Uncategorized
ਸੀਨੀਅਰ ਸਿਟੀਜਨ ਫੋਰਮ ਕਾਰਜਕਰਨੀ ਦੀ ਮੀਟਿੰਗ ਬਾਗਬਾਨ ਕੰਪਲੈਕਸ, ਫਿਰੋਜਪੁਰ ਸ਼ਹਿਰ ਵਿਖੇ ਪ੍ਰਧਾਨ ਜੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੀਨੀਅਰ ਸਿਟੀਜਨ ਅਤੇ ਫਿਰੋਜਪੁਰ ਵਾਸੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ

(ਪੰਜਾਬ) ਫਿਰੋਜਪੁਰ 12 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸੀਨੀਅਰ ਸਿਟੀਜਨ ਫੋਰਮ ਕਾਰਜਕਾਰਨੀ ਦੀ ਮੀਟਿੰਗ ਬਾਗਬਾਨ ਕੰਪਲੈਕਸ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਹੋਈ, ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਨੀਅਰ ਸਿਟੀਜਨ ਫੋਰਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਮੈਬਰ ਸਾਹਿਬਾਨ ਵਿੱਚ ਇਕ ਸੁਰਤਾ, ਜਬਤਾ ਕਾਇਮ ਰੱਖਣਾ , ਅਨੁਸ਼ਾਸਨ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਲੰਮੇ ਸਮੇਂ ਤੋਂ ਮੀਟਿੰਗ ਵਿੱਚ ਹਾਜਰ ਨਾਂ ਹੋਣ ਵਾਲੇ ਸਾਥੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ ਜਾਵੇ , ਸਬ ਕਮੇਟੀਆਂ ਦੇ ਜੁੰਮੇ ਲਗਾਏ ਕੰਮਾਂ ਦੀ ਵਿਉਂਤ ਬੰਦੀ ਕੀਤੀ ਜਾਵੇ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਕੇ ਸ਼ਹਿਰ ਦੀਆਂ ਸੜਕਾਂ, ਸੀਵਰੇਜ ਸਿਸਟਮ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦਾ ਹੱਲ ਕਰਵਾਇਆ ਜਾਵੇ।
ਇਹ ਵੀ ਫੈਂਸਲਾ ਲਿਆ ਗਿਆ ਕਿ ਸਾਰੇ ਮੈਬਰ ਸਾਹਿਬਾਨ ਮੈਬਰ ਸ਼ਿਪ ਅਤੇ ਹੜ ਪੀੜਤਾਂ ਸਬੰਧੀਂ ਮਦੱਦ ਲਈ ਆਪਣਾ ਯੋਗਦਾਨ ਜ਼ਲਦੀ ਤੋਂ ਜਲਦੀ ਕੈਸ਼ੀਅਰ ਸਾਹਿਬ ਕੋਲ ਜਮਾਂ ਕਰਵਾਉਣ। ਇਹ ਫੈਂਸਲਾ ਲਿਆ ਗਿਆ ਕਿ ਫੋਰਮ ਦੀ ਜਨਰਲ ਮੀਟਿੰਗ ਮਿਤੀ 19/10/2025 ਦਿਨ ਐਤਵਾਰ ਸਵੇਰੇ 11-30 ਵਜੇ ਬਾਗਬਾਨ ਕੰਪਲੈਕਸ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਹੋਵੇਂਗੀ।
ਇਸ ਸਮੇਂ ਸ਼੍ਰੀ ਤਿਲਕ ਰਾਜ ਏਰੀ, ਸ਼੍ਰੀ ਡੀ ਆਰ ਗੋਇਲ,, ਵਿਨੋਦ ਕੁਮਾਰ ਗੋਇਲ, ਸਤੀਸ਼ ਪੂਰੀ, ਦੇਸ਼ ਬੰਧੂ ਤੁਲੀ, ਡਾਕਟਰ ਸੁਰਿੰਦਰ ਸਿੰਘ, ਪ੍ਰੋਫੈਸਰ ਗੁਰਦੇਵ ਸਿੰਘ, ਮੁਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਅਵਤਾਰ ਸਿੰਘ ਭੋਲਾ ਪ੍ਰੇਮ ਚੰਦ, ਅਸ਼ੋਕ ਕਾਪਾਹੀ, ਰਾਕੇਸ਼ ਸ਼ਰਮਾ, ਸੁਰਿੰਦਰ ਬੇਰੀ ਬਲਦੇਵ ਸਚਦੇਵਾ, ਸ਼ਿਵ ਕੁਮਾਰ, ਸ਼ਾਮ ਲਾਲ ਗੱਖੜ, ਚਰਨਜੀਤ ਮਹਾਜਨ ਪਰਵੇਸ਼ ਕੁਮਾਰ, ਯੋਗਿੰਦਰ ਨਾਥ ਕੱਕੜ, ਐਸ ਪੀ ਖੇੜਾ ਹੁਕਮ ਚੰਦ ਪਰਵੀਨ ਕੁਮਾਰ, ਮਨੋਹਰ ਲਾਲ ਆਦਿ ਨੇ ਸੰਬੋਧਨ ਕੀਤਾ।