Uncategorized

ਹਾ ਹਾ ਬੀ ਹੈਪੀ ਗਰੁੱਪ ਰਜਿ: ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਚੌਥਾ ਸਲਾਨਾ ਯੋਗ ਕੈਂਪ ਬਾਗੀ ਪਾਰਕ ਫਿਰੋਜਪੁਰ ਸ਼ਹਿਰ ਵਿਖੇ 19 ਜੂਨ ਤੋਂ 21 ਜੂਨ ਤੱਕ ਲਗਾਇਆ ਗਿਆ

ਸਰਦਾਰ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਫਿਰੋਜਪੁਰ ਬਤੌਰ ਮੁੱਖ ਮਹਿਮਾਨ ਅਤੇ ਡਾਕਟਰ ਅਨਿਲ ਬਾਗੀ ਸੀਈਓ ਬਾਗੀ ਹਸਪਤਾਲ, ਡਾਕਟਰ ਅਨਿਰੁੱਧ ਗੁਪਤਾ ਸੀਈਓ ਡੀਸੀ ਮਾਡਲ ਗਰੁੱਪ ਆਫ ਸਕੂਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ

(ਪੰਜਾਬ) ਫਿਰੋਜ਼ਪੁਰ 21 ਜੂਨ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਹਾ ਹਾ ਬੀ ਹੈਪੀ ਗਰੁੱਪ ਰਜਿ: ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਚੌਥਾ ਸਲਾਨਾ ਯੋਗ ਕੈਂਪ ਬਾਗੀ ਪਾਰਕ ਨਜਦੀਕ ਨਾਮਦੇਵ ਚੌਕ ਫਿਰੋਜ਼ਪੁਰ ਸ਼ਹਿਰ ਵਿਖੇ ਮਿਤੀ 19 ਜੂਨ ਤੋਂ 21 ਜੂਨ 2025 ਤੱਕ ਲਗਾਇਆ ਗਿਆ।

   ਮੁੱਖ ਮਹਿਮਾਨ ਵਜੋਂ ਪਹੁੰਚੇ ਐਸਐਸਪੀ ਫਿਰੋਜਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਯੋਗ ਨੂੰ ਉਤਸਾਹਿਤ ਕਰਨ ਅਤੇ ਨਸ਼ਾ ਮੁਕਤ ਸਮਾਜ ਦੇ ਸਿਰਜਣਾ ਵਿੱਚ ਗਰੁੱਪ ਦੀ ਭੂਮਿਕਾ ਬਾਰੇ ਦੱਸਿਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਆਦਤ ਤੋ ਪੀੜਿਤ ਲੋਕਾਂ ਨੂੰ ਯੋਗ ਰਾਹੀਂ ਮੁਕਤੀ ਦੇ ਰਾਹ ਤੇ ਲਿਆਂਦਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਡਾ ਟੀਚਾ ਨਸ਼ਾ ਪੀੜਿਤ ਲੋਕਾਂ ਨੂੰ ਖਤਮ ਕਰਨਾ ਨਹੀਂ ਹੈ ਬਲਕਿ ਨਸ਼ੇ ਦੇ ਨਜਾਇਜ਼ ਕਾਰੋਬਾਰੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਣਾ ਹੈ। 

     ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾਕਟਰ ਕਮਲ ਬਾਗੀ ਅਤੇ ਡਾਕਟਰ ਅਨਿਰੁਧ ਗੁਪਤਾ ਨੇ ਵੀ ਜਨ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ। ਯੋਗ ਨਾਲ ਲਗਭਗ ਸਾਰੀਆਂ ਬਿਮਾਰੀਆਂ ਦਾ ਹੱਲ ਕੀਤਾ ਜਾ ਸਕਦਾ ਹੈ। ਉਨਾਂ ਨੇ ਹਾ ਹਾ ਬੀ ਹੈਪੀ ਗਰੁੱਪ ਦੇ ਮੈਂਬਰਾਂ ਦੀ ਤਾਰੀਫ ਕੀਤੀ ਕਿ ਇਹ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹਨ।

     ਸ੍ਰੀ ਦੇਵ ਰਾਜ ਖੁੱਲਰ ਗਰੁੱਪ ਪ੍ਰਧਾਨ ਨੇ ਦੱਸਿਆ ਕਿ ਕੈਂਪ ਦਾ ਮਕਸਦ ਚੁਗਿਰਦੇ ਨੂੰ ਸਿਹਤਯਾਬਤਾ ਬਣਾਉਣਾ ਹੈ ਜਿਸ ਵਿੱਚ ਸਾਡਾ ਗਰੁੱਪ ਕਾਮਯਾਬ ਰਿਹਾ ਹੈ। ਗੁਰਦੇਵ ਸਿੰਘ ਜੋਸਨ ਪ੍ਰੋਜੈਕਟ ਚੇਅਰਮੈਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਤਿੰਨ ਰੋਜਾ ਕੈਂਪ ਸਬੰਧੀ ਜਾਣਕਾਰੀ ਦਿੱਤੀ ਗਈ। ਅਮਰਜੀਤ ਸਿੰਘ ਭੋਗਲ ਗਰੁੱਪ ਸਰਪ੍ਰਸਤ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਅਤੇ ਕੈਂਪ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਸੁਧੀਰ ਕੁਮਾਰ ਯੋਗ ਪ੍ਰਚਾਰਕ ਅਤੇ ਉਹਨਾਂ ਦੀ ਟੀਮ ਵੱਲੋਂ ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣਾਂ ਸਬੰਧੀ ਜਾਣਕਾਰੀ ਦਿੱਤੀ ਗਈ। ਡਾਕਟਰ ਸੁਰਿੰਦਰ ਕਪੂਰ ਸਕੱਤਰ, ਸ੍ਰੀ ਰੋਸ਼ਨ ਬਜਾਜ ਖਜਾਨਚੀ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਗੀਰ ਸਿੰਘ, ਸੁਰਿੰਦਰ ਸਿੰਘ, ਪਵਨ ਗੁਪਤਾ, ਮੱਖਣ ਲਾਲ, ਰਾਮ ਅਵਤਾਰ, ਅਸ਼ਵਨੀ ਗੁਪਤਾ, ਪ੍ਰਮੋਦ ਵਰਮਾ, ਗੌਰਵ ਸਹਗਲ ਅਤੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਕੈਂਪ ਵਿੱਚ ਕੁਲਦੀਪ ਸਿੰਘ ਭੁੱਲਰ ਯੋਗ ਪ੍ਰਚਾਰਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਯੋਗਾ ਦੁਆਰਾ ਵੱਖ ਵੱਖ ਤਰਾਂ ਦੀਆਂ ਭਿਆਨਕ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਹਾਈ ਬਲੱਡ ਪ੍ਰੈਸ਼ਰ, ਗੋਡਿਆਂ, ਪੋਲੀਓ ਅਤੇ ਦਿਲ ਦੇ ਰੋਗਾਂ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ।  ਸ੍ਰੀ ਦੇਵ ਰਾਜ ਖੁਲਰ ਗਰੁੱਪ ਪ੍ਰਧਾਨ ਨੇ ਦੱਸਿਆ ਕਿ ਸਰਦਾਰ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ, ਡਾਕਟਰ ਅਨਿਲ ਬਾਗੀ ਸੀਈਓ ਬਾਗੀ ਹਸਪਤਾਲ, ਬਾਗੀ  ਸੁਪਰ ਸਪੈਸ਼ਲਿਟੀ ਫਿਰੋਜਪੁਰ ਅਤੇ ਡਾਕਟਰ ਅਨਿਰੁੱਧ ਗੁਪਤਾ ਸੀਈਓ ਡੀਸੀ ਮਾਡਲ ਗਰੁੱਪ ਆਫ ਸਕੂਲ ਅਤੇ ਨੈਸ਼ਨਲ ਪ੍ਰਧਾਨ ਯੋਗਾ ਐਸੋਸੀਏਸ਼ਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਪ੍ਰੋਗਰਾਮ  ਵਿੱਚ ਅਮਰਜੀਤ ਸਿੰਘ ਭੋਂਗਲ, ਸ੍ਰੀ ਦੇਵ ਰਾਜ ਖੁੱਲਰ, ਡਾਕਟਰ ਸੁਰਿੰਦਰ ਕਪੂਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੇਵ ਸਿੰਘ ਜੋਸਨ ਪ੍ਰੋਜੈਕਟ ਚੇਅਰਮੈਨ ਵੱਲੋਂ ਹਾ ਹਾ ਬੀ ਹੈਪੀ ਗਰੁੱਪ ਦੀ ਪੂਰੀ ਟੀਮ ਅਤੇ ਆਏ ਹੋਏ ਮੈਂਬਰਾਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿੱਤੇ ਗਏ ਸਹਿਯੋਗ ਸਬੰਧੀ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
plz call me