ਸਿਵਲ ਸਰਜਨ ਡਾਕਟਰ ਹਰਜਿੰਦਰ ਪਾਲ ਸਿੰਘ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸ਼ੇਰਖਾਂ ਆਧੀਨ ਆਉਂਦੇ ਪਿੰਡ ਸ਼ੇਰ ਵਿਖੇ axis bank ਦੇ ਸਟਾਫ ਨੂੰ ਦਿੱਤੀ ਡੇਂਗੂ ਸਬੰਧੀ ਜਾਣਕਾਰੀ

ਸਿਵਲ ਸਰਜਨ ਡਾਕਟਰ ਹਰਜਿੰਦਰ ਪਾਲ ਸਿੰਘ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸ਼ੇਰਖਾਂ ਆਧੀਨ ਆਉਂਦੇ ਪਿੰਡ ਸ਼ੇਰ ਵਿਖੇ axis bank ਦੇ ਸਟਾਫ ਨੂੰ ਦਿੱਤੀ ਡੇਂਗੂ ਸਬੰਧੀ ਜਾਣਕਾਰੀ

ਫਿਰੋਜ਼ਪੁਰ 03 ਨਵੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸਰਜਨ ਡਾਕਟਰ ਰਜਿੰਦਰਪਾਲ ਸਿੰਘ ਫਿਰੋਜ਼ਪੁਰ ਅਤੇ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਡਾਕਟਰ ਰਤੇਸ਼ ਸਹੋਤਰਾ ਜੀ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਯੁਵਰਾਜ ਨਾਰੰਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸ਼ੇਰ ਖਾਂ ਅਧੀਨ ਆਉਂਦੇ ਪਿੰਡ ਸ਼ੇਰ axis bank ਦੇ ਸਟਾਫ ਨੂੰ ਡੇਂਗੂ ਸਬੰਧੀ ਜਾਣਕਾਰੀ ਦਿੱਤੀ ਜਿਸ ਵਿਚ ਰਮਨਦੀਪ ਸਿੰਘ ਸੰਧੂ ਸਿਹਤ ਵਿਭਾਗ ਤੇ ਲਖਵਿੰਦਰ ਸਿੰਘ ਹੈਲਥ ਇੰਸਪੈਕਟਰ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਏਡੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਤੇਜ਼ ਬੁਖ਼ਾਰ,ਸਿਰ ਦਰਦ,ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਦੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ, ਜੋੜਾਂ ਵਿੱਚ ਦਰਦ ਅਤੇ ਸੋਜ, ਚਮੜੀ ਦੇ ਦਾਣੇ ਅਤੇ ਖਾਰਿਸ਼। ਡੇਂਗੂ ਅਤੇ ਚਿਕਨਗੁਨੀਆ ਬੁਖਾਰ ਤੋਂ ਬਚਾਅ ਲਈ ਆਪਣੇ ਘਰਾਂ ਵਿਚ ਕੂਲਰਾਂ, ਫਰਿੱਜਾਂ ਅਤੇ ਗਮਲਿਆਂ ਦੀਆਂ ਟ੍ਰੈਆ ਵਿਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ।ਟੁੱਟੇ ਬਰਤਨਾਂ,ਡਰੰਮਾ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਕੇਵਲ ਪੈਰਾਸਿਟਾਮੋਲ ਡਾਕਟਰ ਦੀ ਸਲਾਹ ਨਾਲ ਹੀ ਲਵੋ ਅਤੇ ਐਸਪਰੀਨ ਅਤੇ ਬਰੂਫਿਨ ਦਵਾਈਆ ਨਾ ਲਵੋ। ਡੇਂਗੂ ਅਤੇ ਚਿਕਨਗੁਨੀਆ ਦਾ ਟੈਸਟ ਅਤੇ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸਟਾਫ ਅਤੇ ਪਿੰਡ ਦੇ ਲੋਕ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या: 40 से 41 लाख लोगो ने की 14 कोसी परिक्रमा - नीतीश कुमार जिलाधिकारी अयोध्या

Thu Nov 3 , 2022
अयोध्या:———- 03 नवंबर 202240 से 41 लाख लोगो ने की 14 कोसी परिक्रमा – नीतीश कुमार , जिला अधिकारी ,अयोध्यामनोज तिवारी ब्यूरो रिपोर्ट अयोध्याआयुक्त नवदीप रिणवा, जिलाधिकारी नितीश कुमार, डीआईजी अमरेंद्र प्रसाद सिंह, वरिष्ठ पुलिस अधीक्षक प्रशांत वर्मा ने संयुक्त रूप से 14 कोसी परिक्रमा में तैनात सभी जोनल मजिस्ट्रेट, […]

You May Like

advertisement