ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਦੋ ਦਿਨ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ

ਫਿਰੋਜਪੁਰ 22 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ,ਫਿਰੋਜਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ 2 ਦਿਨ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਮਨੋਜ ਜੀ ਸੰਗਠਨਮੰਤਰੀ 
(ਸੀਮਾ ਜਾਗਰਣ ਮੰਚ (ਪੰਜਾਬ, ਹਿਮਾਚਲ , ਜੰਮੂ, ਕਸ਼ਮੀਰ ਅਤੇ ਲਦਾਖ )ਪਹੁੰਚੇ| ਇਸ ਟੂਰਨਾਮੈਂਟ ਦੀ ਸ਼ੁਰੂਆਤ ਸ਼੍ਰੀ ਧਰਮਪਾਲ ਬਾਂਸਲ ਚੇਅਰਮੈਨ ਸ਼ਹੀਦ ਭਗਤ  ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, 
ਫਿਰੋਜ਼ਪੁਰ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਸੰਸਥਾਪਕ ਭਗਤੀ ਭਜਨ ਗਰੁੱਪ ਵੱਲੋ ਜੋਤੀ ਪ੍ਰਜਲਿਤ ਕਰ ਕੇ ਕੀਤੀ ਗਈ। ਇਸ ਤੋ ਉਪਰੰਤ ਰਾਸ਼ਟਰੀ ਗੀਤ ਜਨ-ਗਨ-ਮਨ ਗਾਇਨ ਕੀਤਾ ਗਿਆ ਅਤੇ ਸ਼੍ਰੀ ਮਨੋਜ ਵੱਲੋਂ ਹਰੀ ਝੰਡੀ ਦੇ ਕੇ ਮਾਰਚ ਪਾਸ ਦੀ ਸ਼ੁਰੂਆਤ ਕੀਤੀ ਗਈ। ਇਸ ਟੂਰਨਾਮੈਂਟ ਵਿੱਚ ਬੱਚਿਆ ਦੀ ਹੌਸਲਾ ਵਧਾਈ ਲਈ ਸ਼੍ਰੀ ਧਰਮਪਾਲ ਬਾਂਸਲ ਵੱਲੋਂ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਪੜਾਈ ਦੇ ਨਾਲ ਨਾਲ ਸਿਹਤ ਵੀ ਜਰੂਰੀ ਹੈ। ਇਸ ਟੂਰਨਾਮੈਂਟ ਵਿੱਚ ਕ੍ਰਿਕਟ, ਵੌਲੀਬਾਲ, ਬੈਡਮਿੰਟਨ, ਰੇਸ, ਸਪੂਨਰੇਸ, ਰਿਲੇ ਰੇਸ, ਰੱਸਾ ਖਿੱਚਣਾ ਆਦਿ ਖੇਡਾਂ ਕਰਵਾਈਆ ਗਈਆ। ਬੱਚਿਆ ਵੱਲੋ ਵੀ ਇਸ ਟੂਰਨਾਮੈਂਟ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਯੁਗੇਸ਼ ਬਾਂਸਲ ਜੀ (ਡਾਇਰੈਕਟਰ ਹਾਰਮਨੀ ਆਯੂਰਵੈਦਿਕ ਕਾਲਜ) ਕਿਰਨ ਬਾਂਸਲ, (ਸੀ ਏ) ਪ੍ਰਿਯੰਕਾ ਬਾਂਸਲ , ਪ੍ਰਾਸ਼ੀ ਅਗਰਵਾਲ ਅਤੇ ਜਸਪ੍ਰੀਤ ਕੌਰ ਸੰਧੂ ਵੀ ਸ਼ਾਮਿਲ ਹੋਏ ਅਤੇ ਕਾਲਜ ਦੇ ਸਮੂਹ ਸਟਾਫ ਮੈਬਰ ਡਾ.ਮਨਜੀਤ ਕੌਰ,  ਸ਼ਰਨਜੀਤ ਕੌਰ, ਸੁਖਵਿੰਦਰ ਕੌਰ, 
ਡਾਂ ਸੰਜੀਵ ਮਾਨਕੋਟਾਲਾ, 
ਇੰਦਰਜੀਤ ਕੌਰ, ਜਮਖਮ, ਜਸਮੀਤ ਕੌਰ, , ਗੁਰਦੀਪ ਕੌਰ,  ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਤਵਿੰਦਰ ਕੋਰ, ਅਦਿੱਤੀ, ਕੋਮਲਜੀਤ ਕੋਰ, ਕੋਮਲਪ੍ਰੀਤ ਕੌਰ, ਪ੍ਰਯਿੰਕਾ, ਮੁਸਕਾਨ, ਸੰਜੀਵਨੀ, ਮਨਵੀਰ ਕੌਰ, ਗੁਰਪ੍ਰੀਤ ਕੌਰ,  
ਗੀਤਾਂਜਲੀ, ਅਮਨਦੀਪ ਕੌਰ (ਭੁੱਲਰ), ਅਮਨਦੀਪ ਕੌਰ,  ਆਦਿ ਸ਼ਾਮਿਲ ਸਨ।
 

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

ਡਾ: ਅਨਿਲ ਬਾਗੀ ਪਾਰਕ ਵਿਖੇ ਸ਼ਹਿਰ ਵਾਸੀ ਚੰਗੀ ਸਿਹਤ ਦੀ ਸੋਚ ਨਾਲ ਪਹੁੰਚਦੇ ਹਨ ਪਰ ਪਾਰਕ ਦੇ ਮੁਖ ਦਰਵਾਜੇ ਸਾਹਮਣੇ ਮਿਊਨਸੀਪਲ ਕਮੇਟੀ ਦਾ ਕਚਰਾ/ ਕੂੜਾ ਡੰਪ ਦੀ ਬਦਬੂ ਉਹਨਾਂ ਦਾ ਬਿਮਾਰੀਆਂ ਫੈਲਾਉਣ ਲਈ ਸਵਾਗਤ ਕਰਦੇ ਹਨ:ਦੇਵਰਾਜ ਖੁੱਲਰ

Fri Mar 22 , 2024
ਫਿਰੋਜਪੁਰ 22 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਡਾ. ਅਨੀਲ ਬਾਗੀ ਪਾਰਕ, ਚੌਁਕ ਨਾਮਦੇਵ, ਫਿਰੋਜਪੁਰ ਸ਼ਹਿਰ ਵਿਖੇ, ਜਿੱਥੇ ਸਹਿਰ ਦੇ ਬਜੁਰਗ, ਬੱਚੇ, ਜਵਾਨ, ਚੰਗੀ ਸਿਹਤ ਦੀ ਸੋਚ ਨਾਲ ਸੈਰ, ਯੋਗਾ, ਜਿੰਮ ਆਦਿ ਲਈ ਸਵੇਰ, ਸ਼ਾਮ ਪਹੁੰਚਦੇ ਹਨ ਤੇ ਅਫਸੋਸ , ਪਾਰਕ ਦੇ ਮੁੱਖ ਦਰਵਾਜੇ ਸਾਹਮਣੇ, ਸਥਾਨਿਕ ਮਿਊਂਸੀਪਲ ਕਮੇਟੀ ਦਾ ਕਚਰਾ/ਕੂੜਾ […]

You May Like

Breaking News

advertisement