ਖੂਨ ਦਾਨ ਜਿੰਦਗੀਆਂ ਬਚਾ ਸਕਦਾ ਹੈ – ਐਸ ਐਸ ਪੀ

ਖੂਨ ਦਾਨ ਜਿੰਦਗੀਆਂ ਬਚਾ ਸਕਦਾ ਹੈ – ਐਸ ਐਸ ਪੀ
ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਅਤੇ ਰੋਟਰੀ ਕਲੱਬ ਫਿਰੋਜ਼ਪੁਰ ਗੋਲਡ ਵੱਲੋ ਫਿਰੋਜਪੁਰ ਪੁਲਿਸ ਅਤੇ ਅਨਿਲ ਬਾਗ਼ੀ ਹਸਪਤਾਲ ਦੇ ਸਹਿਯੋਗ ਨਾਲ ਇੱਕ ਮੈਗਾ ਖੂਨ ਦਾਨ ਕੈਂਪ ਅਤੇ ਫ੍ਰਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ 45 ਲੋਕਾਂ ਨੇ ਆਪਣੇ ਖੂਨ ਦਾ ਦਾਨ ਕੀਤਾ
(ਪੰਜਾਬ) ਫਿਰੋਜਪੁਰ 01 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਇਸ ਕੈਂਪ ਵਿੱਚ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਅਤੇ ਡਿਸਟਿਕ ਗਵਰਨਰ ਨਾਮਨੀ ਐਸ ਐਸ ਵਿਸ਼ਿਸ਼ਟ ਮੁੱਖ ਮਹਿਮਾਨ ਤੇ ਤੌਰ ਅਤੇ ਡਾ. ਕਮਲ ਬਾਗੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਆਪਣੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ ਜੋ ਨਾ ਜਾਣੇ ਕਿੰਨੇ ਹੀ ਲੋਕਾਂ ਦੀ ਜਾਣ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਸੋ ਸਾਨੂੰ ਇਸ ਵੱਲ ਪਹਿਲਕਦਮੀ ਕਰਨੀ ਚਾਹੀਦੀ ਹੈ । ਫਿਰੋਜਪੁਰ ਦੇ ਪੁਲਿਸ ਕਰਮਚਾਰੀ ਵੀ ਇਸ ਪੁੰਨ ਦੇ ਕੰਮ ਵਿੱਚ ਅੱਗੇ ਆਏ ਅਤੇ ਖੂਨ ਦਾਨ ਕੀਤਾ। ਰੋਟਰੀ ਮੈਬਰਾਂ ਨੇ ਡਿਸਟਿਕ 3090 ਦੇ ਨਵੇ ਚੁਣੇ ਡਿਸਟਿਕ ਗਵਰਨਰ ਸ਼ਿਵ ਸ਼ੰਕਰ ਵਿਸ਼ਿਸ਼ਟ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ । ਉਹਨਾਂ ਨੂੰ ਆਉਣ ਵਾਲੇ ਸਾਲਾ ਵਿੱਚ ਸਮਾਜ ਸੇਵਾ ਦੀ ਨਵੀ ਮਿਸਾਲ ਪੈਦਾ ਕਰਨ ਲਈ ਪ੍ਰੇਰਿਤ ਕੀਤਾ । ਪ੍ਰਧਾਨ ਰਾਹੁਲ ਕੱਕੜ , ਸਹਾਇਕ ਗਵਰਨਰ ਕਮਲ ਸ਼ਰਮਾ , ਸਕੱਤਰ ਹਰਵਿੰਦਰ ਘੱਈ ਅਤੇ ਪ੍ਰੋਜੈਕਟ ਕੋਆਰਡੀਨੇਟਰ ਸਮਾਜ ਸੇਵੀ ਵਿਪੁੱਲ ਨਾਰੰਗ ਅਤੇ ਕੋਆਡਰੀਨੇਟਰ ਰਾਕੇਸ਼ ਮੌਗਾ ਨੇ ਦੱਸਿਆ ਕਿ ਬਾਗੀ ਹਸਪਤਾਲ ਦੇ ਬਲੱਡ ਬੈਂਕ ਦੀ ਮੱਦਦ ਨਾਲ ਲਗਾਏ ਇਸ ਕੈਂਪ ਵਿੱਚ ਕਰੀਬ 45 ਲੋਕਾਂ ਨੇ ਖੂਨਦਾਨ ਕੀਤਾ ਅਤੇ ਡਾ. ਤਜਿੰਦਰ ਭੱਲਾ ਅਤੇ ਡਾ. ਸੁਦੇਸ਼ ਕੁਮਾਰ ਵੱਲੋਂ ਲਗਾਏ ਮੈਡੀਕਲ ਕੈਂਪ ਵਿੱਚ 125 ਤੋਂ ਵੱਧ ਲੋਕਾਂ ਨੇ ਚੈੱਕਅੱਪ ਕਰਵਾਇਆ। ਇਸ ਮੋਕੇ ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ, ਦਸ਼ਮੇਸ਼ ਸਿੰਘ ਸੇਠੀ, ਗੁਲਸ਼ਨ ਸਚਦੇਵਾ, ਨਰਿੰਦਰ ਕੱਕੜ, ਹੈਮੰਤ ਗੁਪਤਾ , ਮੈਡਮ ਮੋਨਿਕਾ ਕੱਕੜ, ਰੇਨੂੰ ਘਈ , ਨਿਤੀਮਾ ਗੋਇਲ, ਸ਼ਿਵਰਾਜ ਮੌਗਾ ਅਤੇ ਸ਼ੁਸ਼ੀਲ ਕੁਮਾਰ ਆਦਿ ਹਾਜਰ ਸਨ ।