ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਕਰਵਾਈ ਗਈ ਬਲਾਕ ਪੱਧਰੀ ਸਾਇੰਸ ਪਰਦਰਸ਼ਨੀ
(ਪੰਜਾਬ)ਫਿਰੋਜ਼ਪੁਰ 15 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਕਰਵਾਈ ਗਈ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ
ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਅਮਨਿੰਦਰ ਕੌਰ, ਜਿਲਾ ਸਿੱਖਿਆ ਅਫਸਰ(ਸੈ. ਸਿ)ਮੈਡਮ ਮੁਨੀਲਾ ਅਰੋੜਾ, ਉਪ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ(ਸੈ. ਸਿ), ਡਾਇਟ ਪ੍ਰਿੰਸੀਪਲ ਮੈਡਮ ਸੀਮਾ ਪੰਛੀ , ਬਲਾਕ ਨੋਡਲ ਅਫਸਰ ਰਜੇਸ਼ ਮਹਿਤਾ ਪ੍ਰਿੰਸੀਪਲ ਐਸ.ਓ.ਈ ਫਿਰੋਜ਼ਪੁਰ ਅਤੇ ਜਿਲਾ ਕੋਆਰਡੀਨੇਟਰ ਸਟੇਟ ਅਵਾਰਡੀ ਉਮੇਸ਼ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਸਰਕਾਰੀ ਹਾਈ ਸਕੂਲ ,ਝੋਕ ਹਰੀ ਹਰ ਵਿਖੇ ਆਯੋਜਨ ਕੀਤਾ ਗਿਆ।ਇਸ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਬਲਾਕ ਫਿ਼ਰੋਜਪੁਰ ਇੱਕ ਦੇ ਸਮੂਹ ਸਕੂਲਾਂ ਨੇ ਪਾਰਟੀਸਪੇਟ ਕੀਤਾ। ਪ੍ਰਦਰਸ਼ਨੀ ਵਿੱਚ ਸਾਇੰਸ ਐਂਡ ਟੈਕਨੋਲੋਜੀ ਫਾਰ ਸਸਟੇਨੇਬਲ ਫਿਊਚਰ ਥੀਮ ਤਹਿਤ ਸੱਤ ਵੱਖ-ਵੱਖ ਸਬਥੀਮਾਂ ਸਬੰਧੀ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਪੇਸ਼ਕਾਰੀ ਕੀਤੀ।
ਮੁੱਖ ਅਧਿਆਪਕ ਅਵਤਾਰ ਸਿੰਘ ਅਤੇ ਮੈਂਟਰ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਬਲਾਕ ਫਿਰੋਜਪੁਰ ਇਕ ਦੇ ਸਮੂਹ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤਾ ਅਤੇ ਦੂਜੀ ਕੈਟਾਗਰੀ ਨੌਵੀ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ “ਸਾਇੰਸ ਐਂਡ ਟੈਕਨੋਲੋਜੀ ਫਾਰ ਸਸਟੇਨੇਬਲ ਫਿਊਚਰ” ਥੀਮ ਤਹਿਤ ਆਪਣੇ ਵਿਗਿਆਨਕ ਮਾਡਲ ਪੇਸ਼ ਕੀਤੇ। ਪ੍ਰਦਰਸ਼ਨੀ ਵਿੱਚ ਸੱਤ ਵੱਖ-ਵੱਖ ਸਬਥੀਮਾਂ, ਜਿਵੇਂ ਕਿ ਫੂਡ ਹੈਲਥ ਐਂਡ ਹਾਈਜੀਨ, ਟਰਾਂਸਪੋਰਟ ਐਂਡ ਕਮਿਊਨੀਕੇਸ਼ਨ, ਨੈਚੁਰਲ ਫਾਰਮਿੰਗ, ਡਿਜਾਸਟਰ ਮੈਨੇਜਮੈਂਟ, ਮੈਥਮੈਟਿਕਲ ਮਾਡਲਿੰਗ ਐਂਡ ਕੰਪਿਊਟੇਸ਼ਨਲ ਥਿੰਕਿੰਗ, ਵੇਸਟ ਮੈਨੇਜਮੈਂਟ, ਅਤੇ ਰਿਸੋਰਸ ਮੈਨੇਜਮੈਂਟ ਨਾਲ ਜੁੜੇ ਮਾਡਲ ਸ਼ਾਮਿਲ ਸਨ।
ਇਸ ਮੌਕੇ ‘ਤੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਪ੍ਰਸ਼ੰਸ਼ਾ ਪੱਤਰ, ਸਰਟੀਫਿਕੇਟ ਅਤੇ ਸਨਮਾਨ ਚਿੰਨ ਵੰਡੇ ਗਏ। ਮੁੱਖ ਅਧਿਆਪਕ ,ਸਰਕਾਰੀ ਹਾਈ ਝੋਕ ਹਰੀ ਹ ਦੁਆਰਾ ਪ੍ਰੋਗਰਾਮ ਵਿੱਚ ਭੋਜਨ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਨੰਦ ਮਾਣਿਆ। ਇਹ ਪ੍ਰਦਰਸ਼ਨੀ ਸਿਰਫ ਸਿੱਖਣ ਅਤੇ ਸਿਖਾਉਣ ਦਾ ਮੌਕਾ ਹੀ ਨਹੀਂ ਸੀ, ਸਗੋਂ ਨਵ ਚਿੰਤਨ ਅਤੇ ਸਿਰਜਣਸ਼ੀਲਤਾ ਨੂੰ ਉਭਾਰਨ ਵਾਲਾ ਇਕ ਯਤਨ ਵੀ ਸੀ।