ਖੂਨ ਦਾਨ ਮਹਾ ਕਲਿਆਣ, ਖੂਨ ਦਾਨ ਕਰਨ ਨਾਲ ਕਿਸੇ ਇਨਸਾਨੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਬ੍ਰਹਮਾ ਕੁਮਾਰੀ ਆਸ਼ਰਮ ਵਿਖੇ 24 ਅਗਸਤ 2025 ਦਿਨ ਐਤਵਾਰ ਨੂੰ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ

(ਪੰਜਾਬ) ਫਿਰੋਜਪੁਰ 22 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਖੂਨ ਦਾਨ ਮਹਾ ਕਲਿਆਣ ਬ੍ਰਹਮਾ ਕੁਮਾਰੀ ਆਸ਼ਰਮ ਫਿਰੋਜ਼ਪੁਰ ਸ਼ਹਿਰ ਵੱਲੋਂ 24 ਅਗਸਤ 2025 ਦਿਨ ਐਤਵਾਰ ਨੂੰ ਵਿਸ਼ਵ ਭਾਈਚਾਰਾ ਦਿਵਸ ਮੌਕੇ ਰਾਜ ਯੋਗਨੀ ਦਾਦੀ ਪ੍ਰਕਾਸ਼ ਮਨੀ ਜੀ ਦੀ 18ਵੀਂ ਬਰਸੀ ਦੇ ਮੌਕੇ ਤੇ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬ੍ਰਹਮਾ ਕੁਮਾਰੀ ਸੈਂਟਰ ਫਿਰੋਜ਼ਪੁਰ ਦੇ ਇੰਚਾਰਜ ਬੀ ਕੇ ਸਰਮਿਸਟਾ ਦੀਦੀ ਜੀ ਨੇ ਦੱਸਿਆ ਕਿ ਖੂਨ ਦਾਨ ਕਰਨ ਨਾਲ ਕਿਸੇ ਇਨਸਾਨੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਪਰਜਾਪਤੀ ਬ੍ਰਹਮਾ ਕੁਮਾਰੀ ਈਸ਼ਵਰੀਅ ਵਿਸ਼ਵ ਵਿਦਿਆਲਿਆ ਮਾਉਟ ਆਬੂ ਹੈਡ ਕੁਆਰਟਰ ਵੱਲੋਂ ਪੂਰੇ ਭਾਰਤ ਵਰਸ਼ ਵਿੱਚ ਵੱਖ ਵੱਖ ਸਥਾਨਾਂ ਤੇ 22 ਅਗਸਤ ਤੋਂ 25 ਅਗਸਤ 2025 ਤੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਸੰਸਥਾ ਨਾਲ ਜੂੜੇ ਸ਼ਹਿਰ ਨਿਵਾਸੀਆਂ ਨੂੰ ਅਤੇ ਜੋ ਖੂਨ ਦਾਨ ਦੇਣਾ ਚਾਹੁੰਦੇ ਹਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸਥਾਨਕ ਬ੍ਰਹਮਾ ਕੁਮਾਰੀ ਆਸ਼ਰਮ ਨਜ਼ਦੀਕ ਜੋਸ਼ੀ ਪੈਲਸ ਯੂਰੋ ਕਿਡਸ ਸਕੂਲ ਨੇੜੇ, ਧਵਨ ਕਲਾਉਨੀ ਫਿਰੋਜਪੁਰ ਸ਼ਹਿਰ ਵਿਖੇ ਇਸ ਕੈਂਪ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਖੁਦ ਖੂਨ ਦਾਨ ਕਰਨ ਅਤੇ ਹੋਰਾਂ ਨੂੰ ਵੀ ਖੂਨ ਦਾਨ ਕਰਾਉਣ ਦੇ ਭਾਗੀਦਾਰ ਅਤੇ ਕਿਸਮਤ ਵਾਲੇ ਬਣਾਈਏ।




