ਸਰਬੱਤ ਦਾ ਭਲਾ ਟਰੱਸਟ ਦੀ ‘ਹੜ੍ਹ ਪ੍ਰਭਾਵਿਤ ਵਿਆਹ ਯੋਜਨਾ’ ਤਹਿਤ 18 ਧੀਆਂ ਦੇ ਵਿਆਹਾਂਂ ਲਈ ਇੱਕ-ਇੱਕ ਲੱਖ ਰੁਪਏ ਦੇ ਵੰਡੇ ਚੈੱਕ

ਸਰਬੱਤ ਦਾ ਭਲਾ ਟਰੱਸਟ ਦੀ ‘ਹੜ੍ਹ ਪ੍ਰਭਾਵਿਤ ਵਿਆਹ ਯੋਜਨਾ’ ਤਹਿਤ 18 ਧੀਆਂ ਦੇ ਵਿਆਹਾਂਂ ਲਈ ਇੱਕ-ਇੱਕ ਲੱਖ ਰੁਪਏ ਦੇ ਵੰਡੇ ਚੈੱਕ
ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂਂ ਦੀ ਸੇਵਾ ਨਿਰੰਤਰ ਰਹੇਗੀ ਜਾਰੀ : ਸ ਜੱਸਾ ਸਿੰਘ ਸੰਧੂ
ਡਾ ਓਬਰਾਏ ਹਨ ਲੋੜਵੰਦਾਂ ਲਈ ਅਸਲ ਮਸੀਹਾ -ਵਿਧਾਇਕ ਨਰੇਸ਼ ਕਟਾਰੀਆ
(ਪੰਜਾਬ) ਫਿਰੋਜ਼ਪੁਰ / ਮੱਖੂ 04 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ ਦਿਲੀ ਕਾਰਨ ਜਾਣੇ ਜਾਂਦੇ ਉੱਘੇ ਸਮਾਜਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ”ਹੜ ਪ੍ਰਭਾਵਿਤ ਵਿਆਹ ਯੋਜਨਾ” ਤਹਿਤ ਅੱਜ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਧੀਆਂ ਜਿਹਨਾਂ ਵਿੱਚੋਂ 9 ਲੜਕੀਆਂ ਪਿੰਡ ਮਹਿਮੂਦ ਵਾਲਾ,ਭੂਪੇ ਵਾਲਾ, ਮਹਿਮੂਦ ਵਾਲਾ,ਆਲੇ ਵਾਲ਼ਾ, ਕੁਤਬਦੀਨ ਵਾਲਾ ਅਤੇ ਧੀਰਾ ਘਾਰਾ ਅਤੇ 9 ਲੜਕੀਆਂ ਤਰਨਤਾਰਨ ਜ਼ਿਲ੍ਹੇ ਦੀਆਂ ਵੱਖ-ਵੱਖ 18 ਧੀਆਂ ਦੇ ਵਿਆਹਾਂ ਲਈ ਇੱਕ-ਇੱਕ ਲੱਖ ਰੁਪਏ ਦੇ 18 ਲੱਖ ਰਾਸ਼ੀ ਦੇ ਚੈੱਕ ਸਿਆਟਲ ਸੰਗਤ ਯੂ ਐਸ ਏ ਦੇ ਵਿਸ਼ੇਸ਼ ਸਹਿਯੋਗ ਨਾਲ ਚੈੱਕ ਵੰਡੇ ਗਏ। ਇਹ ਚੈੱਕ ਸੰਸਥਾਂ ਵੱਲੋਂ ਕਰਵਾਏ ਗਏ ਬੀ ਸੀ ਇੰਟਰਨੈਸ਼ਨਲ ਸਕੂਲ ਮੱਖੂ ਵਿਖੇ ਦੋਨਾਂ ਜ਼ਿਲਿਆਂ ਦਾ ਸਾਂਝਾ ਸਮਾਗਮ ਕਰਵਾਇਆ ਗਿਆ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਟਰੱਸਟ ਦੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ, ਜ਼ੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ, ਪੰਜਾਬ ਪ੍ਰਧਾਨ ਸਾਊਥ ਵੈਸਟ ਗੁਰਬਿੰਦਰ ਸਿੰਘ ਬਰਾੜ,ਮਾਝਾ ਜੋ਼ਨ ਦੇ ਪ੍ਰਧਾਨ ਪਿ੍ੰਸ ਧੁੰਨਾ, ਨਗਰ ਕੌਂਸਲ ਮਖੂ ਦੇ ਪ੍ਰਧਾਨ ਸ਼੍ਰੀ ਨਰਿੰਦਰ ਮੋਹਨ ਕਟਾਰੀਆ,ਸਕੂਲ ਦੇ ਚੇਅਰਮੈਨ ਸ ਹਰਭਜਨ ਸਿੰਘ ਕਾਹਲੋ ਵੱਲੋਂ ਵੰਡੇ ਗਏ ਇਸ ਮੌਕੇ ਉਹਨਾਂ ਨਾਲ ਤਰਨਤਾਰਨ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਯੋਧਾ, ਗੁਰਵਿੰਦਰ ਸਿੰਘ ਸੰਧੂ,ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਮਰਜੀਤ ਕੌਰ ਛਾਬੜਾ,ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਟਰੱਸਟ ਦੇ ਟੀਮ ਮੈਂਬਰ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਲਏ ਗਏ ਫ਼ੈਸਲੇ ਤਹਿਤ ਅੱਜ ਆਪਣੇ ਤੀਸਰੇ ਪੜਾਅ ‘ਚ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹੇ ਦੀਆਂ 18 ਧੀਆਂ ਦੇ ਵਿਆਹਾਂ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਪ੍ਰਤੀ ਵਿਆਹ ਦੇ ਹਿਸਾਬ ਨਾਲ 18 ਲੱਖ ਰਾਸ਼ੀ ਦੇ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਟਰੱਸਟ ਨੇ ਆਪਣੇ ਪਹਿਲੇ ਪੜਾਅ ‘ਚ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ 13 ਧੀਆਂ ਅਤੇ ਅੰਮ੍ਰਿਤਸਰ ਵਿੱਚ 5 ਧੀਆਂ ਦੇ ਵਿਆਹ ਕੀਤੇ ਹਨ । ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਲਈ ਸ਼ੁਰੂ ਕੀਤੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ।
ਇਸ ਮੌਕੇ ਗੁਰਪ੍ਰੀਤ ਸਿੰਘ ਪਗਨੋਟਾ, ਵਿਸ਼ਾਲ ਸੂਦ, ਸ ਸੁਖਵਿੰਦਰ ਸਿੰਘ ਧਾਮੀ ਸਰਪ੍ਰਸਤ, ਕੁਲਵਿੰਦਰ ਸਿੰਘ ਪਿੰਕਾ ਪ੍ਰਬੰਧਕ ਸਕੱਤਰ, ਹਰਜੀਤ ਸਿੰਘ ਫੋਜੀ ਤਰਨਤਾਰਨ ਟੀਮ,ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਮਹਾਂਵੀਰ ਸਿੰਘ,ਬਲਵਿੰਦਰ ਪਾਲ ਸ਼ਰਮਾ,ਰਾਮ ਸਿੰਘ,ਮਨਪ੍ਰੀਤ ਸਿੰਘ, ਤਰਲੋਕ ਸਿੰਘ ਸਰਪੰਚ ਰੁਕਨੇ ਵਾਲਾ ਹਾਜਰ ਸਨ।



