ਇੱਕੋ ਕਲੱਬ ਸਾਂਦੇ ਹਾਸ਼ਮ ਵੱਲੋ ਵਾਤਾਵਰਨੀ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਇੱਕੋ ਕਲੱਬ ਸਾਂਦੇ ਹਾਸ਼ਮ ਵੱਲੋ ਵਾਤਾਵਰਨੀ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਵਿਦਿਆਰਥੀਆਂ ਨੇ ਇੱਕ ਪੌਦਾ ਲਗਾਉਣ ਅਤੇ ਸੰਭਾਲ਼ਣ ਦਾ ਪ੍ਰਣ ਲਿਆ

ਫਿਰੋਜਪੁਰ 22 ਮਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਮਿਨਸਟਰੀ ਆਫ਼ ਇੰਨਮਾਵੀਰਮੈਂਟ, ਫੋਰਸੈਟ ਅਤੇ ਕਲਾਈਮੈਂਟ (ਭਾਰਤ ਸਰਕਾਰ) ਦੀਆਂ ਹਦਾਇਤਾਂ ਅਨੁਸਾਰ ਸਿੱਖਿਆ, ਵਿਗਿਆਨ ਮੁਕਾਬਲਿਆਂ ਅਤੇ ਖੇਡਾਂ ਚ ਜ਼ਿਲ੍ਹੇ ਦੇ ਮੋਢੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਈਕੋ ਕੱਲਬ ਵੱਲੋਂ ਅੱਜ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵੱਖ ਵੱਖ ਮੁਕਾਬਲੇ ਕਰਵਾਏ ਗਏ । ਈਕੋ ਕਲੱਬ ਇੰਚਾਰਜ ਸਾਇੰਸ ਅਧਿਆਪਕਾ ਰੇਨੂੰ ਵਿੱਜ , ਸਟੇਟ ਅਵਾਰਡੀ ਸਾਇੰਸ ਅਧਿਆਪਕਾ ਨਰਿੰਦਰ ਕੌਰ , ਸਾਇੰਸ ਅਧਿਆਪਕ ਕਮਲ ਸ਼ਰਮਾ ਨੇ ਦੱਸਿਆ ਕਿ ਸਭ ਤੋ ਪਹਿਲਾਂ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਵਾਤਾਰਵਰਨੀ ਸੰਭਾਲ ਲਈ ਪ੍ਰਣ ਲਿਆ ਗਿਆ , ਵਿਦਿਆਰਥੀਆਂ ਨੇ ਇਹ ਪ੍ਰਣ ਵੀ ਲਿਆ ਕਿ ਉਹ ਇੱਕ ਪੌਦਾ ਲਗਾਉਣ ਗਏ ਅਤੇ ਉਸਦੀ ਸੰਭਾਲ ਕਰਣਗੇ । ਸਕੂਲ ਦੇ ਪੁਜ਼ੀਸ਼ਨ ਹੋਲਡਰ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਰੂਪ ਵਿੱਚ ਪੌਦੇ ਗਿਫਟ ਕੀਤੇ ।ਜ਼ਿਲ੍ਹਾ ਸਿੱਖਿਆ ਅਫਸਰ ( ਸੈ.ਸਿੱ) ਚਮਕੌਰ ਸਿੰਘ ਸਰਾਂ, ਡਿਪਟੀ ਡੀਈਓ ਪ੍ਰਗਟ ਸਿੰਘ , ਡੀ ਐਮ ਵਿਗਿਆਨ ਉਮੇਸ਼ ਕੁਮਾਰ ਨੇ ਸਕੂਲਾਂ ਵਿੱਚ ਆਉਂਦੇ ਵਾਤਾਵਰਨ ਦਿਵਸ ਅਤੇ ਆਉਂਦੇ ਮਾਨਸੂਨ ਵਿੱਚ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਕਿਹਾ ਹੈ ।ਪ੍ਰਿੰਸੀਪਲ ਸ਼ਾਲੁ ਰਤਨ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜਿੱਥੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ, ਉੱਥੇ ਪਲਾਸਟਿਕ ਨਾ ਵਰਤਣ, ਕਾਗਜ਼ ਦੀ ਘੱਟ ਤੋਂ ਘੱਟ ਵਰਤੋ ਕਰਣ , ਨੈਪਕਿਨ -ਟਿਸ਼ੂ ਪੇਪਰ ਦੀ ਥਾਂ ਰੂਮਾਲ ਦੀ ਵਰਤੋਂ ਕਰਣ ਲਈ ਕਿਹਾ। ਇਸ ਮੌਕੇ ਸਕੂਲ ਦੇ ਚੌਗਿਰਦੇ ਵਿੱਚ , ਪ੍ਰਿੰਸੀਪਲ , ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੌਦੇ ਲਗਾਏ ਗਏ । ਵਾਤਾਵਰਨੀ ਸਿੱਖਿਆ ਪ੍ਰੋਗਰਾਮ ਅਧੀਨ ਰੋਲ ਪਲੇਅ ਮੁਕਾਬਲੇ , ਪੇਂਟਿੰਗ ਮੁਕਾਬਲੇ , ਕੁਇਜ ਮੁਕਾਬਲੇ ,ਕੈਂਪਸ ਕਲੀਨੀਨੈਸ ਡਰਈਵ, ਸਿੰਗਲ ਯੂਸ ਪਲਾਸਟਿਕ ਰਹਿਤ ਸਕੂਲ ਬਣਾਉਣ ਵੱਲ ਪਹਿਲਾ ਕਦਮ ਆਦਿ ਸ਼ਾਮਿਲ ਹਨ। ਸਕੂਲ ਸਟਾਫ ਸਤਵਿੰਦਰ ਸਿੰਘ ਰੋਹਿਤ ਪੂਰੀ, ਰਾਜੀਵ ਚੋਪੜਾ, ਗੁਰਬਖਸ਼ ਸਿੰਘ,ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਰੇਨੂੰ ਵਿਜ, ਨਰਿੰਦਰ ਕੌਰ, ਪ੍ਰੀਆ ਨੀਤਾ, ਗੁਰਚਰਨ ਸਿੰਘ, ਬੇਅੰਤ ਸਿੰਘ, ਪਰਦੀਪ ਕੌਰ, ਗੀਤਾ ਸ਼ਰਮਾ, ਸੋਨੀਆ, ਬਲਤੇਜ ਕੌਰ, ਪੂਜਾ, ਮੋਨੀਕਾ ਤਰਵਿੰਦਰ ਕੌਰ, ਜਸਵਿੰਦਰ ਕੌਰ , ਕਿਰਨ, ਮਨਪ੍ਰੀਤ ਕੌਰ, ਬੁੱਧ ਸਿੰਘ ,ਨੀਤੂ ਸਿਕਰੀ, ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मंडल रेल प्रबंधक डॉक्टर सीमा शर्मा के दिशा निर्देश अनुसार बिना टिकट और अनियमित यात्रा करते हुए 560 जातियों से कुल 4,49,160 रुपए जुर्माने के रूप में किए गए वसूल

Mon May 22 , 2023
मंडल रेल प्रबंधक डॉक्टर सीमा शर्मा के दिशा निर्देश अनुसार बिना टिकट और अनियमित यात्रा करते हुए 560 जातियों से कुल 4,49,160 रुपए जुर्माने के रूप में किए गए वसूल फिरोजपुर 22.05.2023 [कैलाश शर्मा जिला विशेष संवाददाता]:= मंडल रेल प्रबंधक डॉ. सीमा शर्मा एवं वरिष्ठ मंडल वाणिज्य प्रबंधक श्री शुभम […]

You May Like

Breaking News

advertisement