Uncategorized
ਈਸੀਟੀਏ ਵੱਲੋਂ ਨਵੇਂ ਵਾਈਸ-ਚਾਂਸਲਰ ਦਾ ਗਰਮਜੋਸ਼ੀ ਨਾਲ ਸਵਾਗਤ

(ਪੰਜਾਬ) ਫਿਰੋਜਪੁਰ 18 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਦੀ ਇੰਜੀਨੀਅਰਿੰਗ ਕਾਲਜ ਟੀਚਰਜ਼ ਐਸੋਸੀਏਸ਼ਨ (ECTA) ਵੱਲੋਂ ਨਵੇਂ ਨਿਯੁਕਤ ਵਾਈਸ-ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਸ਼ਰਮਾ ਜੀ ਦਾ ਯੂਨੀਵਰਸਿਟੀ ਦਾ ਕਾਰਜਭਾਰ ਸੰਭਾਲਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ‘ਤੇ ECTA ਦੇ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੇ ਪ੍ਰੋ. ਸ਼ਰਮਾ ਨੂੰ ਇੱਕ ਪ੍ਰਤਿਸ਼ਠਤ ਅਕਾਦਮਿਕ ਵਿਦਵਾਨ ਅਤੇ ਦੂਰਦਰਸ਼ੀ ਪ੍ਰਸ਼ਾਸਕ ਦੱਸਦਿਆਂ ਉਨ੍ਹਾਂ ਦੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. ਸ਼ਰਮਾ ਦਾ ਸਿਖਲਾਈ, ਖੋਜ ਅਤੇ ਅਕਾਦਮਿਕ ਨੇਤ੍ਰਿਤਵ ਵਿੱਚ ਵਿਸ਼ਾਲ ਤਜਰਬਾ ਯੂਨੀਵਰਸਿਟੀ ਲਈ ਲਾਭਦਾਇਕ ਸਾਬਤ ਹੋਵੇਗਾ।
ECTA ਨੇ ਨਵੇਂ ਵਾਈਸ-ਚਾਂਸਲਰ ਨੂੰ ਅਕਾਦਮਿਕ ਸ਼੍ਰੇਸ਼ਠਤਾ, ਫੈਕਲਟੀ ਵਿਕਾਸ, ਖੋਜ ਪ੍ਰੋਤਸਾਹਨ ਅਤੇ ਵਿਦਿਆਰਥੀ ਕੇਂਦਰਿਤ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਨੇ ਵਿਸ਼ਵਾਸ ਜਤਾਇਆ ਕਿ ਪ੍ਰੋ. ਸ਼ਰਮਾ ਦੀ ਅਗਵਾਈ ਹੇਠ ਯੂਨੀਵਰਸਿਟੀ ਢਾਂਚਾਗਤ ਵਿਕਾਸ, ਨਵੀਨਤਾ ਅਤੇ ਸੰਸਥਾਗਤ ਉਨੱਤੀ ਦੇ ਨਵੇਂ ਮੁਕਾਮ ਹਾਸਲ ਕਰੇਗੀ।
ਇਸ ਮੌਕੇ ‘ਤੇ ECTA ਦੇ ਪ੍ਰਧਾਨ ਡਾ. ਦਪਿੰਦਰ ਦੀਪ ਸਿੰਘ ਨੇ ਵਾਈਸ-ਚਾਂਸਲਰ ਨੂੰ ਗੁਲਦਸਤਾ ਭੇਟ ਕੀਤਾ। ਉਨ੍ਹਾਂ ਦੇ ਨਾਲ ਪ੍ਰੋ. ਰਜਨੀ (ਉਪ-ਪ੍ਰਧਾਨ), ਡਾ. ਸਨੀ ਬਹਿਲ (ਮਹਾਂਸਚਿਵ), ਡਾ. ਨਵਤੇਜ ਸਿੰਘ ਘੁੰਮਣ (ਪੀ.ਆਰ.ਓ.), ਡਾ. ਆਰ.ਪੀ. ਸਿੰਘ (ਡੀਂਨ ਸਟੂਡੈਂਟ ਵੈਲਫੇਅਰ), ਸ਼੍ਰੀ ਤੇਜਪਾਲ (ਲਾਇਬ੍ਰੇਰੀਅਨ) ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।




