ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਗਣਤੰਤਰਤਾ ਦਿਵਸ ਦੇ ਮੌਕੇ ਤੇ ਝਾਕੀ ਕੱਢੀ ਗਈ

(ਪੰਜਾਬ)ਫਿਰੋਜਪੁਰ 26 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਗਣਤੰਤਰਤਾ ਦਿਵਸ ਮੌਕੇ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਝਾਕੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਪ੍ਰਦਰਸ਼ਨੀ ਕੀਤੀ ਗਈ। ਇਸ ਝਾਕੀ ਵਿੱਚ ਟਰੈਕਟਰ ਤੋਂ ਅੱਗੇ ਪੋਸਟਰ ਫੜੇ ਬੱਚੇ ਦਰਸਾ ਰਹੇ ਸਨ ਕਿ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਜੀ ਵੱਲੋਂ ਚਲਾਈ ਗਈ ਮੁਹਿੰਮ “ਅੰਧੇਰੋ ਸੇ ਓਜਾਲੋਂ ਕੀ ਔਰ” ਦੇ ਤਹਿਤ ਭੱਠਿਆਂ ਉੱਪਰ ਕੰਮ ਕਰ ਰਹੇ ਬੱਚਿਆਂ ਨੂੰ ਵੀ ਸਿੱਖਿਆ ਗ੍ਰਹਿਣ ਕਰਨ ਦਾ ਅਧਿਕਾਰ ਮਿਲਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਆਪ ਖੁਦ ਭੱਠਿਆਂ ਉੱਪਰ ਜਾ ਕੇ ਇਹਨਾਂ ਬੱਚਿਆਂ ਨੂੰ ਲੱਭ ਕੇ ਵੱਖ-ਵੱਖ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ
ਦੂਜੇ ਪਾਸੇ ਟਰਾਲੀ ਵਿਚਲੀ ਝਾਕੀ ਪਹਿਲੇ ਨੰਬਰ ਤੇ ਲੋਕ ਅਦਾਲਤ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਅਦਾਲਤ ਰਾਹੀ ਆਪਸੀ ਰਜਾਮੰਦੀ ਨਾਲ ਹੋ ਰਹੇ ਫੈਸਲੇ ਦਾ ਦ੍ਰਿਸ਼ ਦਿਖਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪ੍ਰਾਪਤ ਕਰੋ। ਲੋਕ ਅਦਾਲਤ ਰਾਹੀਂ ਹੋਏ ਫੈਸਲੇ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਮੁਆਫ ਹੁੰਦੀ ਹੈ।
ਟਰਾਲੀ ਵਿੱਚ ਦੂਜੇ ਨੰਬਰ ਤੇ ਮਾਨਯੋਗ ਸੈਸ਼ਨ ਜੱਜ ਸਾਹਿਬ ਜੀ ਵੱਲੋਂ ਚਲਾਈ ਗਈ ਸਕੀਮ “ਸੰਵਾਦ” ਦਾ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਦਰਸਾਇਆ ਗਿਆ ਕਿ ਕੋਈ ਕੈਦੀ ਜਾਂ ਹਵਾਲਾਤੀ ਜ਼ੇਲ੍ਹ ਵਿੱਚ ਬੈਠੇ ਹੋਏ ਆਪਣੇ ਕੇਸ ਬਾਬਤ ਆਪਣੇ ਵਕੀਲ ਸਾਹਿਬ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਮਾਧਿਅਮ ਰਾਹੀ ਗੱਲਬਾਤ ਕਰ ਸਕਦਾ ਹੈ।