ਬਤੌਰ ਸੈਸ਼ਨ ਜੱਜ, ਦੋਸ਼ੀਆਂ ਨੂੰ ਸਖਤ ਸਜ਼ਾ ਅਤੇ ਬਤੌਰ ਚੇਅਰਮੈਨ ਪੀੜ੍ਹਤਾਂ ਨੂੰ ਮੁਆਵਜਾ:ਸ੍ਰੀ ਵੀਰਇੰਦਰ ਅਗਰਵਾਲ

ਬਤੌਰ ਸੈਸ਼ਨ ਜੱਜ, ਦੋਸ਼ੀਆਂ ਨੂੰ ਸਖਤ ਸਜ਼ਾ ਅਤੇ ਬਤੌਰ ਚੇਅਰਮੈਨ ਪੀੜ੍ਹਤਾਂ ਨੂੰ ਮੁਆਵਜਾ:ਸ੍ਰੀ ਵੀਰਇੰਦਰ ਅਗਰਵਾਲ।

ਫਿਰੋਜਪੁਰ ਮਿਤੀ 29.01.2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਕਤਲ ਦੇ ਦੋ ਕੇਸਾਂ ਵਿੱਚ ਦੋਸ਼ੀਆਂ ਨੂੰ ਨਾਂ ਸਿਰਫ ਸਜ਼ਾ ਅਤੇ ਜੁਰਮਾਨਾ ਕੀਤਾ ਬਲਕਿ ਮ੍ਰਿਤਕ ਦੇ ਨਿਰਭਰਾਂ/ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਦੇ ਤਹਿਤ ਮੁਆਵਜਾ ਵੀ ਦਿੱਤਾ ਗਿਆ। ਇਸ ਤਰ੍ਹਾਂ ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਨੇ ਨਾਂ ਸਿਰਫ ਬਤੌਰ ਜੁਡੀਸ਼ੀਅਲ ਅਫਸਰ ਦੋਸ਼ੀਆਂ ਨੂੰ ਸਜ਼ਾ ਕਰਕੇ ਆਪਣਾ ਫਰਜ਼ ਨਿਭਾਇਆ ਬਲਕਿ ਪੀੜ੍ਹਤ ਦੇ ਨਿਰਭਰਾਂ/ਪਰਿਵਾਰ ਮੈਂਬਰਾਂ ਨੂੰ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਤਹਿਤ ਮੁਆਵਜਾ ਦੇ ਕੇ ਬਤੌਰ ਚੇਅਰਮੈਨ, ਪੰਜਾਬ ਪੀੜ੍ਹਤ ਮੁਆਵਜਾ ਸਕੀਮ ਆਪਣੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ।
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਸ੍ਰੀ ਵੀਰਇੰਦਰ ਅਗਰਵਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਅਧੀਨ ਚੱਲ ਰਹੀ ਹੈ ਜਿਸ ਵਿੱਚ ਪੀੜ੍ਹਤ ਜਾਂ ਉਸ ਦੇ ਨਿਰਭਰਾਂ ਨੂੰ ਉਸ ਦੇ ਨਾਲ ਹੋਣ ਵਾਲੇ ਅਪਰਾਧ ਲਈ ਮੁਆਵਜਾ ਦਿੱਤਾ ਜਾਂਦਾ ਹੈ। ਇਸ ਸਕੀਮ ਵਿੱਚ ਮੁਆਵਜਾ ਦੇਣ ਲਈ ਜ਼ਿਲ੍ਹਾ ਪੱਧਰੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਚੇਅਰਮੈਨ ਖੁਦ ਉਹ ਆਪ ਹਨ। ਆਮ ਜਨਤਾ ਨੂੰ ਵੀ ਦੱਸਿਆ ਜਾਂਦਾ ਹੈ ਕਿ ਇਸ ਸਕੀਮ ਦਾ ਲਾਭ ਲੈਣ ਲਈ ਪੀੜ੍ਹਤ ਆਪਣੀ ਦਰਖਾਸਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਝੋਕ ਰੋਡ, ਨੇੜੇ ਸ਼ੇਰ ਸ਼ਾਹ ਵਲੀ ਚੌਕ, ਫਿਰੋਜਪੁਰ ਕੈਂਟ ਵਿਖੇ ਪੇਸ਼ ਕਰ ਸਕਦਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कृष्णधाम में ब्रह्मलीन त्यागमूर्ति स्वामी गणेशानंद गिरि जी एवं स्वामी कृष्णानंद का निर्वाण दिवस गायत्री महायज्ञ के साथ संपन्न

Tue Jan 30 , 2024
वैद्य पण्डित प्रमोद कौशिक। कुरुक्षेत्र : धर्मनगरी कुरुक्षेत्र में श्री महाभारतीय संस्कृति अनुसंधान न्यास श्री कृष्ण धाम के परमाध्यक्ष आचार्य महामंडलेश्वर 1008 स्वामी प्रेमानंद गिरि जी महाराज व्याकरण वेदांताचार्य के सानिध्य में ब्रह्मलीन त्यागमूर्ति स्वामी गणेशानंद जी एवं स्वामी कृष्णानंद जी का निर्वाण दिवस गायत्री महायज्ञ के साथ भंडारा आयोजन […]

You May Like

Breaking News

advertisement