ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਲੈਪ ਲਾਈਟਨਿੰਗ ਤੇ ਓਥ ਸੈਰਾਮਣੀ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਉਮੇਸ਼ ਭਾਈ ਪਟੇਲ ਐਮਪੀ ਆਫ ਦਮਨ ਅਤੇ ਡੀਆਈਯੂ ਨੇ ਕੀਤੀ ਸ਼ਿਰਕਤ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਲੈਪ ਲਾਈਟਨਿੰਗ ਤੇ ਓਥ ਸੈਰਾਮਣੀ ਕਰਵਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਉਮੇਸ਼ ਭਾਈ ਪਟੇਲ ਐਮਪੀ ਆਫ ਦਮਨ ਅਤੇ ਡੀਆਈਯੂ ਨੇ ਕੀਤੀ ਸ਼ਿਰਕਤ।
(ਪੰਜਾਬ)ਫਿਰੋਜਪੁਰ 12 ਫਰਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ,ਸੋਡੇ ਵਾਲਾ, ਫਿਰੋਜਪੁਰ ਵਿਖੇ ਲੈਪ ਲਾਇਟਾਨਿੰਗ ਤੇ ਔਥ ਸੈਰਮਣੀ ਕਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋ ਸ਼੍ਰੀ ਉਮੇਸ਼ ਭਾਈ ਪਟੇਲ ਐਮ ਪੀ ਆਫ ਦਮਨ ਅਤੇ ਡੀਆਈਯੂ ਨੇ ਸ਼ਿਰਕਤ ਕੀਤੀ। ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ (ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਸੋਡੇ ਵਾਲਾ, ਫਿਰੋਜਪੁਰ) ਯੁਗੇਸ਼ ਬਾਂਸਲ ਅਤੇ ਸਟਾਫ ਵੱਲੋਂ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ । ਸ਼੍ਰੀ ਉਮੇਸ਼ ਭਾਈ ਪਟੇਲ ਵੱਲੋਂ ਲੈਪ ਲਾਇਟਾਨਿੰਗ ਕਰਵਾਈ ਗਈ ਅਤੇ ਇਸ ਦੇ ਮਹੱਤਵ ਬਾਰੇ ਦੱਸਿਆ ਗਿਆ ਏਐਨਐਮ ,ਜੀਐਨਐਮ ਬੀਐਸਸੀ (ਨਰਸਿੰਗ) ਅਤੇ ਪੋਸਟ ਬੇਸਿਕ ਬੀਐਸਸੀ (ਨਰਸਿੰਗ) ਦੇ ਵਿਦਿਆਥੀਆਂ ਨੂੰ ਫਲੋਰੈੱਸ ਨਾਈਟਨਗੇਲ ਸ਼ਪਤ ਕਰਵਾਈ ਗਈ। ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ ਪ੍ਰਿੰਸੀਪਲ ਡਾ: ਮਨਜੀਤ ਕੋਰ ਸਲਵਾਨ ਵੱਲੋਂ ਬੱਚਿਆਂ ਨੂੰ ਲੈਪ ਲਾਇਟਾਨਿੰਗ ਅਤੇ ਫਲੋਰੈੱਸ ਨਾਈਟਨਗੇਲ ਦਾ ਨਰਸਿੰਗ ਦੇ ਕਿੱਤੇ ਵਿੱਚ ਕੀ ਮਹੱਤਵ ਹੈ ਇਸ ਬਾਰੇ ਚਾਨਣਾ ਪਾਇਆ ਗਿਆ । ਇਸ ਪ੍ਰੋਗਰਾਮ ਵਿੱਚ ਸ਼੍ਰੀ ਉਮੇਸ਼ ਭਾਈ ਪਟੇਲ ਜੀ ਵੱਲੋਂ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਗਿਆ ਕਿ ਨਰਸਿੰਗ ਇੱਕ ਅਜਿਹਾ ਨੋਬਲ ਪ੍ਰੋਫੈਸ਼ਨ ਹੈ ਜਿਸ ਵਿੱਚ ਤੁਸੀ ਕੰਮ ਦੇ ਨਾਲ ਨਾਲ ਸੇਵਾ ਵੀ ਕਰਦੇ ਹੋ ਅਤੇ ਲੋਕਾਂ ਦੀਆਂ ਦੁਆਵਾਂ ਵੀ ਲੈਂਦੇ ਹੋ। ਉਹਨਾਂ ਵੱਲੋਂ ਸਾਰੇ ਵਿਦਿਆਰਥੀਆਊ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਮੇਸ਼ ਜੀ ਵੱਲੋ ਕਾਲਜ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਹੋਣ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ। ਜਿਸ ਨਾਲ ਅਸੀ ਸ਼ਹੀਦਾ ਦੇ ਨਾਮ ਨੂੰ ਅਮਰ ਰੱਖ ਸਕਦੇ ਹਾਂ। ਇਸ ਮੌਕੇ ਡਾਂ ਐੱਸ ਕੇ ਸੋਨਕਰ ਕਮਾਂਡੈਂਟ ਅਫੀਸਰ ਸੀਮਾ ਸੁਰੱਖਿਆ ਬਲ, ਡਾਂ ਸਤਿੰਦਰ ਸਿੰਘ(ਨੈਸ਼ਨਲ ਐਵਰਡੀ), ਕੁਲਦੀਪ ਗੱਖੜ, ਪਵਨ ਕਾਲੀਆ, ਰਾਜੂ ਖੱਟਰ, ਐੱਨ ਕੇ ਛਾਬੜਾ, ਰਜਿੰਦਰ ਦੁੱਗਲ, ਰਾਜ ਕੁਮਾਰ ਕੱਕਰ, ਮਾਨਵ ਜਿੰਦਲ, ਡਾਂ ਬੰਨੀ ਨੰਦਾ, ਸ. ਬਲਵੰਤ ਸਿੰਘ, ਸ.ਉਪਕਾਰ ਸਿੰਘ, ਅਤੇ ਕਾਲਜ ਦਾ ਸਟਾਫ ਸ਼ਰਨਜੀਤ ਕੌਰ , ਸੁੱਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਯਮਖਮ ਦੇਵੀ, ਅੰਜਨੀ , ਇੰਦਰਜੀਤ ਕੌਰ, ਅਮਨਦੀਪ ਕੌਰ, ਸੰਜਵੀਨੀ, , ਖੁਸ਼ਪਾਲ ਕੌਰ ਸੰਤੋਸ਼ ਰਾਣੀ, ਅਮਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, , ਸੰਗੀਤਾ ਹਾਂਡਾ , ਗੁਰਮੀਤ ਕੌਰ, ਮਨਪ੍ਰੀਤ ਕੌਰ, ਕੋਮਲਜੀਤ ਕੌਰ, ਮੁਸਕਾਨ, ਪ੍ਰਯਿੰਕਾ, ਬਾਸਿਤ ਸਯਦ ਖਾਨ, ਰਮਨਦੀਪ ਸਿੰਘ, ਬਲਵਿੰਦਰ ਕੌਰ,ਚਰਨਜੀਤ ਕੌਰ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਹੋਏ।