ਬੱਚਿਆਂ ਦੀ ਊਰਜਾ ਨੂੰ ਸਹੀ ਸੇਧ ਦੇਣ ਲਈ ਖੇਡਾਂ ਅਤੀ ਜਰੂਰੀ – ਸ਼ਾਲੁ ਰਤਨ

ਬੱਚਿਆਂ ਦੀ ਊਰਜਾ ਨੂੰ ਸਹੀ ਸੇਧ ਦੇਣ ਲਈ ਖੇਡਾਂ ਅਤੀ ਜਰੂਰੀ – ਸ਼ਾਲੁ ਰਤਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਖੇ ਲਗਾਏ ਜਾ ਰਹੇ ਸਮਰ ਕੈਂਪ ਵਿੱਚ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ

ਫਿਰੋਜ਼ਪੁਰ 10 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਬੱਚਿਆਂ ਦੀ ਊਰਜਾ ਨੂੰ ਸਹੀ ਸੇਧ ਦੇਣ ਲਈ ਖੇਡਾਂ ਅਤੀ ਜਰੂਰੀ ਹਨ, ਇਹ ਸ਼ਬਦ
3 ਜੁਲਾਈ ਤੋਂ 15 ਜੁਲਾਈ ,2023 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਲਗਾਏ ਕਾਂ ਰਹੇ ਸਮਰ ਕੈਂਪ ਦੌਰਾਨ ਅੱਜ ਪ੍ਰਿੰਸੀਪਲ ਸ਼ਾਲੁ ਰਤਨ ਨੇ ਕਹੇ , ਉਹਨਾ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਵਿਦਿਆਰਥੀਆ ‘ਚ ਭਾਰੀ ਉਤਸ਼ਾਹ ਦੇੱਖਣ ਨੂੰ ਮਿਲ ਰਿਹਾ ਹੈ।
ਪ੍ਰਿਸੀਪਲ ਸ਼ਾਲੁ ਰਤਨ ਨੇ ਦੱਸਿਆ ਕਿ ਸਮਰ ਕੈਂਪਾਂ ਵਿੱਚ ਬੱਚਿਆ ਨੂੰ ਬੌਧਿਕ ਗਤੀਵਿਧੀਆਂ, ਸਿਹਤ ਸੰਭਾਲ, ਖੇਡਾਂ, ਆਰਟ ਕਰਾਫ਼ਟ, ਮੌਲਿਕ ਕਦਰਾਂ ਕੀਮਤਾਂ, ਗਣਿਤ , ਵਾਤਾਵਰਣ ਸਿੱਖਿਆ ਅਤੇ ਭਾਸ਼ਾ ਕੌਸ਼ਲ ਆਦਿ ਸਬੰਧੀ ਕਾਰਜ ਕਰਵਾਏ ਜਾ ਰਹੇ ਹਨ । ਜਿੱਥੇ ਖੇਡਾ ਵਿੱਚ ਭਾਗ ਲੈਣ ਲਈ ਪ੍ਰੇਰਿਆ ਜਾ ਰਿਹਾ ਹੈ, ਉੱਥੇ ਹੀ ਖੇਡ ਵਿਧੀ ਰਾਹੀਂ ਕਈ ਗੁਝਲਦਾਰ ਟੌਪਿਕ ਸਰਲ ਤਰੀਕੇ ਨਾਲ ਸਮਝਾਏ ਜਾ ਰਹੇ ਹਨ ।
ਅਕਸ਼ ਕੁਮਾਰ , ਰੇਨੂੰ ਵਿੱਜ , ਸਟੇਟ ਅਵਾਰਡੀ ਨਰਿੰਦਰ ਕੌਰ , ਮੋਨਿਕਾ, ਬਲਤੇਜ ਕੌਰ, ਪੂਜਾ, ਤਰਵਿੰਦਰ ਕੌਰ ਨੇ ਦੱਸਿਆ ਕਿ ਕੈਂਪ ਦੇ ਅੱਜ ਸਭ ਤੋ ਪਹਿਲਾ ਸਵੇਰ ਦੀ ਸਭਾ ਵਿੱਚ ਮਹਾਨ ਵਿਗਿਆਨੀ ਡਾ. ਨਰਿੰਦਰ ਸੁੰਘ ਕਪਾਨੀ ਜੀ ਜੀਵਨ ਅਤੇ ਖੋਜਾਂ ਬਾਰੇ ਦੱਸਿਆ ਗਿਆ, ਸਵਾਗਤ ਗਤੀਵਿਧੀਆਂ , ਗਣਿਤ ਕਲਾ ਏਕੀਕ੍ਰਿਤ ਸਿਖਲਾਈ ਅਧੀਨ ਪੇਪਰ ਫੋਲਡਿੰਗ ਦੀ ਮਦਦ ਨਾਲ ਸਮਭੁਜੀ ਅਤੇ ਸਮ ਦੋਭੁਜੀ ਤ੍ਰਿਭੁਜਾ ਕਰਵਾਈ , ਵਿਗਿਆਨ ਨਾਲ ਸੰਬੰਧਿਤ ਵਕਰ ਰੇਖਾ ਦੀ ਲੰਬਾਈ ਮਾਪਨਾ ਬਾਰੇ ਕਿਰਿਆ , ਸਮਾਜਿਕ ਭਾਵਨਾਤਮਕ ਸਿਖਲਾਈ ਅਧੀਨ ਸਹਿਯੋਗੀ ਹੱਥ ਐਕਟੀਵਿਟੀ ਬਾਰੇ ਦੱਸਿਆ ਗਿਆ
ਇਸ ਮੌਕੇ ਸਕੂਲ ਸਟਾਫ ਸਤਵਿੰਦਰ ਸਿੰਘ, ਦਵਿੰਦਰ ਨਾਥ, ਉਪਿੰਦਰ ਸਿੰਘ, ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਰੋਹਿਤ ਪੂਰੀ, ਰਾਜੀਵ ਚੋਪੜਾ , ਕਮਲ ਸ਼ਰਮਾ, ਗੀਤਾ ਸ਼ਰਮਾ , ਗੁਰਚਰਨ ਸਿੰਘ, ਬੇਅੰਤ ਸਿੰਘ, ਪਰਦੀਪ ਕੌਰ, ਸੋਨੀਆ, ਜਸਵਿੰਦਰ ਕੌਰ , ਕਿਰਨ, ਮਨਪ੍ਰੀਤ ਕੌਰ, ਬੁੱਧ ਸਿੰਘ ,ਨੀਤੂ ਸਿਕਰੀ, ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

शर्मनाक हरकत: मंदिर में जल चढ़ाने गई किशोरी से पुजारी ने की छेड़छाड़, मुकदमा दर्ज,

Mon Jul 10 , 2023
सागर मलिक देहरादून: सावन के पहले सोमवार पर जहां उत्‍तराखंड भर के मंदिरों में आस्‍था का दौर जारी है तो वहीं राजधानी देहरादून से बेहद शर्मनाक खबर सामने आई है। देहरादून के मंदिर में जल चढ़ाने गई किशोरी से पुजारी ने छेड़छाड़ कर दी, जिसके बाद खूब हंगामा हुआ। पुलिस […]

You May Like

Breaking News

advertisement