मਸੌ ਸੁਨਿਆਰ ਦੀ ਤੇ ਇੱਕ ਲੁਹਾਰ ਦੀ

ਮੋਗਾ ਤੋਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਟਿਕਟ ਦੇਣ ਦੀ ਮੰਗ ਨੂੰ ਲੈਕੇ ਇੰਟਕ ਨੇ ਕੱਢੀ ਵਿਸ਼ਾਲ ਇੰਟਕ ਅਧਿਕਾਰ ਮਾਰਚ

ਦੂਸਰੇ ਦਾਅਵੇਦਾਰ ਕਰਤੇ ਹੈਰਾਨ ਪ੍ਰੇਸ਼ਾਨ, ਪਾ ਦਿੱਤੇ ਚਿੰਤਾ ਵਿੱਚ

ਵਿਜੇ ਧੀਰ ਦੁੱਧ ਪੀਣ ਵਾਲੇ ਮਜਨੂੰ ਨਹੀਂ ਹਨ ਉਹ ਗਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਜਨਤਾ ਲਈ ਖੂਨ ਦੇਣ ਵਾਲੇ ਮਜਨੂੰ ਹਨ- ਪ੍ਰਵੀਨ ਕੁਮਾਰ ਸ਼ਰਮਾ

ਵਿਜੇ ਧੀਰ ਸੋ ਫੀ ਸਦੀ ਜਿੱਤਣ ਵਾਲਾ ਦਾਅਵੇਦਾਰ, ਉਸਨੂੰ ਟਿਕਟ ਦੇਣੀ ਇੰਟਕ ਦਾ ਅਧਿਕਾਰ- ਸੁਰਿੰਦਰ ਕੁਮਾਰ ਸ਼ਰਮਾ

ਮੋਗਾ 28 ਦਸਬੰਰ ; [ ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਵਿਸ਼ਾਲ ਮੈਨ ਪਾਵਰ ਦੇ ਮਾਲਕ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਲੰਮੇ ਸਮੇਂ ਤੋਂ ਜ਼ਿਲ੍ਹਾ ਪ੍ਰਧਾਨਗੀ ਵਿੱਚ ਬਾਰ ਬਾਰ ਅਪਣਾ ਦਮਖਮ ਵਿਖਾਉਣ ਵਾਲੀ ਜ਼ਿਲ੍ਹਾ ਇੰਟਕ ਆਮ ਤੌਰ ਤੇ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਮੰਗਾਂ ਖਾਤਰ ਸੜਕਾਂ ਤੇ ਆਉਣ ਲਈ ਜਾਣੀ ਜਾਂਦੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਇੰਟਕ ਨਾਲ ਸਬੰਧਤ ਮਜ਼ਦੂਰ ਮੁਲਾਜ਼ਮ ਅਪਣੇ ਹਰਮਨ ਪਿਆਰੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਨੂੰ ਲੈਕੇ ਅਤੇ ਇੰਟਕ ਦੇ ਇਸ ਅਧਿਕਾਰ ਦੀ ਮੰਗ ਨੂੰ ਲੈਕੇ ਮੋਗਾ ਦੀਆਂ ਸੜਕਾਂ ਤੇ ਨਿਤਰੇ ਹਨ। ਅਪਣੀ ਹੀ ਕਾਂਗਰਸ ਪਾਰਟੀ ਤੋਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਟਿਕਟ ਦੇਣ ਦੇ ਇੰਟਕ ਦੇ ਅਧਿਕਾਰ ਦੀ ਮੰਗ ਨੂੰ ਲੈਕੇ ਜ਼ਿਲ੍ਹਾ ਇੰਟਕ ਨਾਲ ਸਬੰਧਤ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਮੁਲਾਜ਼ਮਾਂ ਨੇ ਇੱਕ ਵਿਸ਼ਾਲ ਅਤੇ ਬੇਮਿਸਾਲ “ਇੰਟਕ ਅਧਿਕਾਰ ਪੈਦਲ ਮਾਰਚ” ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਕੱਢੀ। ਇੰੰਟਕ ਵਰਕਰਾਂ ਵਿੱਚ ਅਪਣੇ ਮਹਿਬੂਬ ਨੇਤਾ ਵਿਜੇ ਧੀਰ ਐਡਵੋਕੇਟ ਪ੍ਰਤੀ ਅਪਣਾ ਜੋਸ਼ ਵੇਖਣ ਵਾਲਾ ਸੀ। ਇਸ ਬੇਮਿਸਾਲ ਪੈਦਲ ਮਾਰਚ ਦੀ ਅਗਵਾਈ ਪ੍ਰਦੇਸ਼ ਇੰਟਕ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਸਾਬਕਾ ਐਮ ਪੀ ਕੇਵਲ ਸਿੰਘ ਲੰਡੇ ਕੇ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ, ਜ਼ਿਲ੍ਹਾ ਇੰਟਕ ਲੁਧਿਆਣਾ ਦੇ ਪ੍ਰਧਾਨ ਗੁਰਜੀਤ ਸਿੰਘ ਜਗਪਾਲ, ਕਾਂਗਰਸ ਸਪੋਰਟਸ ਸੈੱਲ ਦੇ ਪ੍ਰਦੇਸ਼ ਪ੍ਰਧਾਨ ਧਾਮੀ ਸ਼ਰਮਾ ਅਤੇ ਕਾਂਗਰਸ ਦੇ ਰਾਸ਼ਟਰੀ ਆਗੂ ਰਕੇਸ਼ ਕੁਮਾਰ ਵਰਮਾ, ਕਾਂਗਰਸ ਵਪਾਰ ਸੈੱਲ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁੱਕੂ, ਕਾਂਗਰਸ ਦੇ ਸੂਬਾ ਸਕੱਤਰ ਅਸ਼ੋਕ ਕਾਲੀਆ, ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਰਾਮ ਬਚਨ ਰਾਓ, ਸੁਰਿੰਦਰ ਕੁਮਾਰ ਛਿੰਦਾ, ਅਮਰਜੀਤ ਸਿੰਘ ਬਾਵਾ ਕਰ ਰਹੇ ਸਨ। ਇੰੰਟਕ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਗਈਆਂ ਸਨ ਜਿਨ੍ਹਾਂ ਤੇ ਲਿਖਿਆ ਸੀ “ਕਾਂਗਰਸ ਦੀ ਟਿਕਟ ਨਾਂ ਕਿਸੇ ਭੈਣ ਦੀ ਨਾਂ ਕਿਸੇ ਵੀਰ ਦੀ, ਇਹ ਕੇਵਲ ਵਿਜੇ ਧੀਰ ਦੀ”,” ਇੰਟਕ ਕਾਂਗਰਸ ਦੀ ਸੀਰੀ ਨਹੀਂ ਹੈ”,” ਮੋਗਾ ਤੋਂ ਕਾਂਗਰਸ ਟਿਕਟ ਦਾ ਹੱਕਦਾਰ ਇੰਟਕ ਪ੍ਰਧਾਨ ਵਿਜੇ ਧੀਰ”,” ਮੋਗਾ ਕਰੇ ਪੁਕਾਰ ਵਿਜੇ ਧੀਰ ਲਿਆਓ ਇਸ ਬਾਰ”। ਇਸ ਵਿਸ਼ਾਲ ਮਾਰਚ ਵਿੱਚ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ, ਮਿਡ ਡੇ ਮੀਲ ਕੁੱਕ ਯੂਨੀਅਨ, ਪਾਰਸ ਮਸਾਲਾ ਵਰਕਰ ਯੂਨੀਅਨ ਅਤੇ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਦੇ ਵਰਕਰ ਵਿਸ਼ਾਲ ਗਿਣਤੀ ਵਿੱਚ ਸ਼ਾਮਲ ਸਨ। ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਵਰਕਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਸਨ। ਪੈਦਲ ਮਾਰਚ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਪੁਰਾਣੀ ਸਿਟੀ ਪੁਲਿਸ ਰੋਡ, ਆਰੀਆ ਸਕੂਲ ਰੋਡ, ਡੀ ਐਮ ਕਾਲਜ ਰੋਡ, ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ ਤੋਂ ਹੁੰਦੀ ਹੋਈ ਪੁਰਾਣੀ ਕਚਹਿਰੀ ਰੋਡ ਤੋਂ ਬੱਸ ਸਟੈਂਡ ਫਲਾਈ ਓਵਰ ਦੇ ਥੱਲੇ ਸਮਾਪਤ ਹੋਈ। ਇਸ ਮੌਕੇ ਹੈਰਾਨੀਜਨਕ ਗਿਣਤੀ ਵਿੱਚ ਸ਼ਾਮਲ ਇੰਟਕ ਵਰਕਰਾਂ ਨੂੰ ਸੰਬੋਧਨ ਕਰਦਿਆਂ ਇੰਟਕ ਦੇ ਪ੍ਰਦੇਸ਼ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਸੋ ਫੀ ਸਦੀ ਜਿੱਤਣ ਵਾਲਾ ਦਾਅਵੇਦਾਰ ਹੈ ਉਸ ਨੂੰ ਟਿਕਟ ਦੇਣੀ ਇੰਟਕ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇੰਟਕ ਆਗੂ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਤੋਂ ਵਿਧਾਨ ਸਭਾ ਦੀ ਟਿਕਟ ਲੈਕੇ ਦੇਣ ਲਈ ਪੰਜਾਬ ਇੰਟਕ ਅਤੇ ਰਾਸ਼ਟਰੀ ਇੰਟਕ ਪ੍ਰਧਾਨ ਡਾਕਟਰ ਜੀ ਸੰਜੀਵਾ ਰੇਡੀ ਕਾਂਗਰਸ ਹਾਈਕਮਾਂਡ ਸ਼੍ਰੀ ਮਤੀ ਸੋਨੀਆ ਗਾਂਧੀ ਤੱਕ ਪਹੁੰਚ ਕਰ ਰਹੇ ਹਨ। ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਸਾਰੀ ਉਮਰ ਗਰੀਬਾਂ, ਮਜ਼ਦੂਰਾਂ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਲੲੀ ਬੇਇਨਸਾਫ਼ੀ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ ਉਨ੍ਹਾਂ ਨੂੰ ਗਰੀਬਾਂ, ਮਜ਼ਦੂਰਾਂ ਮੁਲਾਜ਼ਮਾਂ ਅਤੇ ਆਮ ਜਨਤਾ ਦੀ ਬੁਲੰਦ ਆਵਾਜ਼ ਵਜੋਂ ਜਾਣਿਆ ਜਾਂਦਾ ਹੈ। ਵਿਜੇ ਧੀਰ ਦੁੱਧ ਪੀਣ ਵਾਲੇ ਮਜਨੂੰ ਨਹੀਂ ਹਨ ਉਹ ਗਰੀਬਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਖੂਨ ਦੇਣ ਵਾਲੇ ਮਜਨੂੰ ਹਨ। ਇਸ ਮੌਕੇ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ 2013 ਦੀ ਜ਼ਿਮਣੀ ਚੋਣ ਵਿੱਚ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਤੋਂ ਚੋਣ ਲੜਨ ਲਈ ਤਿਆਰ ਰਹਿਣ ਦਾ ਗੁਪਤ ਸੁਨੇਹਾ ਮੋਜੂਦਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਰਾਹੀਂ ਭੇਜਿਆ ਸੀ ਅਤੇ 2017 ਵਿੱਚ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਸਿਫਾਰਸ਼ ਕੀਤੀ ਸੀ। ਜੋੜਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੋ ਵਾਰ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦਾ ਹੱਕ ਮਾਰਿਆ ਹੈ। ਵਿਜੇ ਧੀਰ ਨੂੰ ਮੋਗਾ ਤੋਂ ਟਿਕਟ ਦੇਣ ਦਾ ਅਧਿਕਾਰ ਲੈਣ ਲਈ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਇੰਟਕ ਵਰਕਰ ਸੜਕਾਂ ਤੇ ਨਿਤਰੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ, ਗੁਰਤੇਜ ਸਿੰਘ, ਲਵਦੀਪ ਸਿੰਘ ਲਾਡੀ ਸਰਪੰਚ, ਨੰਦ ਲਾਲ ਜੈਦਕਾ, ਸ਼ੰਕਰ ਮਸੀਹ, ਜਸਵਿੰਦਰ ਸਿੰਘ ਡੱਡ, ਮੇਜ਼ਰ ਸਿੰਘ ਲੰਡੇ ਕੇ, ਪ੍ਰੀਤਮ ਸਿੰਘ ਬਿੱਲੂ, ਦਰਸ਼ਨ ਸਿੰਘ, ਰਾਜੀਵ ਕੁਮਾਰ ਭੋਲਾ, ਬਲੋਰ ਸਿੰਘ, ਹਰਵਿੰਦਰ ਕੌਰ ਗੇਜੋ, ਰਣਜੀਤ ਸਿੰਘ, ਕਮਲ ਸਿੰਘ, ਹਰਜਿੰਦਰ ਸਿੰਘ, ਬਚਿੱਤਰ ਸਿੰਘ, ਰਾਜਾ ਰਾਮ, ਵਿਜੇ ਛਪਰੀ, ਅਨਿਲ ਜਾਦਾ, ਵਿਦਿਆ ਰਾਣੀ, ਕੁਲਵਿੰਦਰ ਕੌਰ, ਸੁਰਜੀਤ ਕੌਰ, ਰਕੇਸ਼ ਕੁਮਾਰ, ਬਲਜੀਤ ਸਿੰਘ, ਬਲਦੇਵ ਸਿੰਘ, ਨੇਕ ਸਿੰਘ, ਰਮਨਦੀਪ ਸਿੰਘ, ਮਲਕੀਤ ਸਿੰਘ ਮਹੇਸਰੀ, ਜਗਸੀਰ ਸਿੰਘ, ਬਲਵਿੰਦਰ ਸਿੰਘ, ਸਿਕੰਦਰ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ, ਨਰਿੰਦਰ ਸਿੰਘ, ਚਮਕੋਰ ਸਿੰਘ, ਕਰਨੈਲ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਮੰਗਲ ਸਿੰਘ, ਧਰਮ ਸਿੰਘ, ਬੋਹੜ ਸਿੰਘ, ਰੋਮੀ, ਬੇਅੰਤ ਸਿੰਘ, ਪਰਮਜੀਤ ਕੌਰ, ਜਸਪਾਲ ਕੌਰ, ਗੁਰਮੀਤ ਕੌਰ, ਸ਼ੰਕਰ ਗੋਤਮ, ਨਗਿੰਦਰ ਸਿੰਘ ਰਾਜਪੂਤ, ਰਣਜੀਤ ਕੋਰ, ਸੰਦੀਪ ਕੌਰ, ਸੁਖਵਿੰਦਰ ਸਿੰਘ, ਚਰਨ ਸਿੰਘ, ਬੀਰਾ ਲਕੜ ਮੰਡੀ, ਪੱਪੂ ਭਵਨੀਆ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बिहार:अब 15 से 18 वर्ष के लोगों को भी लगाया जाएगा कोविड-19 का टीका

Tue Dec 28 , 2021
अब 15 से 18 वर्ष के लोगों को भी लगाया जाएगा कोविड-19 का टीका नए साल में 03 जनवरी से शुरू होगा नवयुवकों का कोविड-19 टीकाकरण स्वास्थ्य कर्मियों और फ्रंटलाइन कर्मियों को भी मिलेगा कोविड-19 बूस्टर डोज लोग संक्रमण से सुरक्षा का रखें खयाल : सिविल सर्जन पूर्णिया कोरोना संक्रमण […]

You May Like

advertisement