Uncategorized

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ, ਭਗਤੀ ਭਜਨ ਸੰਗੀਤ ਤਹਿਤ ਕਰਵਾਇਆ ਗਿਆ ਸਤਸੰਗ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ, ਭਗਤੀ ਭਜਨ ਸੰਗੀਤ ਤਹਿਤ ਕਰਵਾਇਆ ਗਿਆ ਸਤਸੰਗ

(ਪੰਜਾਬ) ਫਿਰੋਜ਼ਪੁਰ 09 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ (ਚੈਅਰਮੈਨ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ) ਵੱਲੋ ਇੱਕ ਭਗਤੀ ਭਜਨ ਸੰਗੀਤ ਦਾ ਪ੍ਰੋਗਰਾਮ ਹਾਰਮਨੀ ਕਾਲਜ ਅਤੇ ਹਸਪਤਾਲ ਫਿਰੋਜਪੁਰ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ ਅਤੇ ਸ੍ਰੀ ਹਨੂਮਾਨ ਚਾਲਿਸਾ ਦੇ ਪਾਠ ਕੀਤੇ ਗਏ। ਇਸ ਤੋਂ ਉਪਰੰਤ ਗਰੁੱਪ ਮੈਂਬਰਾਂ ਵੱਲੋਂ ਭਜਨ ਗਾਏ ਗਏ। ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਦੇ ਹੋਏ ਵੱਧ ਤੋ ਵੱਧ ਲੋਕਾ ਨੂੰ ਇਸ ਧਰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀ ਧਰਮਪਾਲ ਬਾਂਸਲ ਵੱਲੋ ਸੱਤਸੰਗ ਦੀ ਮਹਤੱਤਾ ਬਾਰੇ ਦੱਸਿਆ ਗਿਆ। “ਕਲਯੁੱਗ ਕੇਵਲ ਹਰੀ ਕੀਰਤਨ ਸੋ ਨਿਸ਼ਚੈ ਹੋ ਕਲਿਆਣ” ਸੱਤਸੰਗ ਦਾ ਮਤਲਬ ਇੱਕ ਅਜਿਹੇ ਆਚਰਨ ਦੀ ਤਿਆਰੀ ਹੈ ਜਿਸ ਵਿੱਚ ਇਮਾਨਦਾਰੀ, ਨਿਸ਼ਟਾ, ਮਿਹਨਤ, ਪਰਿਵਾਰ, ਸਫਲਤਾ ਅਤੇ ਰਾਸ਼ਟਰ ਸਭ ਕੁੱਝ ਸਮਾਇਆ ਹੋਵੇ। ਸੱਤਸੰਗ ਕੀਰਤਨ ਵਿੱਚ ਆਉਣ ਨਾਲ ਮਨ ਸ਼ਾਤ ਰਹਿਣ ਲੱਗਦਾ ਹੈ, ਸੋਚ ਬਦਲਣ ਲੱਗਦੀ ਹੈ। ਅਸੀ ਹਨੇਰੇ ਤੋ ਚਾਨਣ ਵੱਲ ਜਾਣਾ ਸ਼ੁਰੂ ਕਰਦੇ ਹਾਂ ਅਤੇ ਸਾਨੂੰ ਸਾਰੇ ਆਪਣੇ ਲੱਗਣ ਲੱਗਦੇ ਹਨ।

  ਇਸ ਮੌਕੇ ਤੇ ਸ਼੍ਰੀ ਧਰਮਪਾਲ ਬਾਂਸਲ  ਵੱਲੋ “ਧੀਰੇ ਧੀਰੇ ਮੋੜ ਇਸ ਮਨ ਕੋ”, “ਜਰਾ ਸਾਮਣੇ ਤੋ ਆਉ ਸ਼ੇਰਾ ਵਾਲਿਉ” ਅਤੇ “ਯੇ ਪ੍ਰੇਮ ਸਦਾ ਭਰਪੂਰ ਰਹੇ ਹਨੂਮਾਨ ਤੁਮਾਰੇ ਚਰਨੋ ਮੇ”,  ਆਦਿ ਭਜਨ ਗਾਇਨ ਕੀਤੇ ਗਏ। ਇਸ ਮੌਕੇ ਸੁਨੀਤਾ ਗੋਇਲ-ਮੁਕੇਸ਼ ਗੋਇਲ, ਉਰਮਿਲ ਗਰਗ-ਅਸ਼ੋਕ ਗਰਗ, ਨੀਲਮ ਪਾਠਕ-ਰਾਕੇਸ਼ ਪਾਠਕ, ਸ਼ਸ਼ੀ ਬਜਾਜ-ਮਹਿੰਦਰ ਬਜਾਜ, ਅਸ਼ੋਕ ਕੱਕੜ, ਨਮਨ ਗਰਗ ਨੇ ਵੀ ਸੁੰਦਰ ਸੁੰਦਰ ਭਜਨ ਗਾ ਕੇ ਪਰਮ ਪਿਤਾ ਪਰਮਾਤਮਾ ਦਾ ਗੁਣ ਗਾਨ ਕੀਤਾ। ਇਸ ਮੌਕੇ ਕਿਰਨ ਬਾਂਸਲ,ਤਾਮੰਨਾ ਚੋਪੜਾ-ਤ੍ਰਲੋਚਨ ਚੋਪੜਾ, ਆਸ਼ਾ ਸ਼ਰਮਾ-ਕੈਲਾਸ਼ ਸ਼ਰਮਾ, ਸ਼ੁਭ ਸਿਆਲ-ਹੈਮੰਤ ਸਿਆਲ, ਗਤਿੰਦਰ ਕਮਲ, ਅਸ਼ੋਕ ਕੁਮਾਰ ਗੋਇਲ, ਡਾ: ਵੈਸ਼ਾਲੀ ਗੁਪਤਾ-ਡਾ: ਵੀਏਕ ਗੁਪਤਾ, ਸੁਖਵਿੰਦਰ ਕੌਰ ਐਡਮਿਨਸਟ੍ਰੇਟਰ ਅਤੇ ਹੋਰ ਕਾਲਜ ਦਾ ਸਟਾਫ ਵੀ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button

Compare Listings

Title Price Status Type Area Purpose Bedrooms Bathrooms
plz call me jitendra patel