ਜਿਲਾ ਫਿਰੋਜ਼ਪੁਰ ਐਨ.ਜੀਓ ਕੋਡੀਨੇਸ਼ਨ ਕਮੇਟੀ ਵੱਲੋਂ ਗਰੀਬ/ ਵਿਧਵਾ ਔਰਤਾਂ ਨੂੰ ਕੰਬਲ ਵੰਡ ਸਮਾਰੋਹ ਕੀਤਾ ਗਿਆ

ਜਿਲਾ ਫਿਰੋਜ਼ਪੁਰ ਐਨ.ਜੀਓ ਕੋਡੀਨੇਸ਼ਨ ਕਮੇਟੀ ਵੱਲੋਂ ਗਰੀਬ/ ਵਿਧਵਾ ਔਰਤਾਂ ਨੂੰ ਕੰਬਲ ਵੰਡ ਸਮਾਰੋਹ ਕੀਤਾ ਗਿਆ।

ਫਿਰੋਜਪੁਰ (ਤਲਵੰਡੀ ਭਾਈ) {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ} :-

ਜਿਲਾ ਫਿਰੋਜ਼ਪੁਰ ਐਨ.ਜੀਓ ਕੋਆਰਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਭਾਈ ਵਿਖੇ ਡਾ. ਬੀ.ਐਲ. ਪਸਰੀਚਾ ਜਿਲਾ ਚੇਅਰਮੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਦੀਆਂ ਨੂੰ ਮੁੱਖ ਰੱਖਦੇ ਹੋਏ ਗਰੀਬਾਂ / ਵਿਧਵਾ ਔਰਤਾਂ ਨੂੰ ਕੰਬਲ ਵੰਡਨ ਲਈ ਸਮਾਂਰੋਹ ਆਯੋਜਿਤ ਕੀਤਾ।
ਸਮਾਂਰੋਹ / ਕੈਂਪ ਦਾ ਉਦਘਾਟਨ ਜਿਲਾ ਫਿਰੋਜ਼ਪੁਰ ਸੈਸ਼ਨ ਕੋਰਟ ਤੋਂ ਸ੍ਰੀਮਤੀ ਏਕਤਾ ਉਪਲ ਸੀ.ਜੀ.ਐਮ. ਅਤੇ ਸੈਕਟਰੀ ਕਾਨੂੰਨੀ ਸੇਵਾਵਾਂ ਫਿਰੋਜ਼ਪੁਰ ਨੇ ਕੀਤਾ ਅਤੇ 130 ਗਰੀਬ/ ਵਿਧਵਾ ਔਰਤਾਂ ਅਤੇ ਮਰਦਾਂ ਨੂੰ ਕੰਬਲ ਵੰਡੇ ਅਤੇ ਹਾਜ਼ਰ ਔਰਤਾਂ ਮਰਦਾਂ ਨੂੰ ਵੀ ਆਪਣੀਆਂ ਤਕਲੀਫਾਂ ਲਈ ਫਰੀ ਕਾਨੂੰਨੀ ਸੇਵਾਵਾਂ ਦੇਣ ਲਈ ਵੀ ਕਿਹਾ ਤਾਂ ਕਿ ਉਹਨਾਂ ਦੀ ਤਕਲੀਫਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ ਅਤੇ ਉਹਨਾਂ ਨੇ ਸਕੂਲੀ ਬੱਚਿਆਂ ਨੂੰ ਤਨ ਮਨ ਨਾਲ ਪੁਰਜੋਰ ਪੜ੍ਹਾਈ ਕਰ ਕਿ ਵੱਡੇ ਅਫਸਰ ਬਣਨ ਲਈ ਪ੍ਰੇਰਿਤ ਵੀ ਕੀਤਾ।
ਇਸ ਸਮਾਂਰੋਹ ਵਿੱਚ ਸਕੂਲ ਦੀ ਪ੍ਰਿੰਸੀਪਲ ਨਿਰਮਲਾ ਰਾਣੀ ,ਸੰਜੀਵ ਕੁਮਾਰ ਅਤੇ ਜ਼ਿਲਾ ਫਿਰੋਜ਼ਪੁਰ ਐਨ.ਜੀਓ ਕੋਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਦੇ ਡਾ.ਬੀ.ਐਲ. ਪਸਰੀਚਾ (ਚੇਅਰਮੈਨ), ਵਿਕਰਮ ਗੁਪਤਾ (ਪੈਟਨਰ ) , ਸੁਰਿੰਦਰ ਨਰੂਲਾ ( ਪ੍ਰਧਾਨ ) , ਜੀ.ਐਸ. ਅਨਮੋਲ ( ਸੈਕਟਰੀ ) ਸਤਨਾਮ ਸਿੰਘ , ਨੀਰਜ ਢੀਂਗੜਾ , ਜੋਗਿੰਦਰ ਚੌਹਾਨ ,ਦਵਿੰਦਰ ਕੁਮਾਰ ਬੇਰੀ , ਰਜਿੰਦਰ ਪਾਲ ਸਿੰਘ ਅਤੇ ਆਂਗਣਵਾੜੀ ਵਰਕਰ ਦਰਸ਼ਨਾ ਕੁਮਾਰੀ ,ਰਜਨੀ ਬਾਲਾ , ਮੋਨਿਕਾ ਰਾਣੀ , ਨੀਤੂ ਚਾਵਲਾ , ਜੋਤੀ ਬਾਲਾ , ਨੇਹਾ ਮਿੱਤਲ , ਕਮਲਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

फरियादी परेशान अधिकारी उदासीन कैसे हो आम जनता की समस्या का समाधान

Tue Dec 5 , 2023
अयोध्या:————फरियादी परेशान अधिकारी उदासीन कैसे हो आम जनता की समस्या का समाधानकई प्रार्थना पत्र देने के बाद भी स्थलीय निरीक्षण तक नहीं पहुंचे अधिकारीक्या अधिकारियों को है किसी अप्रिय घटना का इंतजारमनोज तिवारी ब्यूरो प्रमुख अयोध्या की खास रिपोर्टप्रदेश शासन से लेकर न्यायपालिका हाई कोर्ट के निर्देशों की धज्जियां बीकापुर […]

You May Like

advertisement