
(ਪੰਜਾਬ) ਫਿਰੋਜਪੁਰ 02 ਮਈ{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਮੇਂ ਸਮੇਂ ਤੇ ਸਮਾਜਿਕ ਗਤੀਵਿਧੀਆਂ ਕਰਦਿਆਂ ਅੱਜ ਰੋਟਰੀ ਕਲੱਬ ਫਿਰੋਜਪੁਰ ਵਲੋਂ ਰੋਟਰੀ ਭਵਨ ਵਿਖੇ ਡਿਸਟਰਿਕਟ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਪੂਰਵ ਗਵਰਨਰ ਵਿਜੇ ਅਰੋੜਾ ਅਤੇ ਪ੍ਰੇਮ ਅਗਰਵਾਲ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਨਰਲ ਕੈਟਾਗਰੀ ਦੇ 15 ਲੋੜਵੰਦ ਪਰਿਵਾਰਾਂ ਨੂੰ ਗੱਦੇ ਵੰਡੇ।
ਪਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਰੋਜੇਕਟ ਚੇਅਰਮੈਨ ਰੋਟੇਰੀਅਨ ਨਰੇਸ਼ ਮੁੰਜਾਲ ਨੇ ਕਿਹਾ ਕਿ ਇਹ ਗੱਦੇ ਵੰਡ ਪਰੋਗਰਾਮ ਸਦੇੰਸ਼ ਦਿੰਦਾ ਹੈ ਕਿ ਸਮਾਜ ਦੇ ਕਮਜ਼ੋਰ ਵਰਗਾਂ ਤਕ ਰੋਟਰੀ ਕਲੱਬ ਫਿਰੋਜਪੁਰ ਹਮੇਸ਼ਾ ਅੱਗੇ ਰਹਿੰਦਾ ਹੈ।
ਰੋਟਰੀ ਟੀਮ ਵਿੱਚ ਸਕਤਰ ਸੰਦੀਪ ਸਿੰਗਲਾਂ , ਦਿਨੇਸ਼ ਕਟਾਰੀਆ ‘ ਅਜੈ ਬਜਾਜ, ਪਰਦੀਪ ਬਿੰਦਰਾ, ਰਕੇਸ਼ ਚਾਵਲਾ, ਮਨੋਜ ਧਵਨ, ਹਰਦੀਪ ਸਿੰਘ,ਮਨਦੀਪ ਸਿੰਘ, ਸੁਖਵਿੰਦਰ ਖੰਨਾ ਆਦਿ ਹਾਜ਼ਰ ਸਨ।
ਕਲੱਬ ਦੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਅਤੇ ਡਾਕਟਰ ਸੁਰਿੰਦਰ ਸਿੰਘ ਕਪੂਰ ਨੇ ਕਿਹਾ ਕਿ ਜਿੱਥੇ ਸਰਕਾਰ ਦੀ ਪਹੁੰਚ ਨਹੀਂ ਹੁੰਦੀ ਉੱਥੇ ਰੋਟਰੀ ਕਲੱਬ ਵਰਗੀਆਂ ਐਨ ਜੀਓ ਸੰਸਥਾਵਾਂ ਪਹੁੰਚ ਕੇ ਕੰਮ ਕਰਦੀਆਂ ਹਨ। ਰੋਟਰੀ ਕਲੱਬ ਹਮੇਸ਼ਾ ਮਜ਼ਦੂਰ ਅਤੇ ਜਰੂਰਤਮੰਦ ਵਿਅਕਤੀ ਲਈ ਇਹੋ ਜਿਹੇ ਕੰਮ ਅੱਗੇ ਤੋਂ ਵੀ ਜਾਰੀ ਰੱਖੇਗਾ।

