ ਨਗਰ ਕੌਂਸਲ ਵੱਲੋਂ ਸ੍ਰੀ ਬ੍ਰਾਹਮਣ ਸਭਾ ਨੂੰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋ ਭਗਵਾਨ ਸ੍ਰੀ ਪਰਸ਼ੂਰਾਮ ਵਾਟਿਕਾ ਨੇੜੇ ਬੱਸ ਸਟੈਂਡ ਫਿ਼ਰੋਜ਼ਪੁਰ ਵਿਚ ਭੰਨ—ਤੋੜ ਕਰਨ, ਗਰਿੱਲਾਂ ਤੋੜਨ ਦਾ ਕੋਝਾ ਕਾਰਜ ਕੀਤਾ ਸੀ। ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਸਮੇਤ ਨਗਰ ਕੌਂਸਲ ਨੂੰ ਲਿਖਤੀ ਸਿ਼ਕਾਇਤਾਂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਪਾਰਕ ਸਬੰਧੀ ਲਿਖਤੀ ਵਿਚ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਦਫਤਰਾਂ ਨੂੰ ਜਾਣੂ ਕਰਵਾ ਕੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਪਰ ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ ਨਗਰ ਕੌਂਸਲ ਵੱਲੋਂ ਪੂਰਨ ਸਹਿਯੋਗ ਪ੍ਰਾਪਤ ਨਾ ਹੁੰਦੇ ਹੋਏ ਪਾਰਕ ਵਿਖੇ ਹੁਣ ਤੱਕ ਸਫਾਈ ਦੀ ਵਿਵਸਥਾ, ਲਾਈਟਾਂ ਦਾ ਪ੍ਰਬੰਧ, ਸੀ.ਸੀ ਕੈਮਰੇ ਅਤੇ ਮਾਲੀ ਆਦਿ ਦੀ ਕਮੀਆਂ ਦੂਰ ਨਹੀਂ ਕੀਤੀਆਂ ਜਾ ਸਕੀਆਂ। ਬ੍ਰਾਹਮਣ ਸਭਾ ਵੱਲੋਂ ਉਪਰੋਕਤ ਮੁਸ਼ਕਿਲਾਂ ਨੂੰ ਹੱਲ ਕਰਨ ਹਿੱਤ ਕਾਰਜ ਸਾਧਕ ਅਫਸਰ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਜਾਣਕਾਰੀ ਦਿੰਦੇ ਹੋਏ ਆਪਣਾ ਸਹਿਯੋਗ ਕਰਦੇ ਹੋਏ ਪਾਰਕ ਦੀ ਸੁੰਦਰਤਾ ਲਈ ਬ੍ਰਾਹਮਣ ਸਭਾ ਵੱਲੋਂ ਤੋੜੀਆਂ ਗਈਆਂ ਗਰਿਲਾਂ ਦੀ ਥਾਂ ਤੇ ਦੀਵਾਰ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਕ ਦੀ ਸੁੰਦਰਤਾ ਹਿੱਤ ਅਤੇ ਲਾਈਟ ਸਬੰਧੀ ਨਗਰ ਕੌਂਸਲ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ, ਪਰ ਉਸ ਕੰਮ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੇ ਨਿੱਜੀ ਸਵਰਥਾਂ ਹਿੱਤ ਰੋਕਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਪਾਰਕ ਨੂੰ ਪਿਛਲੇ ਸਮੇਂ ਤੋਂ ਸਵਾਰਥੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਸਮੇਂ—ਸਮੇਂ ਨੁਕਸਾਨ ਕੀਤਾ ਜਾ ਰਿਹਾ ਹੈ। ਸਭਾ ਵੱਲੋਂ ਪਾਰਕ ਦੀ ਦੇਖ—ਰੇਖ ਕਰਦੇ ਹੋਏ, ਸੰਭਾਲ ਵਿਚ ਆ ਰਹੀ ਮੁਸ਼ਕਿਲਾਂ ਨੂੰ ਲੈ ਕੇ ਕਮੇਟੀ ਅਧਿਕਾਰੀ ਦੇ ਧਿਆਨ ਵਿਚ ਲਿਆ ਕੇ ਪਾਰਕ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਸ ਦੀ ਪਾਲਣਾ ਹਿੱਤ ਕਾਰਜ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਆਪਣੇ ਸਵਾਰਥਾਂ ਹਿੱਤ ਸਵਾਰਥੀ ਲੋਕਾਂ ਵੱਲੋਂ ਕਾਰਜ ਵਿਚ ਰੁਕਾਵਟ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਬ੍ਰਾਹਮਣਾ ਸਭਾ ਨੇ ਉਪਰੋਕਤ ਅਧਿਕਾਰੀਆਂ ਤੋਂ ਇਸ ਕਾਰਜ ਵਿਚ ਯੋਗ ਅਤੇ ਠੋਸ ਕਾਰਵਾਈ ਦੀ ਮੰਗ ਕਰਦੇ ਹੋਏ ਪਾਰਕ ਵਿਚ ਲਾਈਟਾਂ, ਸੀ.ਸੀ ਕੈਮਰੇ ਤੇ ਪਾਰਕ ਦੇ ਵਿਚੋਂ ਆਵਾਜਾਈ ਨੂੰ ਬੰਦ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ।