ਅਧਿਆਪਕ ਸੰਦੀਪ ਕੰਬੋਜ ਦੇ ਸਿਰ ਸਜਿਆ ਸਮਾਜਸੇਵੀ ਸੰਸਥਾ ਰੋਟਰੀ ਕਲੱਬ ਗੁਰੂਹਰਸਹਾਏ ਦਾ ਤਾਜ

ਅਧਿਆਪਕ ਸੰਦੀਪ ਕੰਬੋਜ ਦੇ ਸਿਰ ਸਜਿਆ ਸਮਾਜਸੇਵੀ ਸੰਸਥਾ ਰੋਟਰੀ ਕਲੱਬ ਗੁਰੂਹਰਸਹਾਏ ਦਾ ਤਾਜ।

ਫਿਰੋਜ਼ਪੁਰ 07 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਰੋਟਰੀ ਇੰਟਰਨੈਸ਼ਨਲ ਦੀਆਂ ਹਦਾਇਤਾਂ ਅਨੁਸਾਰ ਪੂਰੀ ਦੁਨੀਆਂ ਵਿੱਚ ਚਲਦੀਆਂ ਰੋਟਰੀ ਕਲੱਬਾਂ ਦਾ ਨਵਾਂ ਸੈਸ਼ਨ ਹਰ ਸਾਲ 01 ਜੁਲਾਈ ਨੂੰ ਸ਼ੁਰੂ ਹੋ ਜਾਂਦਾ ਹੈ ਅਤੇ ਪਿਛਲੇ ਸਾਰੇ ਅਹੁਦੇ ਭੰਗ ਹੋ ਜਾਂਦੇ ਹਨ। ਰੋਟਰੀ ਇੰਟਰਨੈਸ਼ਨਲ ਵੱਲੋਂ ਹਰਜਿੰਦਰ ਹਾਡਾਂ ਨੂੰ 18 ਜ਼ਿਲਿਆਂ ਦੇ ਆਰ.ਸੀ.ਸੀ ਵਿੰਗ ਦਾ ਡਿਸਟ੍ਰਿਕਟ ਚੇਅਰ ਨਿਯੁਕਤ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਆਰ.ਸੀ.ਸੀ ਵਿੰਗ ਦੇ ਚੇਅਰਮੈਨ ਹਰਜਿੰਦਰ ਹਾਡਾਂ ਨੇ ਦੱਸਿਆ ਕਿ ਸਾਲ 2022-23 ਦੋਰਾਨ ਸੰਦੀਪ ਕੰਬੋਜ ਨੇ ਬਤੌਰ ਜਨਰਲ ਸਕੱਤਰ ਵਜੋਂ ਕੰਮ ਕੀਤਾ ਅਤੇ ਰੋਟਰੀ ਕਲੱਬ ਗੁਰੂਹਰਸਹਾਏ ਵਿੱਚ ਤਨੋਂ ,ਮਨੋਂ ਅਤੇ ਧਨੋ ਸਮਾਜਸੇਵਾ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਆਪਣੇ ਨਿੱਜੀ ਰੁਝੇਵਿਆਂ ਨੂੰ ਛੱਡ ਕੇ ਹਰ ਸਮੇਂ ਹਲਕਾ ਗੁਰੂਹਰਸਹਾਏ ਵਿੱਚ ਸਮਾਜਸੇਵਾ ਨੂੰ ਸਮਰਪਿਤ ਰਹੇ। ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਸਮਾਜਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਵਜੋਂ ਸੰਦੀਪ ਕੰਬੋਜ ਨੂੰ ਰੋਟਰੀ ਕਲੱਬ ਗੁਰੂਹਰਸਹਾਏ ਦਾ ਪ੍ਰਧਾਨ, ਬਲਦੇਵ ਥਿੰਦ ਨੂੰ ਜਨਰਲ ਸਕੱਤਰ ,ਰਾਜਨ ਮਾਨਕਟਾਲਾ ਨੂੰ ਵਿੱਤ ਸਕੱਤਰ ਅਤੇ ਜਗਦੀਸ਼ ਥਿੰਦ ਨੂੰ ਸਰਪ੍ਰਸਤ ਬਣਾਇਆ ਗਿਆ।

ਇਸ ਮੋਕੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਸੰਦੀਪ ਕੰਬੋਜ ਨੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਸਮੂਹ ਮੈਂਬਰਾਂ ਅਤੇ ਰੋਟਰੀ ਇੰਟਰਨੈਸ਼ਨਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਗੁਰੂਹਰਸਹਾਏ ਨੇ ਜੋਂ ਜ਼ਿੰਮੇਵਾਰੀ ਸਾਨੂੰ ਸੋਂਪੀ ਹੈ ਅਸੀਂ ਪੂਰੀ ਟੀਮ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ ਅਤੇ ਹਲਕਾ ਗੁਰੂਹਰਸਹਾਏ ਵਿੱਚ ਸਮਾਜ ਸੇਵਾ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਹੋਰ ਅੱਗੇ ਵਧਾਵਾਂਗੇ। ਰੋਟਰੀ ਕਲੱਬ ਗੁਰੂਹਰਸਹਾਏ ਦੇ ਸਮੂਹ ਮੈਂਬਰ ਸਹਿਬਾਨਾਂ ਨੇ ਪਿਛਲੇ ਸਾਲ ਸਮਾਜਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈ ਜਿਸ ਅਨੁਸਾਰ ਇਸ ਸਾਲ ਦੀਆਂ ਅਹੁਦੇਦਾਰੀਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਮੈਂਬਰਾਂ ਨੂੰ ਦਿੱਤੀਆਂ ਗਈਆਂ। ਜਿਸ ਅਨੁਸਾਰ ਹਰਭਜਨ ਲਾਲ ਨੂੰ ਉੱਪ ਪ੍ਰਧਾਨ, ਜਸਵਿੰਦਰ ਸਿੰਘ ਜੀਵਾਂ ਅਰਾਈਂ ਚੇਅਰਮੈਨ ਕਲੱਬ ਮੈਂਬਰਸ਼ਿੱਪ, ਜਗਨੰਦਨ ਸਿੰਘ ਚੇਅਰਮੈਨ ਸਲਾਹਕਾਰ ਬੋਰਡ, ਪਰਮਜੀਤ ਸਿੰਘ ਚੇਅਰਮੈਨ ਕਮਿਊਨਟੀ ਸਰਵਿਸਜ਼, ਪ੍ਰੇਮ ਸਿੰਘ ਪੰਜੇ ਕੇ ਚੇਅਰਮੈਨ ਪਬਲਿਕ ਇਮੇਜ਼, ਦੀਪਕ ਸ਼ਰਮਾ ਵਿਸ਼ੇਸ਼ ਸਕੱਤਰ, ਸੰਦੀਪ ਸ਼ਰਮਾ ਜੁਆਇੰਟ ਸਕੱਤਰ, ਸੁਖਵਿੰਦਰ ਸਿੰਘ ਬੁੰਗੀ-ਜੁਆਇੰਟ ਸਕੱਤਰ, ਅਮਨਦੀਪ ਸਿੰਘ ਏ.ਡੀ.ਓ ਰੋਟਰੀ ਇਮੇਜ, ਹਰਬੰਸ ਮੋਹਨ ਕੇ ਫਾਊਂਡੇਸ਼ਨ ਚੇਅਰ, ਬਲਵਿੰਦਰ ਸਫਰੀ,ਮਨੀਸ਼ ਪਿੰਡੀ, ਸਤੀਸ਼ ਕੰਬੋਜ,ਅਮਨ ਬਹਾਦਰ ਕੇ, ਜਸਵੰਤ ਸੇ਼ਖੜਾ, ਗੁਰਦੇਵ ਸਿੰਘ ਅਤੇ ਜੈ ਪ੍ਰਕਾਸ਼ ਬਾਜੇ ਕੇ ਨੂੰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਗੋਲਡੀ ਮੁੱਖ ਸਲਾਹਕਾਰ, ਪ੍ਰਿਤਪਾਲ ਸੰਧਾ, ਬਲਜਿੰਦਰ ਸਿੰਘ ਸਿੱਧੂ, ਮੁਨੀਸ਼ ਬਹਾਦਰ ਕੇ, ਗੁਰਪ੍ਰੀਤ ਸਿੰਘ ਜੇ.ਈ, ਸੁਰਜੀਤ ਪੰਜੇ ਕੇ, ਵਿਜੈ ਥਿੰਦ ਅਤੇ ਗੁਰਮੀਤ ਸਿੰਘ ਝੰਡੂ ਵਾਲਾ ਨੂੰ ਸਲਾਹਕਾਰ ਲਗਾਇਆ ਗਿਆ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

सर्व कल्याण की भावना से किया गया पूजन ही भगवान स्वीकार करते हैं : महंत राजेंद्र पुरी

Sat Jul 8 , 2023
सर्व कल्याण की भावना से किया गया पूजन ही भगवान स्वीकार करते हैं : महंत राजेंद्र पुरी। संवाददाता – राजकुमार कौशिक। जग ज्योति दरबार हमेशा सर्व कल्याण की प्रेरणा देता है। कुरुक्षेत्र, 7 जुलाई : जग ज्योति दरबार में सावन पूजन के साथ समाज सेवा एवं सर्व कल्याण की प्रेरणा […]

You May Like

advertisement