ਸਰਬੱਤ ਦਾ ਭਲਾ ਟਰੱਸਟ ਨੇ 24 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਸਰਬੱਤ ਦਾ ਭਲਾ ਟਰੱਸਟ ਨੇ 24 ਲੋੜਵੰਦ ਪਰਿਵਾਰਾਂ ਨੂੰ ਦਿਤੇ ਆਰਥਿਕ ਸਹਾਇਤਾ ਦੇ ਚੈੱਕ

ਫਿਰੋਜਪੁਰ,26 ਨਵੰਬਰ{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਪੂਰੀ ਦੁਨੀਆਂ ਵਿੱਚ ਰੱਬੀ ਰੂਹ ਵਜੋਂ ਜਾਣੇ ਜਾਂਦੇ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫਿਰੋਜਪੁਰ ਸ਼ਹਿਰ ਦੇ ਬੱਸ ਸਟੈਂਡ ਅੰਦਰ ਬਣੇ ਕਾਮਰੇਡ ਦਿਆਲ ਸਿੰਘ ਹਾਲ ਵਿੱਚ ਕਰਵਾਏ ਗਏ ਇੱਕ ਸਾਦਾ ਸਮਾਗਮ ਦੋਰਾਨ ਫਿਰੋਜਪੁਰ ਇਲਾਕੇ ਨਾਲ ਸਬੰਧਿਤ 24 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਹੋਰ ਮੈਂਬਰਾਂ ਵੱਲੋਂ ਵੰਡੇ ਗਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਤਲਵਿੰਦਰ ਕੌਰ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਆਪਣੇ ਕੋਲੋਂ ਹੀ ਲਗਾਤਾਰ ਆਰਥਿਕ ਸਹਾਇਤਾ ਸ਼ੁਰੂ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜਿਲ੍ਹੇ ਅੰਦਰ ਚਾਰ ਅਧੁਨਿਕ ਸਹੂਲਤਾਂ ਨਾਲ ਮੈਡੀਕਲ ਲੈਬੋਰਟਰੀਆਂ , ਇੱਕ ਡਾਇਲਸਿਸ ਸੈਂਟਰ , ਇੱਕ ਕੰਪਿਊਟਰ ਸੈਂਟਰ ,ਤਿੰਨ ਸਿਲਾਈ ਸੈਂਟਰ ਅਤੇ ਦੋ ਸੋ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਮਹੀਨਾਵਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅੱਗੇ ਹੋਰ ਵੀ ਕਈ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੋਕੇ ਬਹਾਦਰ ਸਿੰਘ ਭੁੱਲਰ , ਬਲਵਿੰਦਰਪਾਲ ਸ਼ਰਮਾ,ਤਲਵਿੰਦਰ ਕੌਰ,ਸੰਜੀਵ ਬਜਾਜ ਜਨਰਲ ਸਕੱਤਰ ਅਤੇ ਲਖਵਿੰਦਰ ਸਿੰਘ ਕਰਮੂਵਾਲਾ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अमृत वेला प्रभात सोसायटी सदस्यों नें प्रीतम नगर में निकाली कार्तिक मास की प्रभात फेरी और किया सत्संग

Sun Nov 26 , 2023
अमृत वेला प्रभात सोसायटी सदस्यों नें प्रीतम नगर में निकाली कार्तिक मास की प्रभात फेरी और किया सत्संग फ़िरोज़पुर 26 नवम्बर {कैलाश शर्मा जिला विशेष संवाददाता}= पावन कार्तिक मास रविवार श्री विपन उप्पल के बेटे की शादी के उपलक्ष में अमृत वेला संस्था सदस्यों नें भजन सत्संग किया, कार्तिक मास […]

You May Like

Breaking News

advertisement