ਪੰਡਿਤ ਸੂਰਜ ਪ੍ਰਕਾਸ਼ ਸ਼ਰਮਾ ਨੇ ਆਪਣਾ 81ਵਾਂ ਜਨਮ ਦਿਨ ਬੜੀ ਸਾਦਗੀ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ

ਪੰਡਿਤ ਸੂਰਜ ਪ੍ਰਕਾਸ਼ ਸ਼ਰਮਾ ਨੇ ਆਪਣਾ 81ਵਾਂ ਜਨਮ ਦਿਨ ਬੜੀ ਸਾਦਗੀ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ।

(ਪੰਜਾਬ) ਫਿਰੋਜਪੁਰ 17 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

       ਵਰਿਸ਼ਟ ਸਮਾਜ ਸੇਵਕ ਪੰਡਿਤ ਸੂਰਜ ਪ੍ਰਕਾਸ਼ ਸ਼ਰਮਾ ਨੇ ਆਪਣਾ 81ਵਾਂ ਜਨਮ ਦਿਨ ਬੜੀ ਸਾਦਗੀ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ। ਪੰਡਿਤ ਜੀ ਬਤੌਰ ਐਸਡੀਓ ਸੀਵਰੇਜ ਬੋਰਡ ਤੋਂ ਲਗਭਗ 36 ਸਾਲ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਰਿਟਾਇਰਡ ਹੋਏ। ਨੌਕਰੀ ਦੌਰਾਨ ਵੀ ਇਹਨਾਂ ਦੇ ਮਨ ਵਿੱਚ ਪਬਲਿਕ ਲਈ ਸੇਵਾ ਭਾਵ ਦੀ ਭਾਵਨਾ ਰਹੀ। ਸਾਲ 2003 ਵਿੱਚ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਰਾਧੇ ਰਾਧੇ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ। ਇਹ ਸੁਸਾਇਟੀ ਫਿਰੋਜ਼ਪੁਰ ਵਿੱਚ ਆਪਣੀ ਵਿਲਖਣ ਪਛਾਣ ਰੱਖਦੀ ਹੈ। ਪਰਮਾਰਥ ਭਵਨ ਦੀ ਉਸਾਰੀ ਵਿੱਚ ਇਹਨਾਂ ਦਾ ਅਹਿਮ ਰੋਲ ਰਿਹਾ ਫਿਰੋਜਪੁਰ ਵਾਸੀ ਅੱਜ ਇਸ ਭਵਨ ਦਾ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ (ਹਨੁਮਾਨ ਧਾਮ) ਨਾਲ ਤਹਿ ਦਿਲ ਤੋਂ ਜੁੜੇ ਹੋਏ ਹਨ। ਮੰਦਦ ਨਿਰਮਾਣ ਵਿੱਚ ਵੀ ਇਹਨਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ।

     ਆਪਣੀਆਂ ਸ਼ੁਭਕਾਮਨਾਵਾਂ ਦੇਣ ਵਾਸਤੇ ਫਿਰੋਜ਼ਪੁਰ ਦੇ ਵਰਿਸ਼ਟ ਨਾਗਰਿਕ, ਸਮਾਜ ਸੇਵਕ ਪੁੱਜੇ ਜਿਨਾਂ ਵਿੱਚੋਂ ਰਿੰਕੂ ਗਰੋਵਰ ਸਾਬਕਾ ਪ੍ਰਧਾਨ ਮਿਊਸਪਲ ਕਮੇਟੀ, ਹਰਬੰਸ ਗੁਪਤਾ, ਪੀਡੀ ਸ਼ਰਮਾ, ਪ੍ਰਧਾਨ ਸਿਟੀਜਨ ਫੋਰਮ, ਐਸਡੀਓ ਗੁਲਸ਼ਨ ਗਰੋਵਰ, ਤੋ ਇਲਾਵਾ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ (ਹਨੁਮਾਨ ਧਾਮ) ਦੇ ਲਗਭਗ ਸਾਰੇ ਮੈਂਬਰ ਪੁੱਜੇ। 

       ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਮਨੋਜ ਬਾਂਗਾ ਅਤੇ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ  ਗਿਆ। 

         ਅੰਤ ਵਿੱਚ ਸ੍ਰੀ ਪੀਡੀ ਸ਼ਰਮਾ ਅਤੇ ਪੰਡਿਤ ਅਰੁਣ ਪਾਂਡੇ ਨੇ ਉਹਨਾਂ ਦੇ ਜੀਵਨ ਅਤੇ ਧੀਰਗਆਯੂ ਲਈ ਮੰਗਲ ਕਾਮਨਾ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਤਾਂਜੋ ਇਹ ਧਾਰਮਿਕ ਅਤੇ ਸਮਾਜ ਕਲਿਆਣ ਦੇ ਕੰਮ ਕਰਦੇ ਰਹਿਣ। 

         ਅੰਤ ਵਿੱਚ ਸ੍ਰੀ ਸੂਰਜ ਪ੍ਰਕਾਸ਼ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇੱਛਾ ਜਤਾਈ ਕਿ ਉਹ ਆਪਣਾ ਬਾਕੀ ਦਾ ਜੀਵਨ ਸਮਾਜ ਕਲਿਆਣ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਬਿਤਾਉਣਾ ਚਾਹੁੰਦੇ ਹਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

नागपंचमी मोहटी घाट अखाड़े में गदा प्रतियोगिता, राष्ट्रीय पहलवान बृजेश यादव बने भीम गदा विजेता

Tue Aug 18 , 2026
आजमगढ़। नागपंचमी के पावन पर्व पर मोहटी घाट स्थित बाबा मोहटी दास आश्रम मठ अखाड़े पर प्रतिवर्ष की भांति इस वर्ष भी भव्य गदा प्रतियोगिता का आयोजन किया गया। कुश्ती व शक्ति प्रदर्शन के इस पारंपरिक आयोजन में पहलवान दीपक यादव द्वारा प्राचीन 50 किलोग्राम वजनी भीम गदा को उठाकर […]

You May Like

Breaking News

advertisement