ਉੱਘੇ ਸਮਾਜ ਸੇਵਕ ਸ਼੍ਰੀ ਓਮ ਪ੍ਰਕਾਸ਼ ਕਟਾਰੀਆ ਦੀ ਧਰਮ ਪਤਨੀ ਕਵਿਤਾ ਕਟਾਰੀਆ ਉਰਫ ਆਗਿਆ ਰਾਣੀ ਦੇ ਅੰਤਿਮ ਅਰਦਾਸ ਅਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅੱਜ ਮਿਤੀ 25 ਫਰਵਰੀ ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧਵਨ ਕਲੋਨੀ ਫਿਰੋਜਪੁਰ ਸ਼ਹਿਰ ਵਿਖੇ ਪਾਇਆ ਜਾਵੇਗਾ

ਉੱਘੇ ਸਮਾਜ ਸੇਵਕ ਸ਼੍ਰੀ ਓਮ ਪ੍ਰਕਾਸ਼ ਕਟਾਰੀਆ ਦੀ ਧਰਮ ਪਤਨੀ ਕਵਿਤਾ ਕਟਾਰੀਆ ਉਰਫ ਆਗਿਆ ਰਾਣੀ ਦੇ ਅੰਤਿਮ ਅਰਦਾਸ ਅਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅੱਜ ਮਿਤੀ 25 ਫਰਵਰੀ ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧਵਨ ਕਲੋਨੀ ਫਿਰੋਜਪੁਰ ਸ਼ਹਿਰ ਵਿਖੇ ਪਾਇਆ ਜਾਵੇਗਾ।

ਫਿਰੋਜ਼ਪੁਰ 24 ਫਰਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਉੱਘੇ ਸਮਾਜ ਸੇਵਕ ਸ਼੍ਰੀ ਓਮ ਪ੍ਰਕਾਸ਼ ਕਟਾਰੀਆ ਦੀ ਧਰਮ ਪਤਨੀ ਕਵਿਤਾ ਕਟਾਰੀਆ ਉਰਫ ਆਗਿਆ ਰਾਣੀ ਦੇ ਅੰਤਮ ਅਰਦਾਸ ਅਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅੱਜ ਮਿਤੀ 25 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ ਵਿਖੇ ਪਾਇਆ ਜਾਵੇਗਾ। ਸ਼੍ਰੀਮਤੀ ਕਵਿਤਾ ਕਟਾਰੀਆ 22 ਫਰਵਰੀ ਨੂੰ ਆਪਣੀ ਸੰਸਾਰੀਕ ਯਾਤਰਾ ਪੂਰੀ ਕਰਦੇ ਹੋਏ ਸ੍ਰੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਕਵਿਤਾ ਕਟਾਰੀਆ ਇੱਕ ਅਧਿਆਪਕ ਸਨ ਅਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰਡ ਹੋਏ। ਦੋ ਅਕਤੂਬਰ 1957 ਨੂੰ ਜਨਮੇ ਕਵਿਤਾ ਕਟਾਰੀਆ ਬਹੁਤ ਹੀ ਮਿਲਣਸਾਰ ਸੁਭਾਅ ਦੇ ਸਨ ਅਤੇ ਧਾਰਮਿਕ ਖਿਆਲਾ ਦੇ ਸਨ। ਉਹ ਹਮੇਸ਼ਾ ਪਰਮਾਤਮਾ ਦਾ ਜਾਪ ਕਰਦੇ ਰਹਿੰਦੇ ਸਨ। ਆਪਣੇ ਪਤੀ ਸ੍ਰੀ ਓਮ ਪ੍ਰਕਾਸ਼ ਕਟਾਰੀਆ ਨਾਲ ਮੋਢੇ ਨਾਲ ਮੋਢਾ ਲਾ ਕੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਹ ਆਪਣੀ ਨੇਕ ਕਮਾਈ ਵਿੱਚੋਂ ਹਮੇਸ਼ਾ ਗਰੀਬਾਂ, ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਸਨ ਅਤੇ ਗਰੀਬਾਂ ਲਈ ਹਮੇਸ਼ਾ ਹਰੇਕ ਮਹੀਨੇ ਰਾਸ਼ਨ ਦਿੰਦੇ ਸਨ। ਕਵਿਤਾ ਕਟਾਰੀਆ ਦੇ ਪਰਲੋਕ ਗਮਨ ਕਾਰਨ ਜਿੱਥੇ ਪਰਿਵਾਰ ਨੂੰ ਉਹਨਾਂ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਉੱਥੇ ਵੱਖ-ਵੱਖ ਸੰਸਥਾਵਾਂ ਨੂੰ ਵੀ ਉਹਨਾਂ ਦੇ ਚਲੇ ਜਾਣ ਕਾਰਨ ਨਾ ਪੂਰੀ ਹੋਣ ਵਾਲੀ ਕਮੀ ਮਹਿਸੂਸ ਹੋ ਰਹੀ ਹੈ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੀਆਂ ਹਨ ਕਿ ਕਵਿਤਾ ਕਟਾਰੀਆ ਨੂੰ ਆਪਣੇ ਸ੍ਰੀ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ, ਰਿਸ਼ਤੇਦਾਰ, ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

राज्य कर्मचारी निगम अस्पताल में हैल्थ कैम्प लगाकर 74 वां स्थापना दिवस मनाया

Sun Feb 25 , 2024
दीपक शर्मा (संवाददाता) बरेली : सीबीगंज स्थित राज्य कर्मचारी निगम अस्पताल स्लीपर रोड़ सीबीगंज में हैल्थ कैम्प लगाकर 73 वां स्थापना दिवस मनाया गया।तथा दूर-दराज से पहुंचे मरीजों के खून की जांच व अन्य बीमारियों की जांच कैम्प लगाकर की गई।जानकारी के अनुसार श्रम एवं रोजगार मंत्रालय द्वारा स्थापित सीबीगंज […]

You May Like

Breaking News

advertisement