ਸਾਵਨ ਮਹੀਨੇ ਦੇ ਨਵਰਾਤਿਆਂ ਦੇ ਪਵਿੱਤਰ ਮੌਕੇ ਸ਼੍ਰੀ ਧਰਮਪਾਲ ਬਾਂਸਲ ਸੰਸਥਾਪਕ ਭਗਤੀ ਭਜਨ ਗਰੁੱਪ ਅਤੇ ਗਰੁੱਪ ਸਾਥੀਆਂ ਵੱਲੋਂ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲੀ ਸ੍ਰੀ ਦੁਰਗਾ ਸ਼ਕਤੀ ਮੰਦਰ ਮੁਬਾਰਕਪੁਰ (ਹਿਮਾਚਲ ਪ੍ਰਦੇਸ਼) ਵਿਖੇ ਵਿਸ਼ੇਸ਼ ਕੀਰਤਨ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜਪੁਰ 20 ਅਗਸਤ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਦੁਰਗਾ ਸ਼ਕਤੀ ਮੰਦਰ ਮੁਬਾਰਕਪੁਰ  (ਹਿਮਾਚਲ ਪ੍ਰਦੇਸ਼)  ਦੇ ਸੰਚਾਲਕ ਫੁੱਲਾਂ ਵਾਲੇ ਬਾਬਾ ਜੀ ਦੁਆਰਾ (ਇੱਕ ਜੋਤ ਇੱਕ ਪਰਿਵਾਰ) ਸਾਵਣ ਦੇ ਨਵਰਾਤਰਿਆਂ ਦੇ ਪਵਿੱਤਰ ਮੌਕੇ ਤੇ ਭਗਤੀ ਭਜਨ ਗਰੁੱਪ ਵੱਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ  ਕਾਲਜ) ਵੱਲੋਂ ਆਪਣੇ ਪੂਰੇ ਗਰੁੱਪ ਨਾਲ ਮਿਲ ਕੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਵਿਸ਼ੇਸ਼ ਕੀਰਤਨ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸਮੁੱਚੀ ਦੇਖ-ਰੇਖ ਅਸ਼ੋਕ ਗਰਗ (ਪ੍ਰਧਾਨ)  ਵੱਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ  ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਉਪਰੰਤ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਮਾਤਾ ਰਾਣੀ ਦੀ ਮਹਿਮਾ ਵਿੱਚ ਭਗਤੀ ਮਈ ਭਜਨ ਜਿਵੇ “ਪੌੜੀ ਪੌੜੀ ਚੜਦਾ ਜਾ” , “ਦਰ ਤੇ ਆਵਾ ਹਾਲ ਸੁਣਾਵਾ” ਅਤੇ “ਚਲ ਤੂੰ ਭਗਤਾ ਦੁਆਰ ਮਈਆ” ਦੇ ਆਦਿ ਭਜਨ ਸ਼ਰਧਾ ਨਾਲ ਗਾਏ ਗਏ। ਗੌਰਵ ਅਨਮੋਲ (ਮਿਊਜਿਕ ਡਾਇਰੈਕਟਰ) ਵੱਲੋਂ ਇਸ ਪ੍ਰੋਗਰਾਮ ਨੂੰ ਆਪਣੀ ਪੂਰੀ ਟੀਮ ਨਾਲ ਬਹੁਤ ਵਧੀਆ ਰੰਗ ਦਿੱਤਾ ਗਿਆ। ਕੀਰਤਨ ਦੌਰਾਨ ਮੰਦਰ ਦਾ ਸਾਰਾ ਵਾਤਾਵਰਨ ਭਗਤੀ ਮਈ ਹੋ ਗਿਆ ਅਤੇ ਸੰਗਤ ਨੇ ਸ਼ਰਧਾ ਨਾਲ ਭਜਨਾਂ ਦਾ ਆਨੰਦ ਮਾਣਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 

 ਇਸ ਮੌਕੇ ਧਾਰਮਿਕ ਵਿਚਾਰ ਸਾਂਝੇ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਗਤ ਨੂੰ ਸੇਵਾ, ਸਿਮਰਨ ਅਤੇ ਪਰਉਪਕਾਰ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। 

  ਸਮਾਗਮ ਦੌਰਾਨ ਲੰਗਰ ਦੀ ਸ਼ੁਰੂਆਤ ਧਰਮਪਾਲ ਬਾਂਸਲ ਜੀ ਵੱਲੋਂ ਕਰਵਾਈ ਗਈ। ਉਨ੍ਹਾਂ ਵੱਲੋਂ ਸੰਗਤ ਲਈ ਲੰਗਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਨਾਲ ਪ੍ਰਸਾਦ ਛਕਿਆ। ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਲੰਗਰ ਅਤੇ ਹੋਰ ਸੇਵਾ ਕਾਰਜਾਂ ਵਿੱਚ ਵੀ ਉਤਸ਼ਾਹ ਨਾਲ ਸਹਿਯੋਗ ਦਿੱਤਾ ਗਿਆ। 

   ਇਸ ਪਵਿੱਤਰ ਮੌਕੇ ਭਗਤੀ ਭਜਨ ਗਰੁੱਪ ਵੱਲੋਂ ਫੁੱਲਾਂ ਵਾਲੇ ਬਾਬਾ ਜੀ ਨੂੰ ਉਨ੍ਹਾਂ ਦੇ ਗੁਰੂ ਮਹਾਰਾਜ ਦਾ ਪਾਵਨ ਸਰੂਪ ਭੇਂਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਭਗਤੀ ਭਜਨ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਗੁਰੂਜਨਾਂ ਅਤੇ ਸੰਤ-ਮਹਾਪੁਰਖਾਂ ਦਾ ਸਤਿਕਾਰ ਕਰਨਾ ਸਾਡੀ ਧਾਰਮਿਕ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਹੈ। 

      ਸ਼੍ਰੀ ਧਰਮਪਾਲ ਬਾਸਲ ਵੱਲੋਂ ਗੁਰੂ ਦੀ ਮਹਿਮਾ ਵਾਲੀ ਕਥਾ ਸੁਣਾਈ ਗਈ ਜਿਸ ਵਿੱਚ ਚਾਨਣਾ ਪਾਇਆ ਗਿਆ  ਕਿ ਗੁਰੂ ਦਾ ਹੱਥ ਫੜਨਾ ਚਾਹੀਦਾ ਜਾ ਗੁਰੂ ਨੂੰ ਹੱਥ ਫੜਾਉਣਾ ਚਾਹੀਦਾ ਹੈ। 

   ਇਸ ਮੌਕੇ ਫੁੱਲਾਂ ਵਾਲੇ ਬਾਬਾ ਜੀ ਵੱਲੋਂ ਭਗਤੀ ਭਜਨ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਗਰੁੱਪ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਭਗਤੀ ਅਤੇ ਸੇਵਾ ਦੇ ਕਾਰਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। 

  ਸਮਾਗਮ ਦੇ ਅੰਤ ਵਿੱਚ ਮਾਤਾ ਰਾਣੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ, ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮੂਹ ਸੰਗਤ ਵੱਲੋਂ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀ ਮਈ ਬਣਾਇਆ ਗਿਆ। ਸਾਵਣ ਦੇ ਨਵਰਾਤਰਿਆਂ ਮੌਕੇ ਕਰਵਾਇਆ ਗਿਆ ਇਹ ਸਮਾਗਮ ਧਾਰਮਿਕ ਸ਼ਰਧਾ, ਸੇਵਾ, ਸਤਿਕਾਰ ਅਤੇ ਭਾਈਚਾਰੇ ਦੀ ਇੱਕ ਸੁੰਦਰ ਮਿਸਾਲ ਬਣ ਕੇ ਸਮਾਪਤ ਹੋਇਆ। 

   ਇਸ ਸਾਰੇ ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਮੈਂਬਰਾ ਦੀ ਆਉਣ ਜਾਣ ਦੀ ਵਿਵਸਥਾ ਕੈਲਾਸ਼ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਡਾ ਅਨਿਲ (ਸੁਆਮੀ ਜੀ),  ਰਾਜੂ ਖੱਟੜ,ਪਵਨ ਕਾਲੀਆ ਅਤੇ ਵੱਡੀ ਗਿਣਤੀ ਵਿੱਚ ਫਿਰੋਜ਼ਪੁਰ ਤੋਂ ਸ਼ਰਧਾਲੂ ਪੁੱਜੇ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

मानसून सत्र की तैयारियों को लेकर विस अध्यक्ष हरविन्द्र कल्याण ने की समीक्षा बैठक

Fri Aug 21 , 2026
सभी व्यवस्थाएं समयबद्ध तरीके से पूरी करने के दिए निर्देश,कहा-छोटे-छोटे सुधार से आते हैं बड़े बदलाव। चंडीगढ़, प्रमोद कौशिक 20 अगस्त :हरियाणा विधान सभा के मानसून सत्र को सुचारू एवं व्यवस्थित ढंग से संचालित करने के लिए विधान सभा अध्यक्ष हरविन्द्र कल्याण ने वीरवार को विधान सभा सचिवालय के वरिष्ठ […]

You May Like

Breaking News

advertisement