Uncategorized
ਹਉਸਿੰਗ ਬੋਰਡ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ਸਾਲ ਦੇ ਪਾਵਨ ਅਵਸਰ ਤੇ ਭਗਤੀ ਭਜਨ ਗਰੁਪ ਵੱਲੋਂ ਸਤਸੰਗ ਦਾ ਕੀਤਾ ਗਿਆ ਆਯੋਜਨ-ਅਰੁਣ ਸ਼ਰਮਾ

(ਪੰਜਾਬ) ਫਿਰੋਜਪੁਰ 02 ਜਨਵਰੀ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਹਾਊਸਿੰਗ ਬੋਰਡ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ਸਾਲ ਦੇ ਪਾਵਨ ਅਵਸਰ ‘ਤੇ ਭਗਤੀਮਈ ਕੀਰਤਨ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦਾ ਮੁੱਖ ਉਦੇਸ਼ ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਦੀ ਭਗਤੀ, ਸ਼ਾਂਤੀ ਅਤੇ ਸਮਾਜਿਕ ਏਕਤਾ ਦੇ ਸੰਦੇਸ਼ ਨਾਲ ਕਰਨਾ ਸੀ। ਸਮਾਗਮ ਵਿੱਚ ਕਾਲੋਨੀ ਦੇ ਵਸਨੀਕਾਂ ਦੇ ਨਾਲ-ਨਾਲ ਨੇੜਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ।
ਕੀਰਤਨ ਦੀ ਸ਼ੁਰੂਆਤ ਧਰਮਪਾਲ ਬਾਸਲ ( ਭਗਤੀ ਭਜਨ ਗਰੁੱਪ ਦੇ ਸੰਸਥਾਪਕ) ਵੱਲੋਂ ਸ੍ਰੀ ਗਣੇਸ਼ ਵੰਦਨਾ ਗਾ ਕੇ ਕੀਤੀ ਗਈ, ਧਰਮਪਾਲ ਬਾਂਸਲ ਵਲੋਂ ਕਨੱਈਆ ਐਸੀ ਤਾਨ ਸੁਨਾ ਤੇ ਰਾਧੇ ਰਾਧੇ ਬੋਲ ਸ਼ਾਮ ਆਏਗੇ। ਜਿਸ ਨਾਲ ਸਾਰਾ ਵਾਤਾਵਰਣ ਭਗਤੀਮਈ ਅਤੇ ਆਧਿਆਤਮਿਕ ਰੰਗ ਵਿੱਚ ਰੰਗ ਗਿਆ। ਇਸ ਤੋਂ ਬਾਅਦ ਭਗਤੀ ਭਜਨ ਗਰੁੱਪ ਦੇ ਮੈਬਰਾਂ ਵੱਲੋਂ ਸੁਰੀਲੇ ਭਜਨ ਪੇਸ਼ ਕੀਤੇ ਗਏ। ਭਜਨਾਂ ਰਾਹੀਂ ਪ੍ਰਭੂ ਦੀ ਮਹਿਮਾ ਦਾ ਗਾਇਨ ਕੀਤਾ ਗਿਆ ਅਤੇ ਸੰਗਤ ਨੂੰ ਸੱਚਾਈ, ਸੇਵਾ ਅਤੇ ਸਦਭਾਵਨਾ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ। ਵੈਲਫੇਅਰ ਸੋਸਾਇਟੀ ਦੇ ਆਗੂ ਅਰੁਣ ਸ਼ਰਮਾ,ਪਵਨ ਸ਼ਰਮਾ,ਸੁਰਿਦਰ ਗੁਪਤਾ,ਵਿਨੋਦ ਗੁਪਤਾ,ਦੀਪਕ ਕੁਮਾਰ ਅਤੇ ਬਾਕੀ ਸਾਰੇ ਮੈਂਬਰਾਂ ਵਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਸੋਸਾਇਟੀ ਵੱਲੋਂ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਸਲ ਅਤੇ ਬਾਕੀ ਮੈਬਰਾ ਨੂੰ ਸਰੋਪੇ ਅਤੇ ਪੁਸ਼ਪ ਮਾਲਵਾਂ ਪਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੰਗਤ ਨੇ ਪੂਰੀ ਸ਼ਰਧਾ ਨਾਲ ਭਾਗ ਲਿਆ ਅਤੇ ਸ਼ਾਮ ਬਾਬਾ ਦੇ ਚਰਨਾਂ ਵਿੱਚ ਅਰਦਾਸ ਕੀਤੀ। ਕੀਰਤਨ ਨੇ ਸਭ ਦੇ ਮਨਾਂ ਵਿੱਚ ਸ਼ਾਂਤੀ, ਆਤਮਿਕ ਸੁਖ ਅਤੇ ਨਵੀਂ ਉਰਜਾ ਦਾ ਸੰਚਾਰ ਕੀਤਾ। ਸਮਾਗਮ ਦੀ ਸਾਰੀ ਵਿਵਸਥਾ ਅਤੇ ਦੇਖ-ਰੇਖ ਸ਼੍ਰੀ ਅਰੁਣ ਸ਼ਰਮਾ ਦੀ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਬੈਠਕ, ਸਾਊਂਡ ਸਿਸਟਮ ਅਤੇ ਸਫ਼ਾਈ ਦੀ ਪੂਰੀ ਵਿਵਸਥਾ ਕੀਤੀ ਗਈ ਸੀ।ਸਮਾਗਮ ਦੇ ਅੰਤ ਵਿੱਚ ਸੰਗਤ ਲਈ ਲੰਗਰ ਅਤੇ ਪ੍ਰਸਾਦ ਦੀ ਵਿਵਸਥਾ ਵੀ ਕੀਤੀ ਗਈ। ਕੁੱਲ ਮਿਲਾ ਕੇ, ਹਾਊਸਿੰਗ ਬੋਰਡ ਕਾਲੋਨੀ ਵਿੱਚ ਆਯੋਜਿਤ ਇਹ ਭਗਤੀਮਈ ਕੀਰਤਨ ਸਮਾਗਮ ਨਵੇਂ ਸਾਲ ਦੀ ਸ਼ੁਰੂਆਤ ਲਈ ਬਹੁਤ ਹੀ ਸ਼ੁਭ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ। ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਸਮਾਜ ਵਿੱਚ ਭਾਈਚਾਰੇ, ਸਹਿਯੋਗ ਅਤੇ ਆਤਮਿਕਤਾ ਨੂੰ ਮਜ਼ਬੂਤ ਕਰਦੇ ਹਨ।
ਭਗਤੀ ਭਜਨ ਗੁਰੱਪ ਵਲੋਂ ਸੋਸਾਇਟੀ ਦੇ ਮੈਂਬਰਾਂ ਨੂੰ ਸਰੋਪੇ ਅਤੇ ਧਾਰਮਿਕ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰੁੱਪ ਤੇ ਕੈਲਾਸ਼ ਸ਼ਰਮਾ ਚੇਅਰਮੈਨ, ਗੋਰਵ ਅਨਮੋਲ ਅਸ਼ੋਕ ਗਰਗ, ਮਹਿੰਦਰ ਬਜਾਜ, ਮੁਕੇਸ਼ ਗੋਇਲ, ਰਾਕੇਸ ਪਾਠਕ, ਤਰਲੋਚਨ ਚੋਪੜਾ, ਅਸੋਕ ਕੱਕੜ,ਹੇਮਤ ਸਿਆਲ, ਰਜਨੀਸ਼ ਸੇਤੀਆ, ਆਦਿ ਸ਼ਾਮਿਲ ਰਹੇ।



