ਸੀ ਰਾਧਾ ਕ੍ਰਿਸ਼ਨ ਮੰਦਰ ਹਨੁਮਾਨ ਧਾਮ ਫਿਰੋਜ਼ਪੁਰ ਵਿਖੇ ਭਗਤੀ ਭਜਨ ਗਰੁੱਪ ਵੱਲੋਂ ਵਿਸ਼ੇਸ਼ ਭਗਤੀ ਮਈ ਕੀਰਤਨ ਸਮਾਗਮ ਦਾ ਕੀਤਾ ਗਿਆ ਆਯੋਜਨ

ਸ੍ਰੀ
ਰਾਧਾ ਕ੍ਰਿਸ਼ਨ ਮੰਦਰ ਹਨੁਮਾਨ ਧਾਮ ਫਿਰੋਜ਼ਪੁਰ ਵਿਖੇ ਭਗਤੀ ਭਜਨ ਗਰੁੱਪ ਵੱਲੋਂ ਵਿਸ਼ੇਸ਼ ਭਗਤੀ ਮਈ ਕੀਰਤਨ ਸਮਾਗਮ ਦਾ ਕੀਤਾ ਗਿਆ ਆਯੋਜਨ
(ਪੰਜਾਬ) ਫਿਰੋਜਪੁਰ 02 ਜਨਵਰੀ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਹਨੁਮਾਨ ਧਾਮ ਫਿਰੋਜਪੁਰ ਵਿਖੇ ਨਵੇਂ ਸਾਲ ਦੇ ਪਾਵਨ ਅਵਸਰ ‘ਤੇ ਭਗਤੀ ਭਜਨ ਗਰੁੱਪ ਵੱਲੋਂ ਇੱਕ ਵਿਸ਼ੇਸ਼ ਭਗਤੀਮਈ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪਾਵਨ ਸਮਾਗਮ ਦਾ ਮੁੱਖ ਉਦੇਸ਼ ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਦੀ ਭਗਤੀ, ਨਾਮ ਸਿਮਰਨ ਅਤੇ ਆਤਮਿਕ ਚੇਤਨਾ ਨਾਲ ਕਰਨਾ ਸੀ। ਮੰਦਰ ਪ੍ਰੰਗਣ ਨੂੰ ਫੁੱਲਾਂ ਅਤੇ ਦੀਵਿਆਂ ਨਾਲ ਸੁਸ਼ੋਭਿਤ ਕੀਤਾ ਗਿਆ ਸੀ। ਜਿਸ ਨਾਲ ਸਾਰਾ ਮਾਹੌਲ ਭਗਤੀਮਈ ਅਤੇ ਆਨੰਦਮਈ ਬਣ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਧਰਮਪਾਲ ਬਾਂਸਲ ਜੀ(ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਦੁਆਰਾ ਸ਼੍ਰੀ ਗਣੇਸ਼ ਵੰਦਨਾ ਗਾ ਕੇ ਕੀਤੀ ਗਈ। ਗਣੇਸ਼ ਵੰਦਨਾ ਨਾਲ ਪ੍ਰਭੂ ਅੱਗੇ ਸਾਰੀਆਂ ਬਾਧਾਵਾਂ ਦੂਰ ਹੋਣ ਅਤੇ ਆਉਣ ਵਾਲੇ ਸਾਲ ਦੀ ਸੁਰੂਆਤ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਪ੍ਰਭੂ ਸ਼੍ਰੀ ਰਾਧਾ ਕ੍ਰਿਸ਼ਨ ਦੀ ਮਹਿਮਾ ਵਿੱਚ ਸੁੰਦਰ ਅਤੇ ਰਸਭਰੇ ਭਜਨ ਗਾਏ ਗਏ। ਜਿਨ੍ਹਾਂ ਨੇ ਸੰਗਤ ਦੇ ਮਨ ਨੂੰ ਸ਼ਾਂਤੀ ਅਤੇ ਆਨੰਦ ਨਾਲ ਭਰ ਦਿੱਤਾ। ਭਗਤੀ ਭਜਨ ਗਰੁੱਪ ਦੇ ਸਾਰੇ ਮੈਂਬਰਾਂ ਨੇ ਪੂਰੀ ਸ਼ਰਧਾ, ਭਾਵਨਾ ਅਤੇ ਸਮਰਪਣ ਨਾਲ ਭਜਨ ਪੇਸ਼ ਕੀਤੇ। ਕੀਰਤਨ ਦੌਰਾਨ ਮੰਦਰ ਵਿੱਚ ਹਾਜ਼ਰ ਸੰਗਤ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਗਈ। ਕਈ ਭਜਨਾਂ ਨੇ ਪ੍ਰਭੂ ਦੀ ਲੀਲਾ, ਕਰੁਣਾ ਅਤੇ ਪ੍ਰੇਮ ਨੂੰ ਦਰਸਾਇਆ, ਜਿਸ ਨਾਲ ਸੰਗਤ ਨੇ ਆਪਣੇ ਦਿਲਾਂ ਵਿੱਚ ਨਵੀਂ ਆਸ ਅਤੇ ਸਕਾਰਾਤਮਕਤਾ ਮਹਿਸੂਸ ਕੀਤੀ। ਨਵੇਂ ਸਾਲ ਦੇ ਮੌਕੇ ‘ਤੇ ਇਹ ਕੀਰਤਨ ਸਮਾਗਮ ਸੰਗਤ ਲਈ ਆਤਮਿਕ ਤੌਰ ‘ਤੇ ਬਹੁਤ ਹੀ ਪ੍ਰੇਰਣਾਦਾਇਕ ਸਾਬਤ ਹੋਇਆ। ਇਹ ਪੂਰਾ ਸਮਾਗਮ ਸ਼੍ਰੀ ਦਵਿੰਦਰ ਬਾਜਾਜ ( ਪ੍ਰਧਾਨ ਮੰਦਰ ਕਮੇਟੀ ) ਅਤੇ ਮਨੋਜ ਬਾਂਗਾ ਦੀ ਦੇਖ-ਰੇਖ ਅਤੇ ਸੁਚੱਜੀ ਪ੍ਰਬੰਧਨਾ ਹੇਠ ਬੜੀ ਹੀ ਸੁਚਾਰੂ ਢੰਗ ਨਾਲ ਸੰਪੰਨ ਹੋਇਆ। ਉਨ੍ਹਾਂ ਦੀ ਮੇਹਨਤ ਅਤੇ ਸਹਿਯੋਗ ਨਾਲ ਸਮਾਗਮ ਦੌਰਾਨ ਸਾਰੇ ਇੰਤਜ਼ਾਮ ਬਹੁਤ ਹੀ ਸੁਚੱਜੇ ਰਹੇ। ਜਿਸ ਨਾਲ ਸੰਗਤ ਨੇ ਬਿਨਾਂ ਕਿਸੇ ਰੁਕਾਵਟ ਦੇ ਭਜਨਾਂ ਦਾ ਆਨੰਦ ਮਾਣਿਆ। ਮੰਦਰ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਸਮਾਗਮ ਦੌਰਾਨ ਪ੍ਰੇਮ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਗਿਆ। ਭਜਨਾਂ ਰਾਹੀਂ ਇਹ ਸਿੱਖਿਆ ਮਿਲੀ ਕਿ ਪ੍ਰਭੂ ਦੀ ਭਗਤੀ ਨਾਲ ਜੀਵਨ ਦੀਆਂ ਮੁਸ਼ਕਲਾਂ ਆਸਾਨ ਹੋ ਜਾਂਦੀਆਂ ਹਨ ਅਤੇ ਮਨ ਨੂੰ ਸੱਚੀ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਅੰਤ ਵਿੱਚ ਪ੍ਰਭੂ ਪਰਮਾਤਮਾ ਅੱਗੇ ਸਰਬੱਤ ਦੇ ਭਲੇ, ਦੇਸ਼ ਵਿੱਚ ਸੁੱਖ-ਸ਼ਾਂਤੀ ਅਤੇ ਨਵੇਂ ਸਾਲ ਵਿੱਚ ਸਭ ਦੇ ਜੀਵਨ ਵਿੱਚ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਹ ਭਗਤੀਮਈ ਕੀਰਤਨ ਸਮਾਗਮ ਸੰਗਤ ਲਈ ਇੱਕ ਅਵਿਸਮਰਣੀਅ ਅਨੁਭਵ ਬਣਿਆ। ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਦੇ ਚਰਨਾਂ ਵਿੱਚ ਕਰਕੇ ਸੰਗਤ ਨੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਸੰਕਲਪ ਲਿਆ। ਭਗਤੀ ਭਜਨ ਗਰੁੱਪ ਦੀ ਇਹ ਪਹਲ ਸੱਚਮੁੱਚ ਸਰਾਹਣਯੋਗ ਰਹੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕਰਵਾਉਣ ਦੀ ਆਸ ਜਤਾਈ ਗਈ। ਇਸ ਮੌਕੇ ਗਰੁੱਪ ਦੇ ਚੇਅਰਮੈਨ ਕੈਲਾਸ਼ ਸ਼ਰਮਾ(ਜਿਲਾ ਮੱਠ ਮੰਦਿਰ ਪ੍ਰਮੁੱਖ ਫਿਰੋਜਪੁਰ), ਅਸ਼ੋਕ ਗਰਗ ਮਹਿੰਦਰ ਬਜਾਜ, ਮੁਕੇਸ਼ ਗੋਇਲ, ਰਾਕੇਸ ਪਾਠਕ, ਤਰਲੋਚਨ ਚੋਪੜਾ, ਅਸੋਕ ਕੱਕੜ,ਹੇਮਤ ਸਿਆਲ, ਰਜਨੀਸ਼ ਸੇਤੀਆ, ਆਦਿ ਸ਼ਾਮਿਲ ਰਹੇ। ਗੋਰਵ ਅਨਮੋਲ ਮਿਊਜਿਕ ਡਾਇਰੈਕਟਰ ਵਲੋ ਵੀ ਸੰਗਤਾ ਨੂੰ ਸੰਗੀਤਮਈ ਕੀਤਾ ਗਿਆ।
ਮੰਦਰ ਕਮੇਟੀ ਵੱਲੋਂ ਸੂਰਜ ਪ੍ਰਕਾਸ਼ ਸ਼ਰਮਾ, ਰਾਜ ਕੁਮਾਰ ਕੱਕੜ ਐਡਵੋਕੇਟ, ਅਸ਼ਵਨੀ ਝਾਂਜੀ, ਵਿਨੋਦ ਨਰੂਲਾ, ਰਜਨੀਸ਼ ਸੇਤੀਆ, ਮੁਲਖ ਰਾਜ ਕਪੂਰ , ਅਸ਼ੋਕ ਕਟਾਰੀਆ, ਸੰਜੀਵ ਅਰੋੜਾ, ਪੰਡਿਤ ਅਰੁਣ ਪਾਂਡੇ ਮੁੱਖ ਪੁਜਾਰੀ, ਮੋਤੀ ਰਾਮ ਪੁਜਾਰੀ ਨੇ ਵੀ ਆਪਣੀ ਸੇਵਾ ਨਿਭਾਈ।



