ਸਾਂਦੇ ਹਾਸ਼ਮ ਸਕੂਲ ਵਿੱਖੇ ਮਨਾਇਆ ਗਿਆ ਭਾਰਤੀ ਭਾਸ਼ਾ ਉਤਸਵ

ਸਾਂਦੇ ਹਾਸ਼ਮ ਸਕੂਲ ਵਿੱਖੇ ਮਨਾਇਆ ਗਿਆ ਭਾਰਤੀ ਭਾਸ਼ਾ ਉਤਸਵ।

ਫਿਰੋਜ਼ਪੁਰ 11 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾਇਟ ਫਿਰੋਜਪੁਰ ਦੀਆ ਹਦਾਇਤਾ ਮੁਤਾਬਿਕ ਅੱਜ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿੱਖੇ ਭਾਰਤੀ ਭਾਸ਼ਾ ਉਤਸਵ ਮਨਾਇਆ ਗਿਆ । ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਡਿਪਟੀ ਡੀਈਓ ਪ੍ਰਗਟ ਸਿੰਘ ਬਰਾੜ ਦੀ ਦੇਖਰੇਖ ਵਿੱਚ ਜ਼ਿਲ੍ਹੇ ਭਰ ਭਾਸ਼ਾ ਉਤਸਵ ਅਧੀਨ ਵਿੱਦਿਅਕ ਪ੍ਰੋਗਰਾਮ ਕਰਵਾਏ ਗਏ । ਸਕੂਲ ਨੋਡਲ ਅਫਸਰ ਕਮਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰਾਲਾ ਵੱਲੋਂ 75 ਦਿਨਾ ਦਾ ਭਾਰਤੀ ਭਾਸ਼ਾ ਉਤਸਵ ਮਿਤੀ 28.09.23 ਤੋ ਸਕੂਲਾਂ , ਕਾਲਜਾਂ , ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਮਨਾਇਆ ਜਾ ਰਿਹਾ ਹੈ। ਮਹਾਨ ਰਾਸ਼ਟਰਵਾਦੀ ਤਮਿਲ ਕਵੀ ਸੁਬਰਮਨਿਯ ਭਾਰਤੀ ਜੋ ਕਿ ਮਹਾਕਵੀ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸਮਾਜ ਸੁਧਾਰਕ ਵੱਲੋਂ ਜਾਣੇ ਜਾਂਦੇ , ਦੀ ਜਨਮ ਜੈਯੰਤੀ ਮਿਤੀ 11 ਦਿਸੰਬਰ 2023 ਨੂੰ ਪੰਜਾਬ ਦੇ ਸਕੂਲਾਂ ਅਤੇ ਡਾਇਟਾ ਵਿੱਚ ਬਹੁ ਭਾਸ਼ਾਈ ਤਿਉਹਾਰ ਦੇ ਰੂਪ ਵਿੱਚ ਮਨਾਈ ਜਾ ਰਹੀ ਹੈ
ਉਹਨਾਂ ਦੱਸਿਆ ਕਿ ਅੱਜ ਸਕੂਲ ਵਿੱਚ ਇਸ ਮੌਕੇ ਮੈਡਮ ਲੈਕਚਰਰ ਗੁਰਜੋਤ ਕੌਰ, ਪੰਜਾਬੀ ਮਿਸਟ੍ਰੈਸ ਪੂਜਾ, ਮੈਡਮ ਰੇਨੂੰ ਵਿੱਜ ਅਤੇ ਸਟੇਟ ਅਵਾਰਡੀ ਸਾਇੰਸ ਮਿਸਟ੍ਰੈਸ ਦੀ ਗਾਇੰਡੈਸ ਵਿੱਚ ਵਿਦਿਆਰਥੀਆਂ ਵਿੱਚ ਬਹੁਭਾਸ਼ੀ ਸੁੰਦਰ ਲਿਖਾਈ ਮੁਕਾਬਲੇ, ਕੁਦਰਤ ਵਿਸ਼ੇ ਤੇ ਚਾਰਟ ਮੁਕਾਬਲੇ, ਫੂਡ ਅਤੇ ਫੈਸਟੀਵਲ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਲਿਖ ਕੇ ਪੋਸਟਰ ਮੁਕਾਬਲੇ, ਟੋਲੀਆਂ ਬਣਾ ਕੁ ਪਜਲ ਖੇਡਾ ਅਤੇ ਮੇਰੀ ਭਾਸ਼ਾ ਮੇਰਾ ਮਾਨ ਵਿਸ਼ੇ ਤੇ ਭਾਸ਼ਨ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਸਤਵਿੰਦਰ ਸਿੰਘ, ਉਪਿੰਦਰ ਸਿੰਘ
ਰੋਹਿਤ ਪੂਰੀ, ਰਾਜੀਵ ਚੋਪੜਾ, ਗੁਰਬਖਸ਼ ਸਿੰਘ,ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਪ੍ਰੀਆ ਨੀਤਾ, ਗੁਰਚਰਨ ਸਿੰਘ, ਬੇਅੰਤ ਸਿੰਘ, ਪਰਦੀਪ ਕੌਰ, ਗੀਤਾ ਸ਼ਰਮਾ, ਸੋਨੀਆ, ਬਲਤੇਜ ਕੌਰ, ਪੂਜਾ, ਕਿਰਨ , ਮਨਪ੍ਰੀਤ ਕੌਰ, ਬੁੱਧ ਸਿੰਘ ,ਨੀਤੂ ਸਿਕਰੀ, ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

एंटी क्राइम एंटी नारकोटिक इंडिया विंग की ताज होटल में हुई वार्षिक मीटिंग

Mon Dec 11 , 2023
एंटी क्राइम एंटी नारकोटिक इंडिया विंग की ताज होटल में हुई वार्षिक मीटिंग फिरोजपुर, 11 दिसंबर {कैलाश शर्मा जिला विशेष संवाददाता}= ऐंटी क्राईम ऐंटी नारकोटिक इंडिया विंग की वार्षिक मीटिंग रविवार को ताज होटल में हुई। मीटिंग की अगवाई करते हुए चेयरमैन संदीप गुलाटी और जिला प्रधान सूरज मेहत्ता ने […]

You May Like

advertisement