Uncategorized
ਤਿੰਨ ਰੋਜ਼ਾ ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ

ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ:ਡੀ ਈ ਓ ਮੁਨੀਲਾ ਅਰੋੜਾ
(ਪੰਜਾਬ) ਫਿਰੋਜ਼ਪੁਰ 11 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਫਿਰੋਜ਼ਪੁਰ ਜ਼ਿਲੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮੁਨੀਲਾ ਅਰੋੜਾ ਅਤੇ ਉਪ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਆਪਣੀਆਂ ਅਮਿੱਟ ਯਾਦਾਂ ਛੱਡਦੀ ਸੰਪੰਨ ਹੋਈ। ਇਹਨਾਂ ਪ੍ਰਦਰਸ਼ਨੀਆਂ ਦੌਰਾਨ ਵੱਖ-̲ਵੱਖ ਸਮੇਂ ਉੱਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮੁਨੀਲਾ ਅਰੋੜਾ ਵੱਖ-̲ਵੱਖ ਸਮੇਂ ਉੱਤੇ ਜ਼ਿਲਾ ਸਿੱਖਿਆ ਅਫਸਰ ਮੈਡਮ ਮੁਨੀਲਾ ਅਰੋੜਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਆਪਣੇ ਵਿਚਾਰ ਰੱਖਦੇ ਹੋਏ ਮੈਡਮ ਮੁਨੀਲਾ ਅਰੋੜਾ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ ਉਪਜਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਕੁਝ ਕਰਕੇ ਸਿੱਖਣ ਲਈ ਪ੍ਰੇਰਿਤ ਕਰਦੇ ਹਨ ਇਸ ਮੌਕੇ ਉੱਤੇ ਬੋਲਦੇ ਹੋਏ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਅਰਵਿੰਦ ਧਵਨ ਨੇ ਕਿਹਾ ਅਜਿਹੀਆਂ ਵਿਗਿਆਨ ਪ੍ਰਦਰਸ਼ਨੀਆਂ ਹੀ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਦੀਆਂ ਹਨ ਇਸ ਮੌਕੇ ਉੱਤੇ ਬੋਲਦੇ ਹੋਏ ਬੀਐਨਓ ਮੈਡਮ ਰੁਪਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਵਿਗਿਆਨ ਪ੍ਰਦਰਸ਼ਨੀਆਂ ਜਿੱਥੇ ਵਿਦਿਆ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਬਹੁਤ ਕੁੱਝ ਨਵਾਂ ਕਰਨ ਲਈ ਪ੍ਰੇਰਦੀਆਂ ਹਨ। ਇਸ ਮੌਕੇ ਉੱਤੇ ਬੋਲਦੇ ਹੋਏ ਡੀਆਰਸੀ ਦਿਨੇਸ਼ ਚੌਹਾਨ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਯੋਗੀ ਯੋਗਤਾਵਾਂ ਪੈਦਾ ਕਰਨ ਵਿੱਚ ਸਹਾਈ ਹੁੰਦੀਆਂ ਹਨ ਵਰਣਨ ਯੋਗ ਹੈ ਕਿ ਤਿੰਨ ਦਿਨ ਚੱਲੀ ਵਿਗਿਆਨ ਪ੍ਰਦਰਸ਼ਨੀ ਵਿੱਚ ਐਲੀਮੈਂਟਰੀ ਵਿਭਾਗ ਛੇਵੀਂ ਤੋਂ ਅੱਠਵੀਂ ਹਾਈ ਵਿਭਾਗ ਨੌਵੀਂ ਅਤੇ ਦਸਵੀਂ ਸੀਨੀਅਰ ਸਕੈਂਡਰੀ ਵਿਭਾਗ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਵੱਖ-̲ਵੱਖ ਸੱਤ ਸਬ ਥੀਮ ਵਿੱਚ ਭਾਗ ਲਿਆ ਪਹਿਲਾ ਸਬ ਥੀਮ ਟਿਕਾਊ ਖੇਤੀਬਾੜੀ ਵਿੱਚ ਵੰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਾਈ ਫੇਮੇ ਕੀ ਦੂਸਰਾ ਸਭ ਥੀਮ ਫਾਲਤੂ ਪਦਾਰਥ ਪ੍ਰਬੰਧਨ ਅਤੇ ਪਲਾਸਟਿਕ ਦੇ ਬਦਲਾਅ ਵਿੱਚੋਂ ਤਨਿਸ਼ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਾਈ ਫੇਮੇ ਕੀ ਤੀਸਰਾ ਸਭ ਥੀਮ ਪ੍ਰਦੂਸ਼ਣ ਮੁਕਤ ਊਰਜਾ ਵਿੱਚੋਂ ਟੀਸ਼ਾ ਸਰਕਾਰੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਗੁੱਦਰ ਢੰਡੀ ਚੌਥਾ ਸਭ ਥੀਮ ਇਮਰਜਿੰਗ ਟੈਕਨੋਲੋਜੀ ਵਿੱਚੋਂ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਾਈਫੇਮੇ ਕੀ ਪੰਜਵਾਂ ਸਭ ਥੀਮ ਰੀਕ੍ਰੀਏਸ਼ਨਲ ਮੈਥਮੈਟਿਕਲ ਮਾਡਲਿੰਗ ਵਿੱਚੋਂ ਕੋਮਲਜੀਤ ਕੌਰ ਸਕੂਲ ਆਫ ਐਮੀਨੈਂਸ ਮਮਦੋਟ ਛੇਵਾਂ ਸਭ ਥੀਮ ਸਿਹਤ ਅਤੇ ਸਫਾਈ ਵਿੱਚੋਂ ਕੋਮਲਪ੍ਰੀਤ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਸੱਤਵਾਂ ਸਭ ਥੀਮ ਪਾਣੀ ਦੀ ਸੰਭਾਲ ਅਤੇ ਪ੍ਰਬੰਧ ਵਿੱਚ ਕਮਲਜੀਤ ਸਿੰਘ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਹਿਕ ਗੁਜਰਾਂ ਨੇ ਪਹਿਲਾ ਪਹਿਲਾ ਸਥਾਨ ਹਾਸਲ ਕੀਤਾ ਹਰੇਕ ਸਭ ਥੀਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3100 ਰੂਪਏ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2100 ਰੂਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1100 ਰੂਪਏ ਦੇ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਸੱਤ ਸਭ ਥੀਮਾਂ ਵਿੱਚ ਵਿਦਿਆਰਥੀਆਂ ਨੇ ਵੱਖ-̲ਵੱਖ ਪ੍ਰਕਾਰ ਦੇ ਮਾਡਲ ਬਣਾ ਕੇ ਲਿਆਂਦੇ ਅਤੇ ਉਨ੍ਾਂ ਦੇ ਨਿਰਮਾਣ ਅਤੇ ਕਾਰਜ ਵਿਧੀ ਬਾਰੇ ਚਾਨਣਾ ਪਾਇਆ ਜੱਜ ਸਾਹਿਬਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਗਾਇਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਤੀਸਰੇ ਦਿਨ ਜੱਜ ਦੀ ਭੂਮਿਕਾ ਸ੍ਰੀ ਕਮਲ ਸ਼ਰਮਾ ਮੈਂਟਰ ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਸ੍ਰੀ ਰਾਕੇਸ਼ ਕੁਮਾਰ ਲੈਕਚਰਾਰ ਭੌਤਿਕ ਵਿਗਿਆਨ ਅਤੇ ਹਰਜਿੰਦਰ ਸਿੰਘ ਲੈਕਚਰਾਰ ਜੀਵ ਵਿਗਿਆਨ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਸਕੂਲ ਮੁਖੀ ਮੈਡਮ ਪ੍ਰਵੀਨ ਬਾਲਾ ਜੀ ਨੇ ਬਹੁਤ ਹੀ ਸੁਚੱਜੇ ਪ੍ਰਬੰਧ ਕਰਵਾਏ ਉਨਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵਿਭਾਗੀ ਕਾਰਜਾਂ ਲਈ ਹਮੇਸ਼ਾ ਵੱਧ ਚੜ ਕੇ ਸਹਿਯੋਗ ਕਰਦੀ ਰਹੇਗੀ ਇੱਥੇ ਵਰਣਨਯੋਗ ਹੈ ਕਿ ਡੀਆਰਸੀ ਦਿਨੇਸ਼ ਚੌਹਾਨ ਅਤੇ ਬੀ ਆਰਸੀ ਗੁਰਪ੍ਰੀਤ ਸਿੰਘ ਅਮਿਤ ਆਨੰਦ ਪ੍ਰਵੀਨ ਕੁਮਾਰ ਗੁਰਦੇਵ ਸਿੰਘ ਇੰਦਰਪਾਲ ਸਿੰਘ ਕਮਲ ਵਧਵਾ ਵਿਸ਼ਾਲ ਗਾਂਧੀ ਅਨਮੋਲ ਰਤਨ ਨੇ ਸਾਰੇ ਪ੍ਰਬੰਧਾਂ ਨੂੰ ਬਹੁਤ ਹੀ ਜਿੰਮੇਵਾਰੀ ਨਾਲ ਨਿਭਾਇਆ




