ਇੰਜੀ ਦਿਨੇਸ਼ ਕਟਾਰੀਆ ਜੋਨਲ ਪ੍ਰਧਾਨ ਅਤੇ ਇੰਜੀ. ਤਰਲੋਚਨ ਚੋਪੜਾ ਜਨਰਲ ਸਕੱਤਰ ਚੁਣੇ ਗਏ

ਇੰਜੀ ਦਿਨੇਸ਼ ਕਟਾਰੀਆ ਜੋਨਲ ਪ੍ਰਧਾਨ ਅਤੇ ਇੰਜੀ. ਤਰਲੋਚਨ ਚੋਪੜਾ ਜਨਰਲ ਸਕੱਤਰ ਚੁਣੇ ਗਏ
(ਪੰਜਾਬ) ਫਿਰੋਜ਼ਪੁਰ 26 ਮਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਇੰਜੀਨੀਅਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ (ਰਜਿ. ਨੰਬਰ 309/ 2024- 25 ਮਾਨਤਾ ਪ੍ਰਾਪਤ ) ਦੇ ਪ੍ਰਧਾਨ ਇੰਜੀ ਸੁਖਵਿੰਦਰ ਸਿੰਘ ਬਾਗੋਵਾਣੀ ਇੰਜੀ ਰਣਜੀਤ ਸਿੰਘ ਧਾਰੀਵਾਲ ਜਨਰਲ ਸਕੱਤਰ ਇੰਜੀ ਰਕੇਸ਼ ਕੁਮਾਰ ਅਰੋੜਾ ਵਿੱਤ ਸਕੱਤਰ ਸਟੇਟ ਪੰਜਾਬ ਇੰਜੀ ਮਨਮੋਹਨ ਸਿੰਘ ਚੀਫ ਐਡਵਾਈਜ਼ਰ ਇੰਜੀ ਹੇਮਰਾਜ ਸੈਕਟਰੀ ਵੱਲੋਂ ਫਿਰੋਜਪੁਰ ਪਹੁੰਚ ਕੇ ਫਿਰੋਜਪੁਰ ਜੋਨ ਦੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇੰਜੀ ਸੁਖਵਿੰਦਰ ਸਿੰਘ ਬਾਗੋਆਣੀ ਸਟੇਟ ਪ੍ਰਧਾਨ ਬਤੌਰ ਅਬਜਰਵਰ ਸ਼ਾਮਿਲ ਹੋਏ। ਜਿਸ ਵਿੱਚ ਫਿਰੋਜਪੁਰ ਜੋਨ ਦੀ ਬਾਡੀ ਚੁਣੀ ਗਈ। ਮੀਟਿੰਗ ਵਿੱਚ ਸਾਰੇ ਮਹਿਕਮਿਆਂ ਦੇ ਪੈਂਨਸ਼ਨਰਜ਼ ਜੇਈ ‘ ਜ਼ ਐਸਡੀਓ / ਐਕਸੀਐਨ ਸ਼ਾਮਿਲ ਹੋਏ। ਜਿਸ ਵਿੱਚ ਇਰੀਗੇਸ਼ਨ, ਬਿਜਲੀ ਬੋਰਡ ( ਹੁਣ ਪੀ ਐਸ ਪੀ ਸੀ ਐਲ ) ਬੀ ਐਂਡ ਆਰ ,ਪਬਲਿਕ ਹਲਥ,ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਪੰਚਾਇਤੀ ਰਾਜ, ਪੀ ਡਬਲਯੂ ਆਰ ਐਮ ਡੀ ਸੀ ਆਦਿ ਦੇ ਡਿਪਲੋਮਾ ਇੰਜੀਨੀਅਰ ਜੋ ਕਿ ਵੱਖ-ਵੱਖ ਮਹਿਕਮਿਆਂ ਵਿੱਚੋਂ ਰਿਟਾਇਰ ਹੋਏ ਹਨ। ਸਰਬ ਸੰਮਤੀ ਨਾਲ ਇੰਜੀਨੀਅਰ ਦਿਨੇਸ਼ ਕਟਾਰੀਆ ਨੂੰ ਜੋਨਲ ਪ੍ਰਧਾਨ ,ਤਰਲੋਚਨ ਚੋਪੜਾ ਜਨਰਲ ਸੈਕਟਰੀ , ਮੁਕੇਸ਼ ਗੋਇਲ ਕੈਸ਼ੀਅਰ ,ਪ੍ਰਵੀਨ ਸ਼ਰਮਾ ਸਹਾਇਕ ਕੈਸ਼ੀਅਰ ,ਬਲਵੀਰ ਵੋਂਹਰਾ ਪੈਟਰਨ ,ਗੁਰਦੀਪ ਰਾਏ ਸੀਨੀਅਰ ਵਾਈਸ ਪ੍ਰਧਾਨ, ਗੁਰਦੇਵ ਸਿੰਘ ਗਿੱਲ ਵਾਈਸ ਪ੍ਰਧਾਨ,ਵਿਜੇ ਗੱਖਰ ਵਾਈਸ ਪ੍ਰਧਾਨ, ਹਰਿੰਦਰ ਸਿੰਘ ਬਰਾੜ ਜੁਆਇੰਟ ਸੈਕਟਰੀ, ਕੀਮਤੀ ਲਾਲ ਸ਼ਰਮਾ ਜੁਆਇੰਟ ਸਕੱਤਰ ਸੁਰਜੀਤ ਸਿੰਘ ਸਿਧੂ ਜੁਆਇੰਟ ਸੈਕਟਰੀ ,ਬਲਵੀਰ ਸਿੰਘ ਜੁਆਇੰਟ ਸੈਕਟਰੀ,ਰਾਮ ਪਾਲ ਬਾਂਸਲ ਜੁਆਇੰਟ ਸਕੱਤਰ ਹਰਬਲਵਿੰਦਰ ਸਿੰਘ ਜੁਆਇੰਟ ਸੈਕਟਰੀ ,ਅਸ਼ੋਕ ਚੋਪੜਾ ਜੁਆਇੰਟ ਸਕੱਤਰ ,ਅਵਤਾਰ ਸਿੰਘ ਪ੍ਰੈਸ ਸੈਕਟਰੀ, ਸੁਸ਼ੀਲ ਸ਼ਰਮਾ ਪ੍ਰੈਸ ਸੈਕਟਰੀ, ਰਮੇਸ਼ ਕੁਮਾਰ ਹਾਂਡਾ ਐਡਵਾਈਜ਼ਰ, ਸੁਰਿੰਦਰ ਕੁਮਾਰ ਸ਼ਰਮਾ ਅਡਵਾਈਜ਼ਰ ,ਦਲੀਪ ਸਿੰਘ ਸੰਧੂ ਐਡਵਾਈਜ਼ਰ ਚੁਣੇ ਗਏ। ਸਭ ਤੋਂ ਪੁਰਾਣੇ ਡਿਪਲੋਮਾ ਇੰਜੀਨੀਅਰ ਸਰਦਾਰ ਕੇਪੀ ਸਿੰਘ ਬਰਾੜ ਉਮਰ 88 ਸਾਲ ਰਿਟਾਇਰਡ ਐਸਡੀਓ ਅਤੇ ਰਮੇਸ਼ ਗੋਇਲ ਐਸਡੀਓ ਰਿਟਾਇਰਡ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਇੰਜੀਨੀਅਰ ਰਜਿੰਦਰ ਕੁਮਾਰ ਸ਼ਰਮਾ ਰਾਜਨ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਨਿਭਾਇਆ। ਚੁਣੀ ਹੋਈ ਟੀਮ ਵੱਲੋਂ ਸਭ ਨੂੰ ਵਿਸ਼ਵਾਸ ਦਵਾਇਆ ਕਿ ਉਹ ਡਿਪਲੋਮਾ ਇੰਜੀਨੀਅਰ ਦੀਆਂ ਮੰਗਾਂ ਪ੍ਰਤੀ ਸੁਹਿਰਦ ਰਹਿ ਕੇ ਪੰਜਾਬ ਸਰਕਾਰ ਜੋ ਕਿ ਅੰਨੀ ਬੋਲੀ ਹੋਈ ਪਈ ਹੈ ਦੇ ਕੰਨਾਂ ਤੱਕ ਆਵਾਜ਼ ਜਰੂਰ ਪਹੁੰਚਾਉਣਗੇ ਅਤੇ ਡੀ ਏ 42 % ਤੋਂ 55 % ਡੀ ਏ ਦਾ ਏਰੀਅਰ 2016 ਤੋਂ ਪੈਂਡਿੰਗ ਪਿਆ ਹੈ ਜੋ ਕਿ ਸਾਰੇ ਮਹਿਕਮਿਆਂ ਦੀ ਪਹਿਲੀ ਮੰਗ ਕਾਮਨ ਹੈ। ਮੁਲਾਜ਼ਮ ਅਤੇ ਪੈਨਸ਼ਨਰ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਲਿਆ ਕੇ ਸੰਘਰਸ਼ ਦਾ ਬਿਗਲ ਬਜਾਉਣਗੇ।