ਵਿਸ਼ਵ ਹਿੰਦੂ ਪਰਿਸ਼ਦ ਜਿਲਾ ਫਿਰੋਜ਼ਪੁਰ ਵੱਲੋਂ ਸਥਾਪਨਾ ਦਿਵਸ ਮੌਕੇ ਗੌਤਮ ਮਿੱਤਲ ਪ੍ਰਧਾਨ ਅਤੇ ਗਗਨਦੀਪ ਗੋਇਲ ਨੂੰ ਸੈਕਟਰੀ ਦੀ ਜਿੰਮੇਵਾਰੀ ਸੌਂਪੀ ਗਈ

(ਪੰਜਾਬ) ਫਿਰੋਜ਼ਪੁਰ)ਤਲਵੰਡੀ ਭਾਈ 07 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}:-
ਵਿਸ਼ਵ ਹਿੰਦੂ ਪਰਿਸ਼ਦ ਜਿਲਾ ਫਿਰੋਜ਼ਪੁਰ ਵੱਲੋਂ ਤਲਵੰਡੀ ਭਾਈ ਵਿੱਚ ਸਥਾਪਨਾ ਦਿਵਸ ਦੇ ਮੌਕੇ ਗੌਤਮ ਮਿੱਤਲ ਪ੍ਰਧਾਨ ਅਤੇ ਗਗਨਦੀਪ ਗੋਇਲ ਨੂੰ ਸੈਕਟਰੀ ਤਲਵੰਡੀ ਭਾਈ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਤ੍ਰਿਸੂਲ ਦੀਕਸ਼ਾ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ। ਤ੍ਰਿਸੂਲ ਦੀਕਸ਼ਾ ਕਰਵਾਉਣ ਸਮੇਂ ਪੰਡਿਤ ਕਰਨ ਤ੍ਰਿਪਾਠੀ, ਧਰਮ ਪ੍ਰਚਾਰ ਪ੍ਰਮੁੱਖ ਪੰਜਾਬ , ਨਰੇਸ਼ ਗੋਇਲ ਜਿਲਾ ਮੰਤਰੀ, ਪੰਡਿਤ ਕੈਲਾਸ਼ ਸ਼ਰਮਾ ਮੰਦਰ ਮਠ ਪ੍ਰਮੁੱਖ ਜਿਲ੍ਹਾ ਫਿਰੋਜਪੁਰ, ਰਾਹੁਲ ਧਵਨ ਬਜਰੰਗ ਦਲ ਜਿਲਾ ਸੰਯੋਜਕ ਤੇ ਜੀ.ਐਸ.ਅਨਮੋਲ ਜ਼ਿਲਾ ਕੋਆਰਡੀਨੇਟਰ ਐਗਜੈਕਟਿਵ ਮੈਂਬਰ,ਰੋਸ਼ਨ ਲਾਲ ਬਜਾਜ, ਡਾ.ਬੀ.ਐਲ.ਪਸਰੀਚਾ (ਜਿਲਾ ਚੇਅਰਮੈਨ) ਜ਼ਿਲਾ ਐਨ.ਜੀਓ ਕੋਡੀਨੇਸ਼ਨ ਕਮੇਟੀ ਫਿਰੋਜ਼ਪੁਰ, ਤੀਰਥ ਰਾਮ ਗੁਪਤਾ (ਐਡਵੋਕੇਟ), ਨਵਨੀਤ ਮਿੱਤਲ, ਟਿੰਕੂ ਬਾਂਸਲ, ਵਰੁਣ ਗਰਗ ਆਦਿ ਵੱਲੋਂ 51 ਮੈਂਬਰਾਂ ਨੂੰ ਤ੍ਰਿਸੂਲ ਗ੍ਰਹਿਣ ਕਰਵਾਇਆ ਗਿਆ। ਵਿਸ਼ਵ ਹਿੰਦੂ ਪਰਿਸ਼ਦ ਜ਼ਿਲਾ ਫਿਰੋਜ਼ਪੁਰ ਵੱਲੋਂ ਗਊ ਮਾਤਾ ਸਮਾਧੀ ਮੰਦਰ ਤਲਵੰਡੀ ਭਾਈ ਵਿੱਚ ਆਏ ਹੋਏ ਮੈਂਬਰਾਂ ਨੂੰ ਹਿੰਦੂ ਧਰਮ ਤੇ ਸਥਾਪਨਾ ਦਿਵਸ ਦੇ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਗਦੀਸ਼ ਪਾਲ ਗੋਇਲ ,ਕਰਨ ਮਿੱਤਲ, ਅਜੇ ਬਾਂਸਲ, ਅੰਜਨੀ ਬਾਂਸਲ , ਅਸ਼ਵਨੀ ਗੁਲਾਟੀ , ਸੁਰਿੰਦਰ ਨਰੂਲਾ , ਦਵਿੰਦਰ ਬੇਰੀ , ਨੀਰਜ ਢੀਗੜਾ, ਡਾ.ਰਵੀ ਬਜਾਜ,ਸੰਜੀਵ ਗੱਖੜ, ਸਤਪਾਲ ਬਾਂਸਲ , ਸੋਮ ਢੀਗੜਾ, ਤੁਸ਼ਾਰ ਗੋਇਲ, ਤਰਸੇਮ ਕੁਮਾਰ, ਰਮੇਸ਼ ਗਰੋਵਰ , ਪਰਸ਼ੋਤਮ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।




