ਸ੍ਰੀ ਵੀਰਇੰਦਰ ਅਗਰਵਾਲ, ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੈਨ ਇੰਡੀਆ ਮੁਹਿੰਮ-2024 ਦਾ ਲਿਆ ਜਾਇਜਾ

ਸ੍ਰੀ ਵੀਰਇੰਦਰ ਅਗਰਵਾਲ, ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੈਨ ਇੰਡੀਆ ਮੁਹਿੰਮ-2024 ਦਾ ਲਿਆ ਜਾਇਜਾ।

ਫਿਰੋਜ਼ਪੁਰ 12 ਫਰਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

2023 -ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀ ਦੀਆਂ ਹਦਾਇਤਾਂ ਅਨੁਸਾਰ ਹੇਠ ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਪੈਨ ਇੰਡੀਆ ਮੁਹਿੰਮ -2024 ਦਾ ਸ੍ਰੀ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਜਾਇਜਾ ਲਿਆ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਮਿਤੀ 25.01.2024 ਤੋਂ ਕੀਤੀ ਗਈ ਸੀ ਜ਼ੋ ਕਿ ਇੱਕ ਮਹੀਨਾ ਚਲਾਈ ਜਾਵੇਗੀ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ ਵੱਲੋਂ ਤਾਇਨਾਤ ਐਡਵੋਕੇਟਜ਼ ਦੁਆਰਾ ਜ਼ੇਲ੍ਹ ਵਿੱਚ ਨਾਬਾਲਗਾਂ (18 ਸਾਲ ਤੋਂ ਘੱਟ) ਦੀ ਪਛਾਣ ਕਰਨੀ ਅਤੇ ਉਹਨਾਂ ਨੂੰ ਨਾਬਾਲਗ (18 ਸਾਲ ਤੋਂ ਘੱਟ) ਪਾਏ ਜਾਣ ਤੇ ਉਹਨਾਂ ਦੀਆਂ ਦਰਖਾਸਤਾਂ ਨੂੰ ਸਬੰਧਤ ਅਦਾਲਤ ਵਿੱਚ ਦਾਇਰ ਕਰਨਾ ਹੋਵੇਗਾ। ਇਸ ਮੁਹਿੰਮ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਤਾਇਨਾਤ ਵੱਖ-ਵੱਖ ਟੀਮਾਂ ਵੱਲੋਂ ਜ਼ੇਲ੍ਹ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜੱਜ ਸਾਹਿਬ ਵੱਲੋਂ ਇਸ ਮੁਹਿੰਮ ਦਾ ਜਾਇਜਾ ਲਿਆ ਗਿਆ ਅਤੇ ਦੱਸਿਆ ਕਿ ਕੋਈ ਵੀ ਕੈਦੀ/ਹਵਾਲਾਤੀ ਜਿਸ ਦੀ ਉਮਰ ਘਟਨਾ ਵੇਲੇ ਜਾਂ ਉਸ ਉੱਪਰ ਮੁਕੱਦਮਾ ਦਰਜ ਹੋਣ ਵੇਲੇ 18 ਸਾਲ ਤੋਂ ਘੱਟ ਪਾਈ ਜਾਂਦੀ ਹੈ ਤਾਂ ਉਹ ਹੱਕਦਾਰ ਹੈ ਕਿ ਆਪਣੀ ਦਰਖਾਸਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਜ਼ੇਲ੍ਹ ਸੁਪਰਡੈਂਟ, ਲੀਗਲ ਏਡ ਡਿਫੈਂਸ ਕਾਊਂਸਲਜ਼ ਜਾਂ ਫਿਰ ਲੀਗਲ ਏਡ ਕਲੀਨਿਕ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਤਾਇਨਾਤ ਪੈਰਾ ਲੀਗਲ ਵਲੰਟੀਅਰ ਨੂੰ ਆਪਣੀ ਦਰਖਾਸਤ ਪੇਸ਼ ਕਰ ਸਕਦਾ ਹੈ। ਉਸ ਦੀ ਦਰਖਾਸਤ ਸਬੰਧਤ ਅਦਾਲਤ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਰਾਹੀਂ ਲਗਾਈ ਜਾਵੇਗੀ ਅਤੇ ਜੇਕਰ ਉਹ ਨਾਬਾਲਗ (18 ਸਾਲ ਤੋਂ ਘੱਟ) ਪਾਇਆ ਜਾਂਦਾ ਹੈ ਤਾਂ ਉਸ ਨੂੰ ਚਾਈਲਡ ਕੇਅਰ ਹੋਮ ਵਿੱਚ ਸ਼ਿਫਟ ਕੀਤਾ ਜਾਵੇਗਾ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

लगातार तीसरी बार मोदी की सरकार बनाने के लिए हम लोग कृत संकल्पित हैं-  मोहन यादव

Tue Feb 13 , 2024
▶️ पूरे देश को लीड कर रहा उत्तर प्रदेश, राम मंदिर से पीएम मोदी ने जनता का दिल जीता – एमपी CM मोहन यादव 🌐 मध्य प्रदेश के मुख्यमंत्री मोहन यादव ने आजमगढ़ में पांच लोकसभा क्षेत्र के नेताओं कार्यकर्ताओं के साथ की बैठक, कहा तीसरी बार बनेगी मोदी सरकार […]

You May Like

Breaking News

advertisement