ਬੋਰਡ ਮੈਨੇਜਮੈਂਟ ਦੇ ਖਿਲਾਫ ਗੇਟ ਰੈਲੀ ਕੀਤੀ:ਤਰਲੋਚਨ ਚੋਪੜਾ ਸਕੱਤਰ

(ਪੰਜਾਬ) ਫਿਰੋਜ਼ਪੁਰ 05 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਪੈਨਸ਼ਨਰ ਐਸੋਸੀਏਸ਼ਨ (ਰਜਿ:) ਪੀ ਐਸ ਪੀ ਸੀ ਐਲ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਸਬ ਅਰਬਨ ਮੰਡਲ ਫਿਰੋਜਪੁਰ ਦੀ ਮਹੀਨਾਵਾਰ ਮੀਟਿੰਗ 66 ਕੇ ਵੀ ਸਬ ਸੇਟਸ਼ਨ ਫਿਰੋਜਪੁਰ ਵਿਖੇ ਹੋਈ ਜਿਸ ਵਿੱਚ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ/ ਗੇਟ ਰੈਲੀ ਸਟੇਟ ਬਾਡੀ ਦੇ ਸੱਦੇ ਤੇ ਕੀਤੀ ਗਈ। ਜਿਸ ਵਿੱਚ ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾ ਅਤੇ ਸਟੇਟ ਮੈਂਬਰ ਰਕੇਸ਼ ਸ਼ਰਮਾ ਸਕੱਤਰ ਵਿਸ਼ੇਸ਼ ਤੌਰ ਤੇ ਪਹੁੰਚੇ । ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਮੁਲਾਜ਼ਮਾਂ ਨੂੰ ਡੀ ਏ 42 % ਤੋਂ 55 % / ਡੀ ਏ ਦਾ ਏਰੀਆ ਦੇਣਾ, ਪੇ ਕਮਿਸ਼ਨ ਦਾ ਏਰੀਅਰ ਦੇਣਾ , 2.59 ਗੁਨਾਕ ਦੇ ਹਿਸਾਬ ਨਾਲ ਪੇ 119% ਦੀ ਬਜ਼ਾਏ 125 % ਜ਼ੋ ਕਿ ਕੋਰਟ ਵੱਲੋਂ ਫੈਸਲਾ ਕਰ ਦਿੱਤਾ ਗਿਆ ਹੈ ਮੁਤਾਬਿਕ ਫਿਕਸ ਕਰਨਾ ਸ਼ਾਮਿਲ ਹੈ। ਮੀਟਿੰਗ ਵਿੱਚ ਸੁਖਚੈਨ ਲਾਲ ਪ੍ਰਧਾਨ , ਮੁਖਤਿਆਰ ਸਿੰਘ ਮੀਤ ਪ੍ਰਧਾਨ,ਹਰੀ ਚੰਦ ਚੋਪੜਾ ਵਿੱਤ ਸਕੱਤਰ, ਜਗੀਰ ਸਿੰਘ ਮੀਤ ਪ੍ਰਧਾਨ,ਰਾਜਕੁਮਾਰ ਮੁਖਰਾਜ ਸਿੰਘ , ਜਗਰਾਜ ਸਿੰਘ ਮੈਂਬਰ ਸ਼ਾਮਿਲ ਹੋਏ।