ਦੁਬਾਰਾ ਮੁੜ ਰਿਹਾ ਗਊਵੰਸ਼ ਲਈ ਕਾਲ ਬਣਨ ਵਾਲਾ ਲੰਪੀ ਵਾਈਰਸ-ਗਊ ਪੁੱਤਰ ਸੈਨਾ

ਦੁਬਾਰਾ ਮੁੜ ਰਿਹਾ ਗਊਵੰਸ਼ ਲਈ ਕਾਲ ਬਣਨ ਵਾਲਾ ਲੰਪੀ ਵਾਈਰਸ-ਗਊ ਪੁੱਤਰ ਸੈਨਾ

ਅਧੂਰਾ ਰਿਹਾ ਐਲ ਐਸ ਡੀ ਟੀਕਾਕਰਨ ਅਭਿਆਨ-ਗਰਵਿਤ ਗੋਇਲ

ਫਿਰੋਜ਼ਪੁਰ 01 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਗਊ ਪੁੱਤਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਵਿਚ ਪਿਛਲੇ ਸਾਲ ਲੰਪੀ ਵਾਈਰਸ ਨਾਮਕ ਬਿਮਾਰੀ ਨੇ ਬਹੁਤ ਜ਼ਿਆਦਾ ਕਹਿਰ ਢਾਹਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕਰੀਬ ਇਕ ਲੱਖ ਤੋਂ ਜ਼ਿਆਦਾ ਗਊਵੰਸ਼ ਉਸ ਸਮੇਂ ਲੰਪੀ ਦੀ ਚਪੇਟ ਵਿਚ ਆਇਆ ਸੀ। ਉਥੇ ਹੀ ਬਰਨਾਲਾ ਜਿਲ੍ਹੇ ਵਿੱਚ ਵੀ ਕਰੀਬ ਹਜਾਰਾਂ ਦੀ ਗਿਣਤੀ ਵਿੱਚ ਗਊਵੰਸ਼ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋਏ ਸਨ ਉਸ ਵੇਲੇ ਇਸ ਭਿਆਨਕ ਬਿਮਾਰੀ ਨਾਲ ਇੱਕ ਪਾਸੇ ਪਸ਼ੂ ਪਾਲਕਾਂ ਨੂੰ ਵੱਡਾ ਨੁਕਸਾਨ ਹੋਇਆ ਅਤੇ ਦੂਜੇ ਪਾਸੇ ਦੁੱਧ ਦੇ ਕਾਰੋਬਾਰ ਤੇ ਵੀ ਅਸਰ ਪਿਆ ਸੀ ਗੋਇਲ ਨੇ ਕਿਹਾ ਕਿ ਲੱਗਦਾ ਹੈ ਇਕ ਵਾਰ ਫਿਰ ਤੋਂ ਇਹ ਵਾਇਰਸ ਮੁੜ ਆਇਆ ਹੈ ਉਹਨਾਂ ਕਿਹਾ ਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਦੇਸ਼ ਭਰ ਵਿੱਚ ਹੁਕਮ ਜਾਰੀ ਕੀਤੇ ਸਨ ਜਿਸਦੇ ਚਲਦਿਆਂ ਗਊਵੰਸ਼ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਗੋਟ ਪਾਕਸ ਨਾਂ ਦੀ ਦਵਾਈ ਦੀ ਇੱਕ ਤੈਅ ਸ਼ੁਦਾ ਖੁਰਾਕ ਹਰ ਮਵੇਸ਼ੀ ਅਤੇ ਗਊਵੰਸ ਨੂੰ ਲਗਾਉਣ ਦੇ ਆਦੇਸ਼ ਲਾਜ਼ਮੀ ਕਿਤੇ ਗਏ ਸਨ ਗੋਇਲ ਨੇ ਕਿਹਾ ਲਗਦਾ ਹੈ ਕਿ ਪਿਛਲੇ ਸਾਲ ਇਹ ਟੀਕਾਕਰਨ ਚੰਗੀ ਤਰ੍ਹਾਂ ਸਿਰੇ ਚੜ੍ਹਿਆ ਹੀ ਨਹੀਂ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਵੀ ਮੰਗ ਕੀਤੀ ਕਿ ਉਹ ਇਸ ਭਿਆਨਕ ਬਿਮਾਰੀ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰਨ ਤਾਂ ਜੋ ਅੱਗੇ ਤੋਂ ਭਵਿੱਖ ਵਿੱਚ ਕੋਈ ਭੀ ਅਧਿਕਾਰੀ ਆਪਣੇ ਕੰਮ ਵਿੱਚ ਕੋਤਾਹੀ ਨਾ ਵਰਤੇ ਗੋਇਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਊਸ਼ਾਲਾਵਾਂ ਅਤੇ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਗਊਵੰਸ਼ ਨੂੰ ਤੁਸੀਂ ਜ਼ਮੀਨੀ ਸਤਰ ਤੇ ਜਾ ਕੇ ਵੇਖੋ ਕਿ ਉਹ ਗਊਵੰਸ਼ ਕਿੱਦਾਂ ਲੰਪੀ ਵਾਈਰਸ ਨਾਮਕ ਬੀਮਾਰੀ ਤੋਂ ਗ੍ਰਸਤ ਹੋ ਕੇ ਤੜਪ ਤੜਪ ਕੇ ਮਰਨ ਲਈ ਮਜ਼ਬੂਰ ਹਨ ਗੋਇਲ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਦੇਸ਼ੀ ਦਵਾਈ ਦੇ ਰੂਪ ਵਿੱਚ ਇਸ ਗੰਭੀਰ ਬਿਮਾਰੀ ਤੋਂ ਪੀੜਤ ਗਊਵੰਸ਼ ਨੂੰ ਕਾਲੀ ਮਿਰਚ,ਗਲੋ ਪਾਊਡਰ,ਅਜਵਾਇਣ,ਤਿਲ ਜਾਂ ਤਿਲ ਦਾ ਤੇਲ,ਗੁੜ,ਬਾਜਰਾ,ਜੋਂ,ਹਲਦੀ ਅਤੇ ਕਣਕ ਆਦਿ ਦਾ ਦਲੀਆ ਬਣਾ ਕੇ ਇੱਕ ਬਿਮਾਰ ਗਊ ਵੰਸ਼ ਨੂੰ ਘੱਟੋ ਘੱਟ 600 ਗ੍ਰਾਮ ਦਲੀਆ ਖਵਾਓ ਤਾਂ ਜੋ ਇਹਨਾਂ ਦੀ ਜਾਨ ਬਚਾਈ ਜਾ ਸਕੇ ਗਰਵਿਤ ਗੋਇਲ ਨੇ ਦੱਸਿਆ ਕਿ ਗਊ ਪੁੱਤਰ ਸੈਨਾ ਦੇ ਕੌਮੀ ਅਧਿਕਾਰੀ ਭਾਰਤ ਸਰਕਾਰ ਦੇ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਪਰਸ਼ੋਤਮ ਰੁਪਾਲਾ ਜੀ ਨੂੰ ਮਿਲ ਕੇ ਜਲਦ ਹੀ ਇਸ ਸਾਰੇ ਮਾਮਲੇ ਤੇ ਵਿਚਾਰ ਵਟਾਂਦਰਾ ਕਰਨ ਲਈ ਦਿੱਲੀ ਜਾਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

भगवान श्रीकृष्ण की बांसुरी की महिमा अपरंपार है : आचार्य गोस्वामी मृदुल कृष्ण महाराज

Sat Jul 1 , 2023
भगवान श्रीकृष्ण की बांसुरी की महिमा अपरंपार है : आचार्य गोस्वामी मृदुल कृष्ण महाराज। सेंट्रल ब्यूरो चीफ – संजीव कुमारी। वृन्दावन ( महेश्वर गुरागाई) : रमणरेती क्षेत्र स्थित फोगला आश्रम में द भागवत मिशन फाउंडेशन के तत्वावधान में चल रहे अष्टदिवसीय श्रीमद्भागवत कथा सप्ताह ज्ञान यज्ञ एवं गुरु पूर्णिमा महोत्सव […]

You May Like

advertisement