ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਵੈਲਫੇਅਰ ਪਾਰਟੀ ਦਾ ਕੀਤਾ ਗਿਆ ਆਯੋਜਨ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜਪੁਰ ਵਿਖੇ ਵੈਲਫੇਅਰ ਪਾਰਟੀ ਦਾ ਕੀਤਾ ਗਿਆ ਆਯੋਜਨ

ਫਿਰੋਜਪੁਰ 24 ਅਕਤੂਬਰ [ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ]=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜ਼ਪੁਰ  ਵਿਖੇ ਫੈਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਵਜੋ ਮੈਡਮ ਕਿਰਨ ਬਾਂਸਲ, ਪ੍ਰਿਯੰਕਾ ਬਾਂਸਲ (CA), ਪ੍ਰਾਸ਼ੀ ਅਗਰਵਾਲ ਵੱਲੋ ਸ਼ਿਰਕਤ ਕੀਤੀ ਗਈ । ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਐਸ.ਬੀ.ਐਸ ਕਾਲਜ ਆਫ ਨਰਸਿੰਗ, ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਵੱਲੋ ਸਾਰੇ  ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕੋਰਸ ਪੂਰਾ ਕਰਕੇ ਜਾਣ ਵਾਲੇ ਵਿਦਿਆਰਥੀਆਂ ਨੂੰ  ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ। ਸਾਰੇ ਹੀ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆ, ਨਸ਼ਿਆ,ਭ੍ਰਿਸ਼ਟਾਚਾਰ ਤੋ ਦੂਰ ਰਹਿਣ ਅਤੇ ਸਭ ਤੋਂ ਪਹਿਲਾ ਇੱਕ ਚੰਗੇ ਨਾਗਰਿਕ ਬਣਨ ਕਿਉਕਿ ਨਰਸਿੰਗ ਇੱਕੋ ਅਜਿਹਾ ਕਿੱਤਾ ਹੈ ਜਿਸ ਵਿੱਚ ਤੁਸੀ ਕੰਮ ਦੇ ਨਾਲ-ਨਾਲ ਸਮਾਜਿਕ ਭਲਾਈ ਤੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਮੁਕਾਬਲੇ ਜਿਵੇਂ ਕਿ ਮੋਡਲਿੰਗ , ਭਾਸ਼ਣ ਮੁਕਾਬਲੇ, ਚਾਰਟ ਪ੍ਰਤੀਯੋਗਤਾ, ਰੰਗੋਲੀ ਮੁਕਾਬਲੇ, ਕਰਵਾਏ ਗਏ। ਜੇਤੁ ਵਿਦਿਆਰਥੀਆ ਨੂੰ  ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਵਿਦਿਆਰਥੀਆ ਵੱਲੋ ਨਸ਼ੇ ਅਤੇ ਨਰਸਿੰਗ ਕਿੱਤੇ ਨਾਲ ਸੰਬੰਧਿਤ ਕੋਰਉਗ੍ਰਾਫੀ ਵੀ ਪੇਸ਼ ਕੀਤੀ ਗਈ। ਸ਼੍ਰੀ ਧਰਮਪਾਲ ਬਾਂਸਲ ਵੱਲੋ ਕੋਰਸ ਪੂਰਾ ਕਰਕੇ ਜਾਣ ਵਾਲੇ ਵਿਦਿਆਰਥੀਆ ਨੂੰ ਉਹਨਾ ਦੇ ਕੋਰਸ ਦੌਰਾਨ  ਵਧੀਆ ਕਾਰਗੁਜਾਰੀ ਵੇਖਦੇ ਹੋਏ ਐਪਰੀਸ਼ੈਸ਼ਨ ਦੇ ਤੌਰ ਤੇ ਸਰਟੀਫਿਕੇਟ ਵੰਡੇ ਗਏ । ਕੋਰਸ ਪੂਰਾ ਕਰਕੇ ਜਾਣ ਵਾਲੇ  ਵਿਦਿਆਰਥੀਆ ਨੂੰ ਜੀ ਜਾਨ ਨਾਲ ਆਪਣੇ ਕਿੱਤੇ ਨੂੰ ਮੁੱਖ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਆ ਗਿਆ। ਮੈਡਮ ਕਿਰਨ ਬਾਸਂਲ ਅਤੇ ਪ੍ਰਿੰਸੀਪਲ ਡਾ. ਮਨਜੀਤ ਕੌਰ ਸਲਵਾਨ ਵੱਲੋ ਵਿਦਿਆਰਥੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆ ਗਈਆ ।ਵਿਦਿਆਰਥੀਆ ਵੱਲੋ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਖੂਬ ਰੌਣਕਾ ਲਾਈਆ ਗਈਆ। ਮਿਸਟਰ ਫੇਅਰਵੈੱਲ ਮਿਸ ਫੇਅਰਵੈੱਲ ਚੁਣੇ ਗਏ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ । ਇਸ ਤੋ ਇਲਾਵਾ ਡਾ. ਸੰਜੀਵ ਮਾਨਕੋਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ ,ਗੁਰਦੀਪ ਕੌਰ ਜਸਮੀਤ ਕੌਰ, ਪਰਮਿੰਦਰ ਕੌਰ, ਅਮਨਦੀਪ ਕੌਰ, ਹਰਵਿੰਦਰ ਕੌਰ, ਇੰਦਰਜੀਤ ਕੌਰ, ਅਮਨਦੀਪ ਕੌਰ , ਸੰਗੀਤਾ ਹਾਂਡਾ, ਗੁਰਪ੍ਰੀਤ ਕੌਰ, ਜਗਦੇਵ ਸਿੰਘ, ਕੋਮਲਜੀਤ ਕੌਰ, ਸਨਪ੍ਰੀਤ ਕੌਰ, ਗੀਤਾਂਜਲੀ,ਤਵਿੰਦਰ ਕੌਰ ਗੁਰਮੀਤ ਕੌਰ,ਮਨਪ੍ਰੀਤ ਕੌਰ, ਖੁਸ਼ਪਾਲ ਕੌਰ,ਮੌਜੁਦ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: विजय दशमी पर रावण रूपी भाजपा का पुतला फूंक प्रदेश में व्याप्त रावण राज के अंत का कांग्रेस ने फूका बिगुल,

Tue Oct 24 , 2023
राजकुमार केसर वानी हल्द्वानीविजयदशमी के पावन अवसर पर जय सियाराम के नारे के उदघोष संग आज विधायक हल्द्वानी सुमित हृदयेश के नेतृत्व में नैनीताल जिला और हल्द्वानी महानगर कांग्रेस परिवार के सैकड़ों सदस्यों ने बुद्ध पार्क हल्द्वानी में रावण रूपी भाजपा का पुतला दहन कर प्रदेश में व्याप्त रावण राज […]

You May Like

Breaking News

advertisement