Uncategorized

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਵਰਗੀ ਸਤਨਾਮ ਸਿੰਘ ਛਾਬੜਾ ਦੀ ਯਾਦ ਨੂੰ ਸਮਰਪਿਤ ਲਗਾਇਆ 703ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ

(ਪੰਜਾਬ) ਫਿਰੋਜ਼ਪੁਰ/ਮੱਖੂ, 11 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸੇਵੀਅਰ ਸਿੰਘ ਵੱਜੋਂ ਜਾਣੇ ਜਾਂਦੇ ਉੱਘੇ ਸਮਾਜਸੇਵੀ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਆਪਣੇ ਸੇਵਾ ਕਾਰਜਾ ਦੀ ਲੜੀ ਤਹਿਤ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਜੀ ਅਤੇ ਸਿਹਤ ਸੇਵਾਵਾਂ ਡਾਇਰੈਕਟਰ ਡਾ ਆਰ ਐਸ ਅਟਵਾਲ ਦੀ ਯੋਗ ਅਗਵਾਈ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ ਮਖੂ ਵਿਖੇ 703ਵਾਂ ਅੱਖਾਂ ਦਾ ਫਰੀ ਮੈਡੀਕਲ ਚੈੱਕਅਪ ਕੈਂਪ ਸਵਰਗੀ ਸ ਸਤਨਾਮ ਸਿੰਘ ਛਾਬੜਾ ਦੀ ਯਾਦ ਵਿੱਚ ਲਗਵਾਇਆ ਗਿਆ । ਕੈਂਪ ਦੀ ਸ਼ੁਰੂਆਤ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਕੈਂਪ ਦਾ ਰਸਮੀ ਉਦਘਾਟਨ ਜੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ,ਫਰਮਾਨ ਸਿੰਘ ਸੰਧੂ ਅਤੇ ਸਵਰਗੀ ਸਤਨਾਮ ਸਿੰਘ ਛਾਬੜਾ ਦੇ ਪਰਿਵਾਰ ਵੱਲੋਂ ਰੀਬਨ ਕੱਟ ਕੇ ਸਾਂਝੇ ਤੌਰ ਤੇ ਕੀਤਾ ਗਿਆ ।
ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਜੀਰਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ,ਸਾਬਕਾ ਵਿਧਾਇਕ ਸ ਕੁਲਬੀਰ ਸਿੰਘ ਜੀਰਾ, ਨਾਇਬ ਤਹਿਸੀਲਦਾਰ ਸ ਮਲੂਕ ਸਿੰਘ,ਬੀਕੇਯੂ ਪੰਜਾਬ ਪ੍ਰਧਾਨ ਸ ਫ਼ਰਮਾਨ ਸਿੰਘ ਸੰਧੂ ਅਤੇ ਨਗਰ ਕੌਂਸਲ ਮਖੂ ਦੇ ਪ੍ਰਧਾਨ ਸ਼੍ਰੀ ਨਰਿੰਦਰ ਮੋਹਨ ਕਟਾਰੀਆ, ਕੌਸਲਰ ਮਨਜਿੰਦਰ ਸਿੰਘ ਮਿੰਟੂ , ਕੌਸਲਰ ਸੋਰਵ ਅਹੂਜਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਨੇਕ ਉਪਰਾਲੇ ਲਈ ਆਏ ਹੋਏ ਮਹਿਮਾਨਾਂ ਵੱਲੋਂ ਡਾ ਓਬਰਾਏ ਜੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਚੱਲ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਟਰੱਸਟ ਦੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਇਸ ਮੌਕੇ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਪੱਤਰਕਾਰ ਭਾਈਚਾਰੇ ਦਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।
ਜ਼ਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ,ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਵਿੱਚ ਮੱਖੂ ਅਤੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ ਇਸ ਕੈਂਪ ਵਿੱਚ ਗੁਰੂ ਰਾਮਦਾਸ ਅੱਖਾਂ ਦਾ ਹਸਪਤਾਲ ਜੀਰਾ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਡਾ ਮਹੇਸ਼ ਜਿੰਦਲ ਅਤੇ ਡਾ ਸੁਖਜੀਵਨ ਸਿੰਘ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ ਇਸ ਕੈਂਪ ਵਿੱਚ ਚੈੱਕਅੱਪ ਦੌਰਾਨ 701 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਹਨਾ ਵਿੱਚੋ 148 ਮਰੀਜ ਅਪਰੇਸ਼ਨ ਕਰਨ ਲਈ ਯੋਗ ਪਾਏ ਗਏ ਜਿਹਨਾਂ ਦੇ ਜ਼ਰੂਰੀ ਟੈਸਟ ਕਰਨ ਉਪਰੰਤ ਅਪਰੇਸ਼ਨ ਕੀਤੇ ਜਾਣਗੇ 300 ਮਰੀਜ਼ਾਂ ਨੂੰ ਨੇੜੇ ਦੀਆਂ ਐਨਕਾਂ ਦਿੱਤੀਆਂ ਗਈਆਂ। ਕੈਂਪ ਦੌਰਾਨ ਗੁਰੂਦੁਆਰਾ ਸਾਹਿਬ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਹਰਪ੍ਰੀਤ ਸਿੰਘ ਹੈਪੀ , ਪ੍ਰਵੀਨ ਕੌਰ,ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਬਲਵਿੰਦਰ ਕੌਰ ਲਹੁਕੇ, ਇੰਚਾਰਜ ਤਲਵੰਡੀ ਭਾਈ ਮੈਡਮ ਜਸਪ੍ਰੀਤ ਕੌਰ, ਮਹਾਂਵੀਰ ਸਿੰਘ, ਸਿਟੀ ਤੇ ਛਾਉਣੀ ਇੰਚਾਰਜ ਇਸਤਰੀ ਵਿੰਗ ਤਲਵਿੰਦਰ ਕੌਰ, ਰਣਧੀਰ ਜੋਸ਼ੀ,ਜਗਸੀਰ ਸਿੰਘ, ਰਾਮ ਸਿੰਘ, ਸਤੀਸ਼ ਜੁਨੇਜਾ, ਮਨਪ੍ਰੀਤ ਸਿੰਘ, ਨਵਜੋਤ ਨੀਲੇ ਵਾਲਾ,ਰਮਨਜੋਤ ਸਿੰਘ, ਵੀਰਪਾਲ ਕੌਰ, ਗੁਰਪ੍ਰੀਤ ਸਿੰਘ ਸਿੱਧੂ, ਰਜਿੰਦਰ ਸਿੰਘ ਬੱਬੂ, ਨਰੇਸ਼ ਕੁਮਾਰ, ਜਰਨੈਲ ਸਿੰਘ ਸੰਧੂ, ਕਮਲਦੀਪ ਕੌਰ,ਭਜਨ ਸਿੰਘ ਸਮੂਹ ਪੱਤਰਕਾਰ ਭਾਈਚਾਰਾ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

Compare Listings

Title Price Status Type Area Purpose Bedrooms Bathrooms
plz call me jitendra patel