ਸ੍ਰੀ ਰਨਧੀਰ ਸ਼ਰਮਾ ਹੋਣਗੇ ਫਿਰੋਜਪੁਰ ਐਨਜੀਓ ਕੁਆਡੀਨੇਸ਼ਨ (ਬਲਾਕ) ਫਿਰੋਜਪੁਰ ਦੇ ਪ੍ਰਧਾਨ

ਸ੍ਰੀ ਰਨਧੀਰ ਸ਼ਰਮਾ ਹੋਣਗੇ ਫਿਰੋਜਪੁਰ ਐਨਜੀਓ ਕੁਆਡੀਨੇਸ਼ਨ (ਬਲਾਕ) ਫਿਰੋਜਪੁਰ ਦੇ ਪ੍ਰਧਾਨ।

ਡਾ: ਕੇ ਸੀ ਅਰੋੜਾ ਹੋਣਗੇ ਬਲਾਕ ਦੇ ਚੇਅਰਮੈਨ।

ਫਿਰੋਜਪੁਰ 15 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸੇਸ਼ ਸੰਵਾਦਦਾਤਾ}=

ਫਿਰੋਜਪੁਰ ਜਿਲਾ ਕੁਆਡੀਨੇਸ਼ਨ ਕਮੇਟੀ ਬਲਾਕ ਫਿਰੋਜਪੁਰ ਦੀ ਵਿਸ਼ੇਸ਼ ਮੀਟਿੰਗ ਪੰਡਿਤ ਬਲਵਿੰਦਰ ਪਾਲ ਸ਼ਰਮਾ ਅਤੇ ਪੰਡਿਤ ਕੈਲਾਸ਼ ਸ਼ਰਮਾ ਦੀ ਅਗਵਾਈ ਵਿੱਚ ਸ਼੍ਰੀ ਜੇਐਸ ਸੋਢੀ ਵਕੀਲ ਦੇ ਨਿਵਾਸ ਸਥਾਨ ਤੇ ਹੋਈ। ਜਿਸ ਵਿੱਚ ਸ੍ਰੀ ਪ੍ਰਵੀਨ ਖੰਨਾ ਪੂਰਵ ਪ੍ਰਧਾਨ ਅਤੇ ਮੰਗਤ ਰਾਮ ਮਾਨਕੋਟਾਲਾ ਦੇ ਅਕਾਲ ਚਲਾਣਾ ਕਰਨ ਉਪਰਾਂਤ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨਗੀ ਦੇ ਖਾਲੀ ਪਏ ਅਹੁਦੇ ਤੇ ਵਿਚਾਰ ਵਿਮਰਸ਼ ਕੀਤਾ ਗਿਆ। ਅਤੇ ਸਰਵ ਸੰਮਤੀ ਨਾਲ ਸ੍ਰੀ ਰਨਧੀਰ ਸ਼ਰਮਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਨਾਲ ਡਾ: ਕੇਸੀ ਅਰੋੜਾ ਨੂੰ (ਬਲਾਕ) ਚੇਅਰਮੈਨ ਦਾ ਪਦ ਸੌਂਪਿਆ ਗਿਆ। ਸ੍ਰੀ ਬ੍ਰਿਜ ਭੂਸ਼ਨ ਧਵਨ ਜਨਰਲ ਸਕੱਤਰ ਦਾ ਪਹਿਲਾਂ ਦੀ ਤਰ੍ਹਾਂ ਕੰਮ ਕਰਨਗੇ ਸ੍ਰੀ ਦਿਨੇਸ਼ ਬਹਿਲ ਖਜਾਨਚੀ ਦਾ ਕੰਮ ਕਰਨਗੇ। ਬਾਕੀ ਕਮੇਟੀ ਦਾ ਗਠਨ ਪ੍ਰਧਾਨ ਜੀ ਇੱਕ ਹਫਤੇ ਦੇ ਅੰਦਰ ਅੰਦਰ ਕਰਨਗੇ। ਸ੍ਰੀ ਰਨਧੀਰ ਸ਼ਰਮਾ ਅਤੇ ਡਾ: ਕੇ ਸੀ ਅਰੋੜਾ ਨੇ ਕਿਹਾ ਕਿ ਅਸੀਂ ਇਹ ਜੁੰਮੇਵਾਰੀ ਆਪਣੇ ਤਨ ਮਨ ਅਤੇ ਧਨ ਨਾਲ ਨਿਭਾਵਾਂਗੇ ਅਤੇ ਸਮਾਜ ਦੇ ਪਿਛੜੇ ਵਰਗ ਦੀ ਸਹਾਇਤਾ ਕਰਾਂਗੇ। ਉਹਨਾਂ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਸ੍ਰੀ ਬਲਵਿੰਦਰ ਪਾਲ ਸ਼ਰਮਾ, ਕੈਲਾਸ਼ ਸ਼ਰਮਾ, ਰਣਧੀਰ ਸ਼ਰਮਾ, ਡਾ: ਕੇਸੀ ਅਰੋੜਾ, ਬ੍ਰਿਜ ਭੂਸ਼ਣ ਧਵਨ, ਇੰਜੀ: ਜੇ ਐਸ ਮਾਂਗਟ ਅਤੇ ਸੁਭਾਸ਼ ਵਧਾਵਨ ਵੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਫਿਰੋਜ਼ਪੁਰ ਵਿਖੇ ਮੈਗਾ ਅਧਿਆਪਕ ਮਾਪੇ ਮਿਲਣੀ ਹੋਈ ਸਫਲਤਾਪੂਰਵਕ ਸੰਪਨ

Sat Dec 16 , 2023
ਫਿਰੋਜਪੁਰ 16 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਸਮਾਜ ਅਤੇ ਮਾਪਿਆ ਦਾ ਅਹਿਮ ਯੋਗਦਾਨ ਹੈ ਅਤੇ ਮਾਪਿਆ ਨੂੰ ਚਾਹੀਦਾ ਹੈ ਕਿ ਉਹ ਸਮੇ ਸਮੇ ਤੇ ਆਪਣੇ ਬੱਚਿਆ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ […]

You May Like

advertisement