ਬਾਂਸਲ ਪਰਿਵਾਰ ਨੇ ਆਪਣੀਆਂ ਨਨੀ ਮੁੰਨੀ ਬੱਚੀਆਂ ਪਰਾਸੀ਼ ਅਗਰਵਾਲ ਅਤੇ ਸਰਵਿਕਾ ਅਗਰਵਾਲ ਦੀ ਲੋਹੜੀ ਪਰੰਪਰਾਗਤ ਤਰੀਕੇ ਅਤੇ ਧੂਮ ਧਾਮ ਨਾਲ ਮਨਾ ਕੇ ਮਿਸਾਲ ਪੈਦਾ ਕੀਤੀ

ਫਿਰੋਜ਼ਪੁਰ ਦੀਆਂ ਉਗੀਆਂ ਸ਼ਖਸ਼ੀਅਤਾਂ ਸਮੀਰ ਮਿੱਤਲ, ਅਨਿਰੁੱਧ ਗੁਪਤਾ ਡਾ: ਕਮਲ ਬਾਗੀ ਅਤੇ ਡਾਕਟਰ ਸੰਧੂ ਵੀ ਲੋਹੜੀ ਦਾ ਤਿਉਹਾਰ ਮਨਾਉਣ ਵੇਲੇ ਹਾਜ਼ਰ ਰਹੇ
(ਪੰਜਾਬ) ਫਿਰੋਜਪੁਰ 14 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਧਰਮਪਾਲ ਬਾਂਸਲ (ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਆਪਣੇ ਪਰਿਵਾਰ ਨਾਲ ਪੋਤਰੀਆਂ (ਪ੍ਰਾਸ਼ੀ ਅਗਰਵਾਲ ਅਤੇ ਸਰਵਿਕਾ ਅਗਰਵਾਲ) ਦੀ ਲੋਹੜੀ ਬੜੇ ਹੀ ਧੂਮਧਾਮ, ਖੁਸ਼ੀ ਅਤੇ ਪਰੰਪਰਾਗਤ ਢੰਗ ਨਾਲ ਮਨਾਈ ਗਈ। ਇਹ ਸਮਾਗਮ ਧੀ ਦੀ ਮਹੱਤਤਾ, ਪਰਿਵਾਰਕ ਸਾਂਝ ਅਤੇ ਸਮਾਜਿਕ ਏਕਤਾ ਦਾ ਸੁੰਦਰ ਪ੍ਰਤੀਕ ਬਣਿਆ। ਇਸ ਵਿਸ਼ੇਸ਼ ਮੌਕੇ ‘ਤੇ ਬਾਂਸਲ ਪਰਿਵਾਰ (ਕਿਰਨ ਬਾਸਲ, ਯੋਗੇਸ਼ ਬਾਸਲ, ਪ੍ਰਿਯਕਾ (CA) ਦੇ ਸਾਰੇ ਮੈਂਬਰਾਂ ਦੇ ਨਾਲ ਨਾਲ ਰਿਸ਼ਤੇਦਾਰਾਂ ਅਤੇ ਸ਼ਹਿਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੇ ਭਰਪੂਰ ਹਾਜ਼ਰੀ ਭਰੀ। ਧੀਆ ਦੀ ਲੋਹੜੀ ਦੇ ਮੌਕੇ ‘ਤੇ ਘਰ ਨੂੰ ਖੂਬਸੂਰਤ ਲਾਈਟਾਂ, ਫੁੱਲਾਂ ਅਤੇ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਧੀਆਂ ਦੀ ਚੜ੍ਹਦੀ ਕਲਾ, ਸੁਖਮਈ ਭਵਿੱਖ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਦੁਆ ਕੀਤੀ ਗਈ। ਇਸ ਤੋਂ ਬਾਅਦ ਪਰੰਪਰਾਗਤ ਤਰੀਕੇ ਨਾਲ ਲੋਹੜੀ ਦੀ ਅੱਗ ਜਗਾ ਕੇ ਮੂੰਗਫਲੀ, ਰੇਵੜੀ, ਗੱਜਕ ਅਤੇ ਤਿਲ ਦੇ ਲੱਡੂ ਭੇਟ ਕੀਤੇ ਗਏ।
ਸਮਾਗਮ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਲੋਹੜੀ ਦੇ ਲੋਕ-ਗੀਤ ਗਾਏ ਗਏ ਵੱਡੇ ਬਜ਼ੁਰਗਾਂ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਸਮਾਜਿਕ ਮਹੱਤਤਾ ‘ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਤੋਂ ਘੱਟ ਨਹੀਂ ਹਨ ਅਤੇ ਅਜਿਹੇ ਸਮਾਗਮ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਦੇ ਹਨ। ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਨੇ ਬਾਂਸਲ ਪਰਿਵਾਰ ਨੂੰ ਇਸ ਸੁਹਾਵਣੇ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮਾਜ ਲਈ ਪ੍ਰੇਰਣਾ ਹੈ। ਧੀਆਂ ਦੀ ਲੋਹੜੀ ਮਨਾਉਣ ਨਾਲ ਲੋਕਾਂ ਵਿੱਚ ਧੀ-ਪੁੱਤ ਦੇ ਭੇਦਭਾਵ ਨੂੰ ਖਤਮ ਕਰਨ ਦੀ ਸੋਚ ਮਜ਼ਬੂਤ ਹੁੰਦੀ ਹੈ। ਇਹ ਸਮਾਗਮ ਮਾਪਿਆਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਧੀਆਂ ਨੂੰ ਵੀ ਉਹੀ ਪਿਆਰ, ਸਿੱਖਿਆ ਅਤੇ ਮੌਕੇ ਦੇਣ ਜੋ ਪੁੱਤਰਾਂ ਨੂੰ ਮਿਲਦੇ ਹਨ। ਅਜਿਹੀਆਂ ਰਿਵਾਇਤਾਂ ਨਾਲ ਨਵੀਂ ਪੀੜ੍ਹੀ ਵਿੱਚ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਅਤੇ ਸਮਾਜ ਵਿੱਚ ਨਾਰੀ ਸਨਮਾਨ ਨੂੰ ਵਧਾਵਾ ਮਿਲਦਾ ਹੈ। ਧੀਆਂ ਦੀ ਲੋਹੜੀ ਅੱਜ ਦੀ ਸੋਚਵਾਨ ਤੇ ਅੱਗੇ ਵਧਦੇ ਸਮਾਜ ਦੀ ਪ੍ਰਤੀਕ ਬਣ ਚੁੱਕੀ ਹੈ।
ਅੰਤ ਵਿੱਚ ਸਭ ਨੇ ਮਿਲ ਬੈਠ ਕੇ ਭੋਜਨ ਗ੍ਰਹਿਣ ਕੀਤਾ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਹ ਸਮਾਗਮ ਧੀ ਸਨਮਾਨ ਅਤੇ ਪਰਿਵਾਰਕ ਏਕਤਾ ਦੀ ਯਾਦਗਾਰ ਮਿਸਾਲ ਬਣ ਕੇ ਸਾਹਮਣੇ ਆਇਆ। ਗੋਰਵ ਅਨਮੋਲ ਵੱਲੋਂ ਆਪਣੇ ਟੀਮ ਨਾਲ ਕਵਾਲੀ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਸਮੀਰ ਮਿੱਤਲ (ਉੱਘੇ ਵਪਾਰੀ),ਅਨਿਰੁੱਧ ਗੁਪਤਾ( ਸੀ.ਈ.ਉ ਡੀ.ਸੀ.ਐੱਮ ਗਰੁੱਪ ਆਫ ਸਕੂਲਜ), ਡਾਂ ਕਮਲ ਬਾਗੀ, ਡਾਂ ਸੰਧੂ, ਅਭਿਸ਼ੇਕ ਅਰੋੜਾ, ਰਾਕੇਸ਼ ਪਾਠਕ, ਰਾਜੂ ਖੱਟੜ, ਪਵਨ ਕਾਲੀਆ, ਬਲਵੰਤ ਸਿੰਘ ਸਿੱਧੂ(ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ)ਅਤੇ ਸਵਾਮੀ ਡਾਂ ਅਨਿਲ ਸ਼ਰਮਾ ਗੁਰੂਜੀ ਮੌਜੂਦ ਰਹੇ।




