ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸੀ.ਐਫ.ਸੀ.ਐਫ.ਆਰ.ਐਮ.ਐਸ ਪੋਰਟਲ ਸਬੰਧੀ ਪੁਲਿਸ ਵਿਭਾਗ ਨਾਲ ਕੀਤੀ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸੀ.ਐਫ.ਸੀ.ਐਫ.ਆਰ.ਐਮ.ਐਸ ਪੋਰਟਲ ਸਬੰਧੀ ਪੁਲਿਸ ਵਿਭਾਗ ਨਾਲ ਕੀਤੀ ਮੀਟਿੰਗ।

ਫਿਰੋਜਪੁਰ ਮਿਤੀ 21.02.24 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਰਹਿਨੁਮਾਈ ਹੇਠ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੁਲਿਸ ਵਿਭਾਗ, ਫਿਰੋਜਪੁਰ ਦੇ ਸੁਪਰਡੈਂਟ ਆਫ ਪੁਲਿਸ (ਇੰਨਵੈਸਟੀਗੇਸ਼ਨ) ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੈਡਮ ਏਕਤਾ ਉੱਪਲ ਨੇ ਸੀ.ਐਫ.ਸੀ.ਐਫ.ਆਰ.ਐਮ.ਐਸ ਪੋਰਟਲ ਬਾਰੇ ਦੱਸਦੇ ਹੋਏ ਕਿਹਾ ਕਿ ਅਧੀਨ ਧਾਰਾ 457 ਸੀ.ਆਰ.ਪੀ.ਸੀ ਇਸ ਪੋਰਟਲ ਰਾਹੀਂ ਕਿਸੇ ਵੀ ਵਿਅਕਤੀ ਜ਼ੋ ਕਿ ਆਨਲਾਇਨ ਪੈਸੇ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜੱਜ ਸਾਹਿਬ ਨੇ ਪੁਲਿਸ ਵਿਭਾਗ, ਫਿਰੋਜਪੁਰ ਪਾਸ ਉਕਤ ਪੋਰਟਲ ਰਾਹੀਂ ਪ੍ਰਾਪਤ ਦਰਖਾਸਤਾਂ ਨੂੰ ਮਿਤੀ 09.03.2024 ਨੂੰ ਲੱਗਣ ਜਾ ਰਹੀ ਕੌਮੀ ਲੋਕ ਅਦਾਲਤ ਵਿੱਚ ਲਗਵਾਉਣ ਲਈ ਕਿਹਾ ਗਿਆ ਤਾਂ ਜ਼ੋ ਇਸ ਲੋਕ ਅਦਾਲਤ ਰਾਹੀਂ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

लायंस क्लब फिरोजपुर बॉर्डर की ओर से दोपहिया वाहन चालकों को 30 हेलमेट वितरण किए

Thu Feb 22 , 2024
फिरोजपुर 21 फरवरी [कैलाश शर्मा जिला विशेष संवाददाता]= लायंस क्लब फिरोजपुर बॉर्डर ने ट्रैफिक सडक सुरक्षा दिवस मनाते हुए दो पहिया वाहन चालाकों को 30 हेलमेट सरकारी पॉलिटेक्निक कॉलेज फ़िरोज़पुर शहिर मे दिए। इस मौके पर कॉलेज के प्रिंसिपल जातिन्दर पाल ने सभी विद्यार्थीयों को शपथ दिलवाई और हेलमेट पहन […]

You May Like

Breaking News

advertisement