ਮੋਗਾ : [ ਸੰਦੀਪ ਸ਼ਰਮਾ ਵਿਸ਼ੇਸ਼ ਸੰਵਾਦਦਾਤਾ] := ਪ੍ਰਜਾਪਤ ਸਮਾਜ ਵਲੋਂ ਸਮਾਜਿਕ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸਮਾਜ ਸੇਵੀ ਅਮਰਜੀਤ ਮਟਵਾਣੀ ਨੇ ਪ੍ਰਜਾਪਤ ਨੌਜਵਾਨ ਸਭਾ ਦੇ ਮੈਂਬਰਾਨ ਨੂੰ ਸਨਮਾਨਿਤ ਕੀਤਾ l ਅਮਰਜੀਤ ਮਟਵਾਣੀ ਨੇ ਕਿਹਾ ਕਿ ਸਮੂਹ ਪ੍ਰਜਾਪਤ ਸਮਾਜ ਸਮਾਜਿਕ ਸੇਵਾ ਕਾਰਜਾ ਵਿੱਚ ਹਿੱਸਾ ਲੈਂਦੇ ਹਨ, ਜਦੋ ਵੀ ਪ੍ਰਜਾਪਤ ਨੌਜਵਾਨ ਸਭਾ ਨੂੰ ਕਿਸੇ ਸਮਾਜਿਕ ਕੰਮ ਲਈ ਕਿਹਾ ਹੈ ਤਦ ਉਨ੍ਹਾਂ ਵਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਹੈ l ਇਸ ਮੌਕੇ ਅਮਰਜੀਤ ਮਟਵਾਣੀ ਵਲੋਂ ਸਮੂਹ ਮੈਂਬਰ ਸਾਹਿਬਾਨ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ l ਇਸ ਮੌਕੇ ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਕਿਹਾ ਕਿ ਅਮਰਜੀਤ ਮਟਵਾਣੀ ਵਲੋਂ ਜੋ ਮਾਨ ਸਨਮਾਨ ਪ੍ਰਜਾਪਤ ਸਮਾਜ ਨੂੰ ਦਿੱਤਾ ਹੈ ਉਸ ਲਈ ਸਮੂਹ ਪ੍ਰਜਾਪਤ ਸਮਾਜ ਉਨਾਂ ਦਾ ਦਿਲੋਂ ਧੰਨਵਾਦੀ ਹੈ ਅਤੇ ਭਵਿੱਖ ਵਿੱਚ ਜਦੋ ਵੀ ਕਿਸੀ ਸੇਵਾ ਲਈ ਕਿਹਾ ਜਾਵੇਗਾ ਪ੍ਰਜਾਪਤ ਨੌਜਵਾਨ ਸਭਾ ਉਨਾਂ ਦਾ ਸਾਥ ਦੇਵੇਗੀ। ਇਸ ਮੌਕੇ ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ, ਚੌਧਰੀ ਖੁਸ਼ੀ ਰਾਮ,ਮੋਹਿੰਦਰ ਕੁਮਾਰ, ਵਿਜੈ ਕੁਮਾਰ, ਸੱਤਪਾਲ, ਦਲੀਪ ਕੁਮਾਰ ਆਦਿ ਹਾਜ਼ਰ ਸਨ।
Next Post
अम्बेडकर नगर:हृदयगति रुकने से हुई मौत के हाईवोल्टेज ड्रामे की कलई पोस्टमार्टम की रिपोर्ट ने खोला
Sun Jan 9 , 2022