ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਫਿਰੋਜ਼ਪੁਰ ਵਿਖੇ ਮੈਗਾ ਅਧਿਆਪਕ ਮਾਪੇ ਮਿਲਣੀ ਹੋਈ ਸਫਲਤਾਪੂਰਵਕ ਸੰਪਨ

ਫਿਰੋਜਪੁਰ 16 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਸਮਾਜ ਅਤੇ ਮਾਪਿਆ ਦਾ ਅਹਿਮ ਯੋਗਦਾਨ ਹੈ ਅਤੇ ਮਾਪਿਆ ਨੂੰ ਚਾਹੀਦਾ ਹੈ ਕਿ ਉਹ ਸਮੇ ਸਮੇ ਤੇ ਆਪਣੇ ਬੱਚਿਆ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ ਤਿਆਰ ਕਰ ਸਕਣ, ਇਹ ਸ਼ਬਦ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਹੋ ਰਹੀ ਮਾਪੇ ਅਧਿਆਪਕ ਮਿਲਣੀ ਵਿੱਚ ਪ੍ਰਿੰਸੀਪਲ ਸ਼ਾਲੂ ਰਤਨ ਨੇ ਦੱਸਦਿਆਂ ਜਾਨਕਾਰੀ ਦਿੱਤੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ, ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸ. ਸ) ਫਿਰੋਜ਼ਪੁਰ ਸ. ਚਮਕੌਰ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ (ਸ. ਸ. ) ਫਿਰੋਜ਼ਪੁਰ ਸ. ਪ੍ਰਗਟ ਸਿੰਘ ਦੀ ਦੇਖ ਰੇਖ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਇੰਨਸਪਾਇਰ 3.0 ਕਰਵਾਈ ਗਈ। ਮਾਂਪੇ ਅਧਿਆਪਕ ਮਿਲਣੀ ਵਿੱਚ ਲਗਭਗ 400 ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ ਅਤੇ ਆਪਣੇ ਬੱਚੇ ਦੇ ਸਰਵਪੱਖੀ ਵਿਕਾਸ , ਸਿੱਖਿਆ ,ਸੀ ਸੀ ਈ, ਵਿਗਿਆਨ, ਖੇਡਾਂ ਆਦਿ ਵਿੱਚ ਉਹਨਾ ਦੀ ਪ੍ਰਾਪਤੀ ਬਾਰੇ ਜਾਣਕਾਰੀ ਹਾਸਿਲ ਕੀਤੀ। ਮਾਪਿਆਂ ਨੂੰ ਅਤੇ ਬੱਚਿਆਂ ਨੂੰ ਸਮਰਥ ਸਕੂਲ ਬਾਰੇ ਜਾਨਕਾਰੀ ਦਿੱਤੀ ਗਈ, ਅਤੇ ਸਰਕਾਰ ਦੀ 100% ਨਤੀਜੇ ਦੀ ਪ੍ਰਤੀਬੱਧਤਾ ਬਾਰੇ ਮਾਤਾ ਪਿਤਾ ਨਾਲ ਵਿਚਾਰ ਕੀਤਾ ਗਿਆ । ਮਾਪਿਆ ਨੂੰ ਸਕੂਲ ਵਿੱਚ ਚਲ ਰਹੇ ਹੈਲਥ ਕੇਅਰ, ਖੇਤੀਬਾੜੀ ਵਿਸ਼ਿਆ ਦੇ ਨਾਲ ਨਾਲ ਸਕੂਲ ਵਿੱਚ ਚਲ ਰਹੀ ਅਟਲ ਲੈਬ , ਈ- ਕੰਟੈੰਟ ਰਾਹੀ ਸਿੱਖਿਆ, ਵੱਖ –ਵੱਖ ਪ੍ਰਯੋਗਸ਼ਾਲਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਲਾਇਬ੍ਰੇਰੀ ਲੰਗਰ ਲਗਾਇਆ ਗਿਆ ਅਤੇ ਬਿਜ਼ਨਸ ਬਲਾਸਟਰ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ। ਆਉਣ ਵਾਲੇ ਮੇਹਮਾਨਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਸੀ । ਸਰਪੰਚ ਸਾਂਦੇ ਹਾਸ਼ਮ ਚਮਕੌਰ ਸਿੰਘ , ਚੈਅਰਮੈਨ ਇਕਬਾਲ ਸਿੰਘ ਅਤੇ ਬਾਕੀ ਸਕੂਲ ਸਟਾਫ ਸਤਵਿੰਦਰ ਸਿੰਘ, ਮੰਜੂ ਬਾਲਾ, ਦਵਿੰਦਰ ਨਾਥ, ਉਪਿੰਦਰ ਸਿੰਘ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ,ਅਨਾ ਪੂਰੀ, ਗੁਰਜੋਤ ਕੌਰ, ਸ਼ਵੇਤਾ, ਰਾਜਵਿੰਦਰ ਸਿੰਘ, ਰੋਹਿਤ ਪੁਰੀ, ਕਮਲ ਸ਼ਰਮਾ, ਗੀਤਾ ਸ਼ਰਮਾ, ਤਰਵਿੰਦਰ ਕੌਰ, ਮੋਨਿਕਾ, ਅਕਸ਼ ਕੁਮਾਰ, ਪ੍ਰਿਆਨੀਤਾ, ਰਾਜੀਵ ਚੋਪੜਾ, ਜਸਵਿੰਦਰ ਕੌਰ, ਕਿਰਨ, ਨੀਤੂ ਸੀਕਰੀ , ਗੁਰਚਰਨ ਸਿੰਘ, , ਬੇਅੰਤ ਸਿੰਘ, ਮਨਪ੍ਰੀਤ ਕੌਰ ਬੁੱਧ ਸਿੰਘ ਦਾ ਇਸ ਮੈਗਾ ਮੀਟਿੰਗ ਨੂੰ ਕਾਮਯਾਬ ਕਰਨ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आजमगढ़: अराजक तत्वों ने तोड़ी डॉ भीमराव अंबेडकर, महात्मा बुद्ध और संत रविदास की प्रतिमा

Sat Dec 16 , 2023
आजमगढ़: अराजक तत्वों ने तोड़ी डॉ भीमराव अंबेडकर, महात्मा बुद्ध और संत रविदास की प्रतिमा मौके पर सीओ सहित पुलिस फोर्स पहुंची, अज्ञात के खिलाफ मुकदमा दर्ज आजमगढ़। सिधारी थाना क्षेत्र के गोपालपुर गांव में शुक्रवार की रात में अराजकतत्वों ने डॉ भीमराव अंबेडकर, महात्मा बुद्ध और संत रविदास की […]

You May Like

advertisement