ਵਿਕਸਿਤ ਭਾਰਤ ਰੋਜ਼ਗਾਰ ਯੋਜ਼ਨਾ ਸਬੰਧੀ ਸੈਮੀਨਰ ਕਰਵਾਇਆ

ਫਿਰੋਜਪੁਰ 04 ਅਗਸਤ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਅਮਿਤ ਖਿੰਦਰੀ (ਐਚ.ਆਰ) ਵੱਲੋਂ ਸੇਲ ਲਿਮਿਟਡ ਹਕੂਮਤ ਸਿੰਘ ਵਾਲਾ ਪਲਾਂਟ ਵਿਖੇ, ਵਿਕਸਿਤ ਭਾਰਤ ਰੋਜ਼ਗਾਰ ਯੌਜਨਾ ਦੀ ਜਾਣਕਾਰੀ ਦੇਣ ਲਈ ਇਕ ਸੈਮੀਨਰ ਕਰਵਾਇਆ ਗਿਆ। ਇਸ ਮੌਕੇ ਪ੍ਰਾਵੀਡੈਂਟ ਵੰਡ ਦਫਤਰ , ਬਠਿੰਡਾ ਤੋ ਮੈਡਮ ਸ੍ਰੀਮਤਿ ਕਮਲਜੀਤ ਕੌਰ ਅਤੇ ਅਕਾਊਟ ਅਫਸਰ ਸ੍ਰੀ ਹਤੇਸ਼ ਕੁਮਾਰ ਨੇ ਦੱਸਿਆ ਕਿ ਨਿੱਜੀ ਕਰਮਚਾਰੀਆਂ ਦੀ ਭਲਾਈ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।
ਉਹਨਾ ਦੱਸਿਆ ਕਿ ਇਹ ਯੋਜਨਾ ਉਦਯੋਗਾਂ ਲਈ 4 ਸਾਲ ਅਤੇ ਹੋਰ ਯੂਕਤਾਵਾਂ ਲਈ 2 ਸਾਲਾਂ ਲਈ ਲਾਗੂ ਰਹੇਗੀ। ਈ.ਪੀ.ਐਫ ਦੇ ਤਹਿਤ ਦੇਸ਼ ਭਰ ਚੌਂ 7.83 ਕਰੌੜ ਖਾਤਾਧਾਰਕ ਹਨ ਅਤੇ ਲਗਭਗ 150 ਦਫਤਰ ਕੰਮ ਕਰ ਰਹੇ ਹਨ। ਇਸ ਯੋਜਨਾ ਦੀ ਰਜਿਸਟਰੇਸ਼ਨ 1 ਅਗਸਤ ਤੋ ਸ਼ੁਰੂ ਹੋ ਕੇ 31 ਜੂਲਾਈ 2027 ਤੱਕ ਚੱਲੇਗੀ। ਇਹ ਯੋਜਨਾ ਉਹਨਾਂ ਕਰਮਚਾਰੀਆਂ ਤੇ ਲਾਗੂ ਹੋਵੇਗੀ,ਜਿਨ੍ਹਾਂ ਦੀ ਮਾਸਿਕ ਤਨਖਾਹ 1 ਲੱਖ ਰੁਪਏ ਤੱਕ ਹੈ। ਲ਼ਾਭਪਾਤਰੀਆਂ ਨੂੰ 15 ਹਜ਼ਾਰ ਰੁਪਏ ਸਲਾਨਾ ਦੋ ਕਿਸ਼ਤਾਂ ‘ਚ ਦਿੱਤੇ ਜਾਣਗੇ। ਮੈਡਮ ਸ੍ਰੀਮਤਿ ਕਮਲਜੀਤ ਕੌਰ ਜੀ ਨੇ ਕਰਮਚਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋ ਵੱਧ ਲਾਭ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਕੇਦਰ ਸਰਕਾਰ ਨੇ ਇਸ ਯੋਜਨਾਂ ਲਈ ਲੱਗਭੱਗ 1 ਲੱਖ ਕਰੌੜ ਰੁਪਏ ਤੱਕ ਦਾ ਬਜਟ ਰੱਖਿਆ ਹੈ, ਜਿਸ ਰਾਹੀਂ ਲੱਗਭਗ 3.5 ਲੱਖ ਕਰੌੜ ਨੌਕਰੀਆਂ ਦੀ ਉਤਪੱਤੀ ਹੋਣ ਦੀ ਸੰਭਾਵਨਾ ਹੈ ਅਖੀਰ ‘ਚ ਸ੍ਰੀ ਅਮਿਤ ਖ਼ਿੰਦਰੀ ਅਤੇ ਪਲਾਟ ਹੈਡ ਸ੍ਰੀ ਅਸ਼ਵਨੀ ਮਹਿਤਾਂ ਵੱਲੋਂ ਪਹੁੰਚੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ।