ਜਿਲ੍ਹਾ ਫਿਰੋਜਪੁਰ ਵਿੱਚ ਚੱਲ ਰਹੇ ਦੋ ਸਿਲਾਈ ਅਤੇ ਇੱਕ ਕੰਪਿਊਟਰ ਸੈਂਟਰ ਦੇ ਸਿਖਆਰਥੀਆਂ ਦੀ ਫਾਈਨਲ ਪ੍ਰੀਖਿਆ ਹੋਈ

ਜਿਲ੍ਹਾ ਫਿਰੋਜਪੁਰ ਵਿੱਚ ਚੱਲ ਰਹੇ ਦੋ ਸਿਲਾਈ ਅਤੇ ਇੱਕ ਕੰਪਿਊਟਰ ਸੈਂਟਰ ਦੇ ਸਿਖਆਰਥੀਆਂ ਦੀ ਫਾਈਨਲ ਪ੍ਰੀਖਿਆ ਹੋਈ

ਫਿਰੋਜਪੁਰ,02 ਮਈ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਰੱਬੀ ਰੂਹ ਵਜੋਂ ਜਾਣੇ ਜਾਂਦੇ
ਡਾ: ਐਸ ਪੀ ਸਿੰਘ ਓਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲੋ ਜਿੱਥੇ ਅੱਗੇ ਆ ਕੇ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਉੱਥੇ ਨੋਜਵਾਨ ਵਰਗ ਨੁੰ ਆਪਣੇ ਹੱਥੀ ਹੁਨਰ ਸਿਖਾ ਕੇ ਆਪਣਾ ਰੋਜਗਾਰ ਚਲਾਉਣ ਦੇ ਕਾਬਲ ਬਨਾਇਆ ਜਾ ਰਿਹਾ ਹੈ। ਸੰਸਥਾ ਦੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਅਤੇ ਸਿਖਿਆ ਨਿਰਦੇਸ਼ਕ ਮੈਡਮ ਇੰਦਰਜੀਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ ਤਹਿਤ ਸੰਸਥਾ ਵੱਲੋਂ ਜਿਲ੍ਹਾ ਫਿਰੋਜਪੁਰ ਅੰਦਰ ਚੱਲ ਰਹੇ ਦੋ ਸਿਲਾਈ ਸੈਂਟਰ ਗੁਰਦੁਆਰਾ ਸਾਹਿਬ ਬਾਬਾ ਸ਼ਰਧਾ ਰਾਮ ਪਿੰਡ ਗਿੱਲ, ਗੁਰਦੁਆਰਾ ਸਾਹਿਬ ਨਾਨਕ ਨਗਰੀ ਜੀਰਾ ਅਤੇ ਕੰਪਿਊਟਰ ਸੈਂਟਰ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਬਾਠਾਂ ਵਾਲਾ ਮੱਖੂ ਵਿੱਚ ਮੋਜੂਦਾ ਚੱਲ ਰਹੇ ਕੋਰਸਾਂ ਦਾ ਸਮਾਂ ਪੂਰਾ ਹੋਣ ਤੇ ਫਾਈਨਲ ਇਮਤਿਹਾਨ ਲਏ ਗਏ।ਇਨ੍ਹਾਂ ਸੈਂਟਰਾਂ ਵਿੱਚ ਕਰੀਬ 100 ਸਿਖਿਆਰਥੀਆਂ ਨੇ ਇਮਤਿਹਾਨ ਦਿੱਤਾ।ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਸਥਾ ਵੱਲੋਂ ਜਿਲ੍ਹੇ ਅੰਦਰ ਦੋ ਸੋ ਦੇ ਕਰੀਬ ਲੋੜਵੰਦਾਂ ਦੀ ਹਰ ਮਹੀਨੇ ਮਾਸਿਕ ਪੈਨਸ਼ਨ ਦੇ ਰੂਪ ਵਿਚ ਆਰਥਿਕ ਮੱਦਦ ਕੀਤੀ ਜਾ ਰਹੀ ਹੈ ਉਥੇ ਜਿਲ੍ਹੇ ਵਿੱਚ ਚਾਰ ਅਧੁਨਿਕ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਮੈਡੀਕਲ ਲੈਬੋਰਟਰੀਆਂ , ਤਿੰਨ ਸਿਲਾਈ ਕਢਾਈ ਅਤੇ ਇੱਕ ਕੰਪਿਊਟਰ ਸੈਂਟਰ ਚੱਲ ਰਿਹਾ ਹੈ। ਜਿਨ੍ਹਾਂ ਵਿੱਚ ਅੋਰਤਾਂ ਅਤੇ ਨੋਜਵਾਨ ਲੜਕੇ ਲੜਕੀਆਂ ਨੂੰ ਮੁੱਫਤ ਹੱਥੀ ਹੁਨਰ ਸਿਖਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕੋਰਸ ਸਫਲਤਾ ਪੂਰਵਕ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਸਿੱਖੇ ਹੋਏ ਹੁਨਰ ਦਾ ਪੂਰਾ ਫਾਇਦਾ ਲੈਣ ਦੀ ਗੱਲ ਵੀ ਕਹੀ । ਇਸ ਮੌਕੇ ਤੇ ਸ ਦਵਿੰਦਰ ਸਿੰਘ ਛਾਬੜਾ ਮੱਖੂ ਪ੍ਰਧਾਨ, ਮਨਪ੍ਰੀਤ ਸਿੰਘ ਕੰਪਿਊਟਰ ਟੀਚਰ, ਬਹਾਦਰ ਸਿੰਘ ਭੁੱਲਰ, ਰਣਜੀਤ ਸਿੰਘ ਰਾਏ ਜੀਰਾ ਪ੍ਰਧਾਨ,ਬਲਵਿੰਦਰ ਕੌਰ ਲੋਹਕੇ, ਜਗਸੀਰ ਸਿੰਘ ਜੀਰਾ, ਭੁਪਿੰਦਰ ਸਿੰਘ ਪੱਤਰਕਾਰ ਮੁੱਦਕੀ, ਸੁਖਦੇਵ ਸਿੰਘ ਗਿੱਲ ਮੁੱਦਕੀ, ਹਰਜੀਤ ਸਿੰਘ ਮਾਣਾ ਪ੍ਰਧਾਨ ,ਪਰਮਜੀਤ ਕੌਰ ਟੀਚਰ ਜੀਰਾ ਅਤੇ ਰਾਜਬੀਰ ਕੌਰ ਟੀਚਰ ਪਿੰਡ ਗਿੱਲ, ਭਾਰਤੀ ਅਰੋੜਾ ਅਤੇ ਅਮਨਦੀਪ ਕੌਰ ਟੀਚਰ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मुबारकपुर आज़मगढ़: चुनाव आयोग ने नगर निकाय चुनाव को निष्पक्ष एवं सकुशल संपन्न कराने के लिए कसी कमर

Tue May 2 , 2023
मुबारकपुर आजमगढ़ चुनाव आयोग ने नगर निकाय चुनाव को निष्पक्ष एवं सकुशल संपन्न कराने के लिए कस ली है कमर । मुबारकपुर चुनाव आयोग के निर्देश पर एस टी टीम व पुलिस विभाग में थाना क्षेत्र के सीमाओं के साथ-साथ जगह जगह वाहन चेकिंग कर रही है। आपको बताते चलें […]

You May Like

Breaking News

advertisement