ਸਰਬੱਤ ਦਾ ਭਲਾ ਟਰੱਸਟ ਵੱਲੋਂ ਕੋਰਸ ਪੂਰਾ ਹੋਣ ਤੇ ਸਿਖਿਆਰਥੀਆਂ ਦੇ ਇਮਤਿਹਾਨ ਲਏ ਗਏ

ਸਰਬੱਤ ਦਾ ਭਲਾ ਟਰੱਸਟ ਵੱਲੋਂ ਕੋਰਸ ਪੂਰਾ ਹੋਣ ਤੇ ਸਿਖਿਆਰਥੀਆਂ ਦੇ ਇਮਤਿਹਾਨ ਲਏ ਗਏ

ਫਿਰੋਜਪੁਰ,29 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਉੱਘੇ ਸਮਾਜ ਸੇਵੀ ਡਾ: ਐੱਸ.ਪੀ. ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵਲੋਂ ਜਿੱਥੇ ਸਮੇਂ-ਸਮੇਂ ‘ਤੇ ਲੋੜਵੰਦ ਲੋਕਾਂ ਦੀ ਮੂਹਰੇ ਆ ਕੇ ਮਦਦ ਕੀਤੀ ਜਾਂਦੀ ਹੈ, ਉੱਥੇ ਸੰਸਥਾ ਵਲੋਂ ਮੁਫ਼ਤ ਕੋਰਸਾਂ ਦੇ ਸੈਂਟਰ ਖੋਲ੍ਹ ਕੇ ਨੌਜਵਾਨਾਂ ਨੂੰ ਹੱਥੀਂ ਹੁਨਰ ਸਿਖਾ ਕੇ ਉਨ੍ਹਾਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ ਵੀ ਤਿਆਰ ਵੀ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਤੇ ਸਿੱਖਿਆ ਡਾਇਰੈਕਟਰ ਮੈਡਮ ਇੰਦਰਜੀਤ ਕੌਰ ਗਿੱਲ ਦੇ ਨਿਰਦੇਸ਼ਾਂ ਹੇਠ ਫਿਰੋਜਪੁਰ ਦੇ ਪਿੰਡ ਗਿੱਲ ਦੇ ਗੁਰਦੁਆਰਾ ਸਾਹਿਬ ਬਾਬਾ ਸ਼ਰਧਾ ਰਾਮ ਵਿੱਚ ਚਲਾਏ ਜਾ ਰਹੇ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਵਿਚ ਸਿਖਲਾਈ ਲੈ ਰਹੀਆਂ ਲੜਕੀਆਂ ਦਾ ਪਹਿਲਾ ਬੈਚ ਖਤਮ ਹੋਣ ਤੇ ਇਮਤਹਾਨ ਲਏ ਗਏ । ਇਸ ਮੋਕੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਵਿਸ਼ੇਸ਼ ਤੋਰ ਤੇ ਪੁੱਜੇ ਸਨ। ਇਸ ਮੌਕੇ ਸ ਭੁਪਿੰਦਰ ਸਿੰਘ ਪੱਤਰਕਾਰ ਅਤੇ ਹਰਜੀਤ ਸਿੰਘ ਮਾਣਾ ਪ੍ਰਧਾਨ ਨੇ ਪੇਪਰ ਖ਼ਤਮ ਹੋਣ ‘ਤੇ ਅਤੇ ਸਿਲਾਈ/ਕਢਾਈ ਕੋਰਸ ਸਫ਼ਲਤਾ ਪੂਰਵਕ ਢੰਗ ਨਾਲ ਪੂਰਾ ਕਰਨ ਵਾਲੇ ਸਿੱਖਿਆਰਥੀਆ ਨੂੰ ਅਤੇ ਸਿਲਾਈ ਅਧਿਆਪਕਾ ਰਾਜਵੀਰ ਕੌਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਕੋਰਸ ਸ਼ੁਰੂ ਕਰਾਉਣ ਲਈ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮੈਡਮ ਅਮਰਜੀਤ ਕੌਰ ਛਾਬੜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਸੁਖਦੇਵ ਸਿੰਘ ਪ੍ਰਧਾਨ ਪ੍ਰਧਾਨ ਮੁੱਦਕੀ ,ਮਨਪ੍ਰੀਤ ਸਿੰਘ ਕੰਪਿਊਟਰ ਟੀਚਰ ਮਖੂ, ਸਿਲਾਈ ਟੀਚਰ ਰਾਜਬੀਰ ਕੌਰ, ਹਰਜੀਤ ਸਿੰਘ ਮਾਣਾ ਪ੍ਰਧਾਨ, ਜਗਸੀਰ ਸਿੰਘ ਕਲੇਰ, ਹਰਵਿੰਦਰ ਸਿੰਘ ਖ਼ਜਾਨਚੀ, ਸੁਖਚੈਨ ਸਿੰਘ, ਗੁਰਮੀਤ ਸਿੰਘ ਗੀਤਾ, ਸਤਵਿੰਦਰ ਸਿੰਘ ਕਾਕਾ ਟੇਲਰ, ਜਗਸੀਰ ਸਿੰਘ ਕਲਸੀ, ਜਗਰੂਪ ਸਿੰਘ, ਸੁਖਦੇਵ ਸਿੰਘ ਦੇਵ ਟੇਲਰ, ਚਮਕੌਰ ਸਿੰਘ ਫ਼ੌਜੀ, ਭੁਪਿੰਦਰ ਪ੍ਰੀਤ, ਨਿਰਵੈਰ ਸਿੰਘ ਟੇਲਰ, ਮੈਡਮ ਵੀਰਪਾਲ ਕੌਰ, ਜਗਸੀਰ ਸਿੰਘ ਫ਼ੌਜੀ ਸਮੇਤ ਕਈ ਹੋਰ ਪਤਵੰਤੇ ਵੀ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़: RBI/IRDA हैदराबाद के अधिकारी बनकर तथा कूटरचित दस्तावेज दिखाकर जनता को प्रलोभन देकर ठगी करने वाले अन्तर्राज्यीय गैंग के 03 अभियुक्त गिरफ्तार

Sun Apr 30 , 2023
थाना कोतवालीRBI/IRDA हैदराबाद के अधिकारी बनकर तथा कूटरचित दस्तावेज दिखाकर जनता को प्रलोभन देकर ठगी करने वाले अन्तर्राज्यीय गैंग के 03 अभियुक्त गिरफ्तारपूर्व की घटना—वादी सुरेन्द्र लाल वास्तव पुत्र राम अधार लाल निवासी मकान नं 175, मोहल्ला बदरका, थाना कोतवाली, तहसील सदर, जिला आजमगढ द्वारा थाने पर आकर लिखित तहरीर […]

You May Like

Breaking News

advertisement