ਜਿਲ੍ਹਾ ਬਾਲ ਕਾਂਗਰਸ 2023 ਸਫਲਤਾ ਪੂਰਵਕ ਸੰਪੰਨ

ਜਿਲ੍ਹਾ ਬਾਲ ਕਾਂਗਰਸ 2023 ਸਫਲਤਾ ਪੂਰਵਕ ਸੰਪੰਨ

103 ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾ ਨਾਲ ਕੀਤਾ ਸਭ ਨੂੰ ਪਰਭਾਵਿਤ

ਫਿਰੋਜਪੁਰ 01 ਦਸੰਬਰ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਪੰਜਾਬ ਸਟੇਟ ਕਾਉਸਿਲ ਆਫ ਸਾਇੰਸ ਐਡ ਟੈਕਨਾਲੋਜੀ ,ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਚਮਕੌਰ ਸਿੰਘ ਸਰਾ , ਉਪ ਜਿਲਾ ਸਿਖਿਆ ਅਫਸਰ ਪ੍ਰਗਟ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪ੍ਰਿੰਸੀਪਲ ਸੁਨੀਤਾ ਰਾਣੀ , ਡੀ ਐਮ ਸਾਇੰਸ ਸਟੇਟ ਅਵਾਰਡੀ ਉਮੇਸ਼ ਕੁਮਾਰ ਦੀ ਅਗਵਾਈ ਵਿਚ ਜਿਲ੍ਹਾ ਬਾਲ ਵਿਗਿਆਨ ਕਾਂਗਰਸ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆ ਪਹਿਲਵਾਨ ਵਿਖੇ ਸੰਪੰਨ ਹੋਇਆ ।ਸਟੇਟ ਵਿਗਿਆਨ ਅਫਸਰ ਡਾ ਬਾਠ ਅਤੇ ਮੈਡਮ ਮੰਦਾਕਨੀ ਦੀ ਅਗਵਾਈ ਵਿਚ ਇਸ ਬਾਲ ਕਾਂਗਰਸ ਨੂੰ ਮੁੱਖ ਥੀਮ ਸਿਹਤ ਅਤੇ ਤੰਦਰੁਸਤੀ ਲਈ ਪ੍ਰਸਥਿਤੀਕ ਪ੍ਰਬੰਧ ਅਧੀਨ ਸਬਥੀਮ ਆਪਣੇ ਈਕੋਸਿਸਟਮ ਨੂੰ ਜਾਣੋ, ਸਿਹਤ, ਪੋਸ਼ਣ ਅਤੇ ਤੰਦਰੁਸਤੀ ਨੂੰ ਵਧਾਉਣਾ, ਈਕੋਸਿਸਟਮ ਅਤੇ ਸਿਹਤ ਲਈ ਸਮਾਜਿਕ ਅਤੇ ਸੱਭਿਆਚਾਰਕ ਅਭਿਆਸ, ਸਵੈ-ਨਿਰਭਰਤਾ, ਤਕਨੀਕੀ ਨਵੀਨਤਾ ਵਿਚ ਵੰਡਿਆ ਗਿਆ ਸੀ । ਸਚਿਨ ਨਾਰੰਗ ਨੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਤੋ 103 ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾ ਨੂੰ ਜੱਜਾ ਦੇ ਸਾਹਮਣੇ ਰੱਖਿਆ ।ਸੀਨੀਅਰ ਵਰਗ ਦੇ ਨਤੀਜਿਆਂ ਵਿਚੋ ਡੀ ਸੀ ਮਾਡਲ ਇੰਟਰਨੈਸ਼ਨਲ ਨੇ ਪਹਿਲਾਂ, ਸਸਸਸ ਚੂਚਕ ਵਿੰਡ ਨੇ ਦੂਸਰਾ ਅਤੇ ਦਾਸ ਐਡੀ ਬਰਾਊਨ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ ।ਜੂਨੀਅਰ ਵਰਗਾਂ ਵਿੱਚ ਸਰਕਾਰੀ ਹਾਈ ਸਕੂਲ ਜੰਡ ਵਾਲਾ ਨੇ ਪਹਿਲਾਂ , ਡੀ ਸੀ ਮਾਡਲ ਇੰਟਰਨੈੳਸਨਲ ਨੇ ਦੂਜਾ ਅਤੇ ਸ ਕੰ ਸ ਸ ਸ ਫਿਰੋਜਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਸਸਸਸ ਬਹਿਕ ਗੁੱਜਰਾਂ ਅਤੇ ਸ. ਹ .ਸ ਮੋਹਨ ਕੇ ਹਿਠਾੜ ਨੇ ਪੁਰਸਕਾਰ ਜਿੱਤੇ । ਉਹਨਾਂ ਦੱਸਿਆ ਕਿ ਦਿੱਤੇ ਹੋਏ ਸਬ ਥੀਮ ਵਿਚੋ ਆਪਣੇ ਚੌਗਿਰਦੇ ਵਿਚੋ ਇਕ ਪਰਾਬਲਮ ਚੁਣਦੇ ਹਨ ਅਤੇ ਉਸ ਉੱਤੇ ਖੋਜ ਕਰਕੇ ਉਸ ਦੇ ਹੱਲ ਤੱਕ ਪਹੁੰਚਦੇ ਹਨ । ਬੀ ਐਮ ਗੁਰਮੀਤ ਸਿੰਘ, ਯੋਗੇਸ਼ ਤਲਵਾਰ, ਸਟੇਟ ਅਵਾਰਡੀ ਮੈਡਮ ਮਿਨਾਕਸ਼ੀ , ਦੀਪਤੀ ਧਵਨ ਨੇ ਜੱਜਾ ਦੀ ਭੂਮਿਕਾ ਨਿਭਾਈ । ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬੀ ਐਮ ਕਮਲ ਵਧਵਾ , ਹਰਜਿੰਦਰ ਸਿੰਘ ,
ਮਨੀਸ਼ ਸੇਠੀ, ਸੀਮਾ ਗਰੋਵਰ, ਸ਼ਵੇਤਾ ਪਰੂੱਥੀ, ਹਿਮਾਂਸ਼ੂ ਗਰੋਵਰ, ਮਹਿਕ ਕੁਮਾਰੀ , ਕਮਲ ਸ਼ਰਮਾ ਆਦਿ ਨੇ ਆਪਣੀ ਡਿਊਟੀ ਨਿਭਾਈ । ਇਸ ਵਰਕਸਾਪ ‘ਚ ਅਧਿਆਪਕਾਂ ਅਤੇ ਬਾਲ ਵਿਗਿਆਨੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अजमेर: जेएलएन मेडिकल कॉलेज में 500 स्कूली विद्यार्थियों के लिए जागरूकता कार्यक्रम आयोजित

Fri Dec 1 , 2023
रोटरी क्लब अजमेर मेट्रो विश्व एड्स दिवस पर सुबह 9 बजे जेएलएन मेडिकल कॉलेज में 500 स्कूली विद्यार्थियों के लिए जागरूकता कार्यक्रम आयोजित करेगा।रोटेरियन डॉ. ज्योत्सना चंदवानी समन्वयक हैं अजमेर मेट्रो के अध्यक्ष रोटेरियन एम.टी. वाधवानीअजमेर मेट्रो की सचिव रोटेरियन ऋतंभरा राणावत नाश्ता, फल और पानी रोटरी क्लब ऑफ अजमेर […]

You May Like

advertisement