ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਅਤੇ ਗਰੁੱਪ ਮੈਂਬਰਾਂ ਵੱਲੋਂ ਸ੍ਰੀ ਬਾਲ ਗੋਪਾਲ ਗਉਸ਼ਾਲਾ ਜੀਰਾ ਗੇਟ ਫਿਰੋਜਪੁਰ ਵਿਖੇ ਪੰਡਿਤ ਅਸ਼ਵਨੀ ਦੇਵਗਨ ਦੀ ਦੇਖ ਰੇਖ ਵਿੱਚ ਇਕ ਵਿਸ਼ੇਸ਼ ਗਊ ਪੂਜਾ ਸਮਾਰੋਹ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜਪੁਰ 30 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦ ਦਾਤਾ}=
ਸ਼੍ਰੀ ਕ੍ਰਿਸ਼ਨ ਗੋਪਾਲ ਅਸ਼ਟਮੀ ਦੇ ਸ਼ੁੱਭ ਮੌਕੇ ਤੇ ਸਮਾਜ ਸੇਵੀ ਧਰਮਪਾਲ ਬਾਸਲ(ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋ ਸ਼੍ਰੀ ਬਾਲ ਗੌਪਾਲ ਗਾਊਸ਼ਾਲਾ ਜੀਰਾ ਗੇਟ ਫਿਰੋਜਪੁਰ ਵਿਖੇ ਪੰਡਿਤ ਸ਼੍ਰੀ ਅਸ਼ਵਨੀ ਦੇਵਗਨ ਦੀ ਦੇਖ ਰੇਖ ਵਿੱਚ ਇਕ ਵਿਸ਼ੇਸ਼ ਗਉ ਪੂਜਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਤੇ ਪਵਿੱਤਰ ਕਾਰਜ ਵਿੱਚ ਵੱਡੀ ਗਿਣਤੀ ਵਿੱਚ ਭਗਤ ਜਨਾਂ, ਸਮਾਜ ਸੇਵਕਾਂ, ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਗਉ ਮਾਤਾ ਦੀ ਆਰਾਧਨਾ ਕਰਦੇ ਹੋਏ ਗਉ ਸੇਵਾ ਦਾ ਸੰਕਲਪ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਵੇਦਿਕ ਮੰਤਰ ਉਚਾਰਨ ਅਤੇ ਦੀਪ ਪ੍ਰਜਵਲਨ ਨਾਲ ਕੀਤੀ ਗਈ। ਪੰਡਤਾਂ ਨੇ ਵਿਧੀ ਅਨੁਸਾਰ ਗਉ ਮਾਤਾ ਦੀ ਪੂਜਾ ਕਰਵਾਈ, ਜਿਸ ਵਿੱਚ ਦੁੱਧ ਨਾਲ ਅਭਿਸ਼ੇਕ, ਫੁੱਲਾਂ ਦੀ ਵਰਖਾ, ਗਉ ਮਾਤਾ ਦੀ ਆਰਤੀ ਅਤੇ ਮਾਲਾ ਪਹਿਨਾਉਣ ਦੀ ਰਸਮ ਹੋਈ। ਸਾਰਾ ਮਾਹੌਲ “ਗਉ ਮਾਤਾ ਕੀ ਜੈ” ਅਤੇ “ਜੈ ਗੋਪਾਲ” ਦੇ ਨਾਅਰਿਆਂ ਨਾਲ ਗੂੰਜ ਉਠਿਆ। ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਸਲ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਉ ਮਾਤਾ ਭਾਰਤੀ ਸੰਸਕ੍ਰਿਤੀ ਦੀ ਆਤਮਾ ਹੈ। ਉਹਨਾਂ ਕਿਹਾ ਕਿ ਜਿਵੇਂ ਮਾਂ ਆਪਣੇ ਬੱਚਿਆਂ ਦੀ ਰੱਖਿਆ ਕਰਦੀ ਹੈ, ਉਸੇ ਤਰ੍ਹਾਂ ਗਉ ਮਾਤਾ ਸਾਰੇ ਮਨੁੱਖ ਜਾਤੀ ਦੀ ਪਾਲਣਾ ਕਰਦੀ ਹੈ। ਗਉ ਸੇਵਾ ਸਿਰਫ਼ ਧਾਰਮਿਕ ਕਰਤਵ ਨਹੀਂ, ਸਗੋਂ ਇਕ ਮਹਾਨ ਮਨੁੱਖੀ ਫਰਜ਼ ਹੈ। ਉਹਨਾਂ ਕਿਹਾ ਕਿ ਅੱਜ ਦੇ ਭੌਤਿਕ ਯੁੱਗ ਵਿੱਚ ਜਿੱਥੇ ਮਨੁੱਖ ਮਾਇਆ ਵਿੱਚ ਫਸ ਗਿਆ ਹੈ, ਉਥੇ ਗਉ ਸੇਵਾ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ ਅਤੇ ਜੀਵਨ ਵਿੱਚ ਸ਼ਾਂਤੀ, ਪ੍ਰੇਮ ਤੇ ਕਰੁਣਾ ਦਾ ਸੰਦੇਸ਼ ਦਿੰਦੀ ਹੈ। ਧਰਮਪਾਲ ਬਾਸਲ ਜੀ ਨੇ ਸਮਾਜ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਗੌਸ਼ਾਲਾ ਦੀ ਸਹਾਇਤਾ ਕਰੇ — ਚਾਹੇ ਚਾਰੇ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ ਜਾਂ ਦਾਨ ਰੂਪ ਵਿੱਚ। ਸਮਾਰੋਹ ਦੌਰਾਨ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਸੁੰਦਰ ਭਜਨ ਕੀਰਤਨ ਪੇਸ਼ ਕੀਤੇ ਗਏ — “ਗਉ ਮਾਤਾ ਤੇਰੀ ਜੈ”, “ਗੋਪਾਲ ਨਾਮ ਮਿਠਾ ਲਗਦਾ” ਵਰਗੇ ਭਜਨਾਂ ਨਾਲ ਸਾਰਾ ਮਾਹੌਲ ਭਗਤੀ ਰਸ ਨਾਲ ਰੰਗ ਗਿਆ। ਹਾਜ਼ਰ ਭਗਤਜਨ ਭਗਤੀ ਭਾਵਨਾ ਵਿੱਚ ਲੀਨ ਹੋ ਗਏ।ਇਸ ਮੌਕੇ ਮੈਡਮ ਕਿਰਨ ਬਾਸਲ, ਪ੍ਰਾਸ਼ੀ ਅਗਰਵਾਲ, ਸੁਖਵਿੰਦਰ ਕੋਰ, ਸ਼ਰਨਜੀਤ ਕੌਰ, ਸੰਗੀਤਾ ਹਾਡਾ, ਮੁਕੇਸ਼ ਗੋਇਲ, ਅਸ਼ੋਕ ਗਰਗ, ਅਸ਼ੋਕ ਕੱਕੜ, ਮਹਿੰਦਰਪਾਲ ਬਜਾਜ, ਬੂਟਾ ਸਿੰਘ, ਪ੍ਰਤਾਪ ਸਿੰਘ ਅਤੇ ਹਰਦੇਵ ਸਿੰਘ ਆਦਿ ਸ਼ਾਮਿਲ ਰਹੇ।ਅੱਜ ਸ਼ਾਮ ਨੂੰ ਗਾਊਸ਼ਾਲਾ ਦੇ ਵਿਸ਼ਾਲ ਪਲਾਟ ਵਿੱਚ ਭਗਤੀ ਭਜਨ ਗਰੁੱਪ ਵੱਲੋ ਭਜਨ ਸੰਧਿਆ ਦਾ ਪ੍ਰੋਗਰਾਮ ਵੀ ਕੀਤਾ ਜਾਵੇਗਾ ।ਸਮਾਰੋਹ ਦੇ ਅੰਤ ਵਿੱਚ ਧਰਮਪਾਲ ਬਾਸਲ ਜੀ ਨੇ ਗਉ ਮਾਤਾਵਾਂ ਨੂੰ ਗੁੜ ਤੇ ਚਾਰਾ ਖਿਲਾ ਕੇ ਕਾਰਜਕ੍ਰਮ ਦਾ ਸਮਾਪਨ ਕੀਤਾ ਅਤੇ ਕਿਹਾ ਕਿ “ਗਉ ਸੇਵਾ ਸਿਰਫ਼ ਪੁਜਾ ਨਹੀਂ, ਸਗੋਂ ਜੀਵਨ ਜੀਊਣ ਦਾ ਇਕ ਤਰੀਕਾ ਹੈ।” ਉਹਨਾਂ ਦੱਸਿਆ ਕਿ ਭਗਤੀ ਭਜਨ ਗਰੁੱਪ ਅੱਗੇ ਵੀ ਇਸ ਤਰ੍ਹਾਂ ਦੇ ਧਾਰਮਿਕ ਤੇ ਸਮਾਜਕ ਕਾਰਜ ਕਰਦਾ ਰਹੇਗਾ।




