ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਖੇ ਸਮਰ ਕੈਂਪ ਸ਼ੁਰੂ, ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਖੇ ਸਮਰ ਕੈਂਪ ਸ਼ੁਰੂ, ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ

ਫ਼ਿਰੋਜ਼ਪੁਰ 03 ਜੁਲਾਈ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 3 ਜੁਲਾਈ ਤੋਂ 15 ਜੁਲਾਈ ,2023 ਤੱਕ ਲਗਾਏ ਜਾ ਰਹੇ ਹਨ ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਸਾਰੇ ਸਰਕਾਰੀ ਸਕੂਲਾਂ ਵਿੱਚ ਸਮਰ ਕੈਂਪ ਲਗਾਏ ਜਾ ਰਹੇ ਹਨ।

ਇਸ ਨਿਵੇਕਲੀ ਪਹਿਲਕਦਮੀ ਤਹਿਤ ਅੱਜ ਜਿਲਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ, ਡਿਪਟੀ ਡੀਈਓ ਪ੍ਰਗਟ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾਈ ਵਿੱਚ ਸਮਰ ਕੈਂਪ ਸ਼ੁਰੂ ਹੋਇਆ , ਜਿਸ ਵਿੱਚ ਵਿਦਿਆਰਥੀਆ ‘ਚ ਭਾਰੀ ਉਤਸ਼ਾਹ ਦੇੱਖਣ ਨੂੰ ਮਿਲਿਆ।
ਪ੍ਰਿਸੀਪਲ ਸ਼ਾਲੁ ਰਤਨ ਨੇ ਦੱਸਿਆ ਕਿ ਸਮਰ ਕੈਂਪਾਂ ਵਿੱਚ ਬੱਚਿਆ ਨੂੰ ਬੌਧਿਕ ਗਤੀਵਿਧੀਆਂ, ਸਿਹਤ ਸੰਭਾਲ, ਖੇਡਾਂ, ਆਰਟ ਕਰਾਫ਼ਟ, ਮੌਲਿਕ ਕਦਰਾਂ ਕੀਮਤਾਂ, ਗਣਿਤ , ਵਾਤਾਵਰਣ ਸਿੱਖਿਆ ਅਤੇ ਭਾਸ਼ਾ ਕੌਸ਼ਲ ਆਦਿ ਸਬੰਧੀ ਕਾਰਜ ਕਰਵਾਏ ਜਾਣਗੇ।
ਮੈਡਮ ਮੋਨਿਕਾ, ਬਲਤੇਜ ਕੌਰ, ਪੂਜਾ, ਤਰਵਿੰਦਰ ਕੌਰ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਅੱਜ ਸਭ ਤੋ ਪਹਿਲਾ ਸਵੇਰ ਦੀ ਸਭਾ ਵਿੱਚ ਮਹਾਨ ਵਿਗਿਆਨੀ ਡਾ. ਹਰਗੋਬਿੰਦ ਖੁਰਾਨਾ ਜੀ ਜੀਵਨ ਅਤੇ ਖੋਜਾਂ ਬਾਰੇ ਦੱਸਿਆ ਗਿਆ, ਸਵਾਗਤ ਗਤੀਵਿਧੀਆਂ , ਗਣਿਤ ਕਲਾ ਏਕੀਕ੍ਰਿਤ ਸਿਖਲਾਈ ਅਧੀਨ ਦੋ ਪਰਸਾਰੀ ਆਕ੍ਰਿਤੀਆਂ ਦੀ ਕਿਤਾਬ ਤਿਆਰ ਕਰਵਾਈ , ਵਿਗਿਆਨ ਨਾਲ ਸੰਬੰਧਿਤ ਕੱਪੜਾ ਬੁਨਣ ਬਾਰੇ ਕਿਰਿਆ , ਸਮਾਜਿਕ ਭਾਵਨਾਤਮਕ ਸਿਖਲਾਈ ਅਧੀਨ ਧਿਆਨ ਦੀ ਕਿਰਿਆ ਬਾਰੇ ਦੱਸਿਆ ਗਿਆ
ਇਸ ਮੌਕੇ ਸਕੂਲ ਸਟਾਫ ਸਤਵਿੰਦਰ ਸਿੰਘ ਦਵਿੰਦਰ ਨਾਥ, ਰੋਹਿਤ ਪੂਰੀ, ਰਾਜੀਵ ਚੋਪੜਾ, ਗੁਰਬਖਸ਼ ਸਿੰਘ,ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਰੇਨੂੰ ਵਿਜ, ਨਰਿੰਦਰ ਕੌਰ, ਗੁਰਚਰਨ ਸਿੰਘ, ਬੇਅੰਤ ਸਿੰਘ, ਪਰਦੀਪ ਕੌਰ, ਸੋਨੀਆ, ਜਸਵਿੰਦਰ ਕੌਰ , ਕਿਰਨ, ਮਨਪ੍ਰੀਤ ਕੌਰ, ਬੁੱਧ ਸਿੰਘ ,ਨੀਤੂ ਸਿਕਰੀ, ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बिहार: काँवरियों की सुविधा,सुरक्षा और सुगम यात्रा के लिए करायी जाएगी सभी जरूरी व्यवस्था : जिलाधिकारी

Mon Jul 3 , 2023
काँवरियों की सुविधा,सुरक्षा और सुगम यात्रा के लिए करायी जाएगी सभी जरूरी व्यवस्था : जिलाधिकारी हाजीपुर(वैशाली)श्रावणी मेला 2023 के अवसर पर विधि व्यवस्था भीड़ नियंत्रण यातायात नियंत्रण एवं कांवरियों की सुख सुविधा के मद्देनजर तैयारियों की समीक्षा जिलाधिकारी के द्वारा अपने कार्यालय कक्ष में पदाधिकारियों के साथ कि गयी जिसमे […]

You May Like

advertisement